ਹੇਮਕੁੰਟ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ

ਕੋਟਈਸੇ ਖਾਂ, 5 ਸਤੰਬਰ (ਜਸ਼ਨ)  ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਭਾਰਤ ਦੇ ਪੂਰਵ ਰਾਸ਼ਟਰਪਤੀ , ਉੱਘੇ ਚਿੰਤਕ , ਮਹਾਨ ਲੇਖਕ ਤੇ ਫਿਲਾਸਫਰ ਸ੍ਰੀ ਰਾਧਾ ਕ੍ਰਿਸ਼ਨ ਦੇ ਜਨਮ-ਦਿਵਸ ਨੂੰ ਸਪਰਪਿਤ ਅਧਿਆਪਕ ਦਿਵਸ ਮਨਾਇਆ ਗਿਆ । ਅਧਿਆਪਕ ਦਿਵਸ ਮੌਕੇ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿੱਚ ਜਿਸ ਵਿੱਚ ਅਧਿਆਪਕਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਵਿੱਚ ਪਵਿੱਤਰ ਅਤੇ ਮਜ਼ਬੂਤ ਰਿਸ਼ਤਾ ਹੋਣਾ ਚਾਹੀਦਾ ਹੈ।ਅਧਿਆਪਕ ਮਾਪਿਆਂ ਤੋਂ ਵੀ ਮਹਾਨ ਹੁੰਦੇ ਹਨ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਅਧਿਆਪਕਾਵਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਧਿਆਪਕ ਸਰਬ ਪੱਖੀ ਵਿਕਾਸ ਦਾ ਸਿਰਜਣਹਾਰ ਅਤੇ ਅਧਿਆਪਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਕਿਉਕਿ ਉਹ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰਦੇ ਹਨ ਅਤੇ ਉਹਨਾਂ ਨੂੰ ਦੇਸ਼ ਦੇ ਆਦਰਸ਼ ਨਾਗਰਿਕ  ਵਜੋਂ ਢਾਲਣ ਦੀ ਦਿਸ਼ਾ ‘ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਦੇ ਦਿਨ ਬੱਚਿਆਂ ਵੱਲੋਂ ਅਧਿਆਪਕ ਦੀ ਭੂਮਿਕਾ ਨਿਭਾਈ ਗਈ  ਅਤੇ ਵਿਦਿਆਰਥੀਆਂ ਵੱਲੋਂ ਅਧਿਆਪਕ ਨੂੰ ਸਲੂਟ ਵੀ ਕੀਤਾ ਗਿਆ।ਇਸ ਦੌਰਾਨ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਅਧਿਆਪਕਾਂ ਨੂੰ ਅਧਿਅਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਕਿਹਾ ਕਿ ਅੱਜ ਅਸੀ ਜੋ ਅਧਿਆਪਕ ਦਿਵਸ ਮਨਾ ਰਹੇ ਹਾਂ । ਇਹ ਦਿਨ ਸਿਰਫ਼ ਇੱਕ ਦਿਨ ਲਈ ਨਹੀਂ ਹੈ ਅਸੀ ਇਸ ਨੂੰ ਇਸ ਲਈ ਮਨਾਂ ਰਹੇ ਹਾਂ ਕਿਉਕਿ ਇਹ ਸਾਨੂੰ ਯਾਦ ਦਿਵਾਉਦਾ ਹੈ ਕਿ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਇੱਕ ਵਿਆਕਤੀ ਹੈ ਜੋ ਸਾਡੇ ਬਾਰੇ ਵਧੀਆਂ ਸੋਚੇਗਾ।ਜੇਕਰ ਤੁਸੀ ਉੱਚ ਪਦਵੀ ਪ੍ਰਾਪਤ ਕਰਦੇ ਹੋ ਤਾਂ ਤੁਹਾਡੇ ਅਧਿਆਪਕ ਨੂੰ ਬਹੁਤ ਖੁਸ਼ੀ ਹੋਵੇਗੀ । ਅਧਿਆਪਕ ਹੀ ਤੁਹਾਡਾ ਵਧੀਆਂ ਦੋਸਤ,ਮਾਰਗਦਰਸ਼ਕ,ਅਤੇ ਵਧੀਆਂ ਸਲਾਹਕਾਰ ਹੁੰਦਾ ਹੈ।ਜੇਕਰ ਤੁਹਾਡੇ ਨਾਲ ਤੁਹਾਡੇ ਅਧਿਆਪਕ ਦਾ ਅਸ਼ੀਰਵਾਦ ਹੈ ਤਾਂ ਤੁਹਾਡੇ ਹਰ ਸੁਪਨੇ ਸਾਕਾਰ ਹੋਣਗੇ।ਅਧਿਆਪਕਾਂ ਦੀਆਂ ਕਈ ਪ੍ਰਕਾਰ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ। ਅਧਿਆਪਕ ਦਾ ਵੀ ਫਰਜ਼ ਹੈ ਕਿ ਉਹ ਵਿਦਿਆਰਥੀਆਂ ਦੀਆਂ  ਭਾਵਨਾਵਾਂ ਨੂੰ ਸਮਝ ਕੇ ਉਹਨਾਂ ਦੇ ਹਮੇਸ਼ਾ  ਮਾਰਗ ਦਰਸ਼ਕ ਬਣੇ ਰਹਿਣ ।