ਮੇਅਰ ਚਾਨੀ ,ਚੇਅਰਮੈਨ ਰੋਡੇ ਅਤੇ ਕੌਂਸਲਰ ਝੰਡੇਆਣਾ ਦਾ ਸਨਮਾਨ

ਮੋਗਾ, 5 ਸਤੰਬਰ (ਜਸ਼ਨ) ਗੁਰੂਦੁਆਰਾ ਸ਼੍ਰੀ ਗੁਰੂ  ਹਰਗੋਬਿੰਦ ਸਾਹਿਬ ਬੇਦੀ ਨਗਰ ਮੋਗਾ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋ ਸ: ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਵਿਕਰਮ ਜੀਤ ਸਿੰਘ ਘਾਤੀ, ਕੌਂਸਲਰ ਅਤੇ ਚਰਨਜੀਤ ਸਿੰਘ ਝੰਡੇਆਣਾ ਸੀਨੀਅਰ ਆਗੂ ਮੋਗਾ ਦਾ ਸਨਮਾਨ ਕੀਤਾ ਗਿਆ ਹੈ । ਇਸ ਸਮੇਂ ਮੇਅਰ ਮੋਗਾ ਬਲਜੀਤ ਸਿੰਘ ਚਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਮੋਗਾ ਅਮਨ ਦੀਪ ਅਰੋੜਾ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਵਾਰਡ ਨਾਲ ਕੋਈ ਵਧੀਕੀ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਵਿਕਾਸ ਕਾਰਜ ਇਮਾਨਦਾਰੀ  ਨਾਲ ਕੀਤੇ ਜਾਣਗੇ । ਬਲਜੀਤ ਸਿੰਘ ਚਾਨੀ ਮੇਅਰ ਮੋਗਾ ਨੂੰ  ਗੁਰੂਦਵਾਰਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਸੈਂਭੀ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਵਲੋਂ ਗੁਰੂਦੁਆਰਾ ਸਾਹਿਬ ਵਾਲੀ ਸੜਕ ਅਤੇ ਨਾਲ ਵਾਲੇ ਪਾਰਕ ਵਿੱਚ ਇੰਟਰਲਾਕਿੰਗ ਟਾਇਲ ਲਗਾਉਣ, ਬੰਦ  ਪਏ ਬਾਥਰੂਮ  ਨੂੰ ਚਾਲੂ ਕਰਵਾਉਣ  ਲਈ ਮੰਗ ਪੱਤਰ ਦਿੱਤਾ । ਜਿਸ ਨੂੰ ਮੇਅਰ ਮੋਗਾ ਨੇ ਜਲਦੀ ਮੁਕੰਮਲ ਕਰਾਉਣ  ਦਾ ਭਰੋਸਾ ਦਿੱਤਾ ।ਇਸ ਸਮੇਂ ਹਰਜਿੰਦਰ  ਸਿੰਘ ਰੋਡੇ ਚੇਅਰਮੈਨ ਮਾਰਕੀਟ ਕਮੇਟੀ ਨੇ ਨੌਜਵਾਨਾਂ ਵਿਚ ਵੱਧ ਰਹੇ  ਨਸ਼ਿਆਂ ਨੂੰ ਕਾਬੂ ਕਰਨ ਲਈ ਸਮੂਹ ਸੰਗਤ ਦਾ ਸਹਿਯੋਗ ਮੰਗਦੇ ਹੋਏ ਕਿਹਾ ਕੀ ਜੋ ਬੱਚੇ ਨਸ਼ੇ ਕਰ ਰਹੇ ਹਨ ਉਹਨਾਂ ਨੂੰ ਸਾਡੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਓਹਨਾਂ ਦਾ ਇਲਾਜ ਕਰਵਾ ਕੇ ਸਹੀ ਦਿਸ਼ਾ ਵਿਚ ਤੋਰਿਆ ਜਾਵੇ ।
ਇਸ ਸਮੇਂ ਸਟੇਜ ਦਾ ਸੰਚਾਲਨ ਕੁਲਦੀਪ ਸਿੰਘ ਮਾਛੀਕੇ, ਵੱਲੋ ਕੀਤਾ ਗਿਆ ।ਇਸ ਸਮੇਂ ਅਵਤਾਰ ਸਿੰਘ ਵਿਰਦੀ ,ਜਨਰਲ ਸਕੱਤਰ,ਮਲਕੀਤ ਸਿੰਘ ਖੋਸਾ ,ਰਣਜੀਤ ਸਿੰਘ ਭਾਊ ,ਨਸੀਬ ਸਿੰਘ ਰੱਤੂ, ਦਿਆਲ ਸਿੰਘ , ਨਾਇਬ ਸਿੰਘ ਬਿੱਟੂ ,ਜਗਰੂਪ ਸਿੰਘ ,ਦਵਿੰਦਰ ਸਿੰਘ ਪੀ.ਏ ,ਗੁਰਦਿਆਲ ਸਿੰਘ ,ਹਰਦੇਵ ਸਿੰਘ, ਬਲਜੀਤ ਸਿੰਘ ਸਮਾਧ ਵਾਲੇ ਅਮਰ ਸਿੰਘ  ਸਮੁੱਚੀ ਸੰਗਤ ਹਾਜ਼ਰ ਸੀ।