ਬਾਘਾਪੁਰਾਣਾ ਤੇ ਧਰਮਕੋਟ ਬਲਾਕ ਦੇ ਲਗਭਗ 1050 ਖਿਡਾਰੀ ਲੈਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ

ਮੋਗਾ, 6 ਸਤੰਬਰ:(ਇੰਟਰਨੈਸ਼ਨਲ  ਪੰਜਾਬੀ  ਨਿਊਜ਼ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ''ਖੇਡਾਂ ਵਤਨ ਪੰਜਾਬ ਦੀਆਂ-2023'' ਅਧੀਨ ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਮੁਕਾਬਲੇ ਚੱਲ ਰਹੇ ਹਨ ਜਿਹਨ੍ਹਾਂ ਵਿੱਚ ਖਿਡਾਰੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ।ਜ਼ਿਲ੍ਹਾ ਮੋਗਾ ਦੇ ਦੇ ਬਲਾਕਾਂ ਬਾਘਾਪੁਰਾਣਾ ਅਤੇ ਧਰਮਕੋਟ ਦੇ ਵੱਖ ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਇਨ੍ਹਾਂ ਦੋਨਾਂ ਬਲਾਕਾਂ ਦੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਜੇਤੂ ਖਿਡਾਰੀ ਉੱਚ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨੀ ਲਈ ਮਿਹਨਤ ਜਾਰੀ ਰੱਖਣ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਖਿਡਾਰੀਆਂ ਦੇ ਉਜਵੱਲ ਅਤੇ ਨਸ਼ਾ ਰਹਿਤ ਭਵਿੱਖ ਲਈ ਸਹਾਈ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਬਲਾਕ ਬਾਘਾਪੁਰਾਣਾ ਅਤੇ ਧਰਮਕੋਟ ਦੇ ਤਕਰੀਬਨ 1050 ਬੱਚੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਖੇਡ ਮੈਦਾਨਾਂ ਦੀਆਂ ਰੌਣਕਾਂ ਵਧਾਉਣਗੇ। ਉਨ੍ਹਾਂ ਬਲਾਕ ਧਰਮਕੋਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਟਬਾਲ ਖੇਡ ਅੰਡਰ-14 (ਲੜਕੀਆਂ) ਵਿੱਚ ਅਮੋਲ ਅਕੈਡਮੀ ਖੋਸਾ, ਸਰਕਾਰੀ ਸਕੂਲ ਕੋਟ ਈਸੇ ਖਾਂ, ਖੋ-ਖੋ ਅੰਡਰ-14 ਵਿੱਚ ਸਰਕਾਰੀ ਹਾਈ ਸਕੂਲ ਮੰਦਰ ਅਤੇ ਦੌਲੇਵਾਲਾ, ਖੋ-ਖੋ ਅੰਡਰ-17 (ਲੜਕੇ) ਵਿੱਚ ਦਿੱਲੀ ਕਾਨਵੈਂਟ ਸਕੂਲ ਮਡੀ ਜਮਾਲ, ਕੈਂਬਰਿਜ ਕਨਵੈਂਟ ਸਕੂਲ ਕੋਟ ਈਸੇ ਖਾਂ, ਖੇਡ ਕਬੱਡੀ ਅੰਡਰ-14 (ਲੜਕੇ) ਨੈਸ਼ਨਲ ਸਟਾਇਲ ਸਰਕਾਰੀ ਹਾਈ ਸਕੂਲ ਮਨਾਵਾਂ ਤੇ ਆਦਰਸ਼ ਸਕੂਲ ਮਨਾਵਾਂ, ਕਬੱਡੀ ਅੰਡਰ-17 (ਲੜਕੇ) ਨੈਸ਼ਨਲ ਸਟਾਇਲ ਵਿੱਚ ਸਰਕਾਰੀ ਹਾਈ ਸਕੂਲ ਮਨਾਵਾਂ, ਰੱਸਾ ਕੱਸੀ ਅੰਡਰ-21 (ਲੜਕੇ) ਵਿੱਚ ਸਰਕਾਰੀ ਸੀਨੀਅ ਸੈਕੰਡਰੀ ਸਕੂਲ ਖੋਸਾ ਰਣਧੀਰ ਅਤੇ ਸਰਕਾਰੀਾ ਸੀਨੀਅਰ ਸੈਕੰਡਰੀ ਸਕੂਲ ਜਨੇਰ, ਖੇਡ ਵਾਲੀਵਾਲ ਅੰਡਰ-21-30 (ਲੜਕੇ) ਸਮੈਸਿੰਗ ਵਿੱਚ ਬਰਿਰਾਮਕੇ ਅਤੇ ਚੱਕ ਕੰਨੀਆਂ ਕਲਾਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਜਾਵੇਗਾ।
ਇਸ ਤੋਂ ਇਲਾਵਾ ਬਲਾਕ ਬਾਘਾਪੁਰਾਣਾ ਦੇ ਕਬੱਡੀ ਸਰਕਲ ਅੰਡਰ-14 (ਲੜਕੇ) ਵਿੱਚ ਯੁਨੀਕ ਸਕੂਲ ਸਮਾਲਸਰ ਅਤੇ ਪਿੰਡ ਸਮਾਲਸਰ ਦੀ ਟੀਮ, ਕਬੱਡੀ ਅੰਡਰ=17 (ਲੜਕੇ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਅਤੇ ਵੈਰੋਕੇ ਦੀ ਟੀਮ, ਅੰਡਰ-17 (ਲੜਕੀਆਂ) ਵਿੱਚ ਭਲੂਰ ਤੇ ਰੋਡੇ ਦੀਆਂ ਟੀਮਾਂ, ਸੀਨੀਅਰ ਵਰਗ ਵਿੱਚ ਸੇਖਾ ਕਲਾਂ ਅਤੇ ਲੰਡੇ ਦੀਆਂ ਟੀਮਾਂ, ਅੰਡਰ-21 (ਲੜਕੇ) ਵਿੱਚ ਰੋਡੇ ਅਤੇ ਬਾਘਾਪੁਰਾਣਾ ਦੀ ਟੀਮ, ਅੰਡਰ-21 (ਲੜਕੀਆਂ) ਵਿੱਚ ਯੁਨੀਕ ਸਕੂਲ ਸਮਾਲਸਰ ਅਤੇ ਰੋਡੇ ਦੀਆਂ ਟੀਮਾਂ ਭਾਗ ਲੈਣਗੀਆਂ।
ਕਬੱਡੀ ਨੈਸ਼ਨਲ ਸਟਾਇਲ ਅੰਡਰ-14 ਲੜਕੇ ਵਿੱਚ ਸਬ ਸੈਂਟਰ ਸਮਾਲਸਰ ਅਤੇ ਸੇਖਾ ਕਲਾਂ, ਅੰਡਰ-14 ਲੜਕੀਆਂ ਵਿੱਚ ਬੰਬੀਹਾ ਭਾਈ ਅਤੇ ਸਬ ਸੈਂਟਰ ਸਮਾਲਸਰ, ਅੰਡਰ-17 (ਲੜਕੀਆਂ) ਵਿੱਚ ਸੰਤ ਬਾਬਾ ਭਾਗ ਸਿੰਘ ਸੁਖਾਨੰਦ ਅਤੇ ਸੰਤ ਬਾਬਾ ਨਛੱਤਰ ਸਿੰਘ ਭਲੂਰ ਦੀਆਂ ਟੀਮਾਂ, ਅੰਡਰ-21 (ਲੜਕੇ) ਵਿੱਚ ਸਬ ਸੈਂਟਰ ਸਮਾਲਸਰ ਅਤੇ ਸੰਤ ਬਾਬਾ ਨਛੱਤਰ ਸਿੰਘ ਭਲੂਰ, ਅੰਡਰ 21 (ਲੜਕੀਆਂ) ਵਿੱਚ ਸੰਤ ਬਾਬਾ ਭਾਗ ਸਿੰਘ ਸੁਖਾਨੰਦ ਦੀਆਂ ਟੀਮਾਂ ਭਾਗ ਲੈਣਗੀਆਂ।
ਖੇਡ ਫੁੱਟਬਾਲ ਅੰਡਰ-14 (ਲੜਕੇ) ਵਿੱਚ ਮਿਲੇਨੀਅਮ ਵਰਲਡ ਸਕੂਲ ਪੰਜਗਰਾਂਈ ਅਤੇ ਵੈਰੋਕੇ, ਅੰਡਰ-17 (ਲੜਕੇ) ਵਿੱਚ ਵਾਂਦਰ ਅਤੇ ਬਾਘਾਪੁਰਾਣਾ ਦੀਆਂ ਟੀਮਾਂ, ਅੰਡਰ-21 (ਲੜਕੇ) ਵਿੱਚ ਘੋਲੀਆ ਖੁਰਦ ਅਤੇ ਅਕਾਲ ਅਕੈਡਮੀ ਕਾਲੇਕੇ, ਅੰਡਰ-21 (ਲੜਕੀਆਂ) ਵਿੱਚ ਅਕਾਲ ਅਕੈਡਮੀ ਕਾਲੇਕੇ, ਅੰਡਰ-30 ਲੜਕੇ ਵਿੱਚ ਰੋਡੇ ਅਤੇ ਰਾਜਿਆਣਾ ਦੀਆਂ ਟੀਮਾਂ, ਅੰਡਰ-40 (ਲੜਕੇ) ਵਿੱਚ ਕੋਟਲਾ ਰਾਏਕਾ ਦੀਆਂ ਟੀਮਾਂ ਭਾਗ ਲੈਣਗੀਆਂ।
ਖੇਡ ਖੋ-ਖੋ ਅੰਡਰ-14 (ਲੜਕੇ) ਵਿੱਚ ਸਮਾਧ ਭਾਈ ਅਤੇ ਜੀ.ਟੀ.ਬੀ. ਗੜ੍ਹ, ਅੰਡਰ-14 (ਲੜਕੀਆਂ) ਵਿੱਚ ਸਮਾਧ ਭਾਈ ਤੇ ਕਲੇਰ ਸਮਾਧਭਾਈ, ਅੰਡਰ-17 (ਲੜਕੇ) ਆਲਮਵਾਲਾ ਕਲਾਂ ਅਤੇ ਜੀ.ਟੀ.ਬੀ. ਗੜ੍ਹ, ਅੰਡਰ-21 (ਲੜਕੇ) ਆਲਮਵਾਲਾ ਅਤੇ ਸਮਾਧ ਭਾਈ, ਅੰਡਰ-30 ਵਿੱਚ ਆਲਮਵਾਲਾ ਕਲਾਂ ਦੀਆਂ ਟੀਮਾਂ ਜ਼ਿਲ੍ਹਾ ਪੱਧਰੀ ਮੁਕਾਬਿਲਆਂ ਵਿੱਚ ਭਾਗ ਲੈਣਗੀਆਂ।