ਮੋਗਾ ਦੇ ਦੋ ਹੀਰਿਆਂ ਨੂੰ ਮਿਲੇਗਾ ਰਾਜ ਪੁਰਸਕਾਰ
ਮੋਗਾ, 4 ਸਤੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ 2023 ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਚਾਰ ਕੈਟਾਗਰੀਆਂ ਦੇ 80 ਅਧਿਆਪਕਾਂ ਦੀ ਸੂਚੀ ਨੂੰ ਅੱਜ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ।
ਸਕੂਲ ਸਿੱਖਿਆ ਮੰਤਰੀ ਵਲੋਂ ਪ੍ਰਵਾਨ ਕੀਤੀ ਗਈ ਸੂਚੀ ਅਨੁਸਾਰ ਅਧਿਆਪਕ ਰਾਜ ਪੁਰਸਕਾਰ 54 ਅਧਿਆਪਕਾਂ ਨੂੰ ਦਿੱਤਾ ਜਾਵੇਗਾ ਜਦਕਿ ਯੰਗ ਟੀਚਰ ਐਵਾਰਡ 11 ਅਧਿਆਪਕਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 5 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਵੇਗਾ।
ਮੋਗਾ ਦੇ ਚੁਣੇ ਗਏ ਨਵੇਂ ਹੀਰਿਆਂ ਵਿਚ ਇੰਦਰਗੜ੍ਹ ਸਕੂਲ ਦੇ ਮਾਸਟਰ ਗੁਰਮੇਲ ਸਿੰਘ ਅਤੇ ਸਮਾਲਸਰ ਤੋਂ ਮੈਡਮ ਬਲਜੀਤ ਕੌਰ ਸ਼ਾਮਿਲ ਨੇ । ਗੁਰਮੇਲ ਸਿੰਘ ਨੇ ਕੋਵਿਡ ਦੌਰਾਨ ਸੋਸ਼ਲ ਮੀਡਿਆ ਰਾਹੀਂ ਬੱਚਿਆਂ ਨੂੰ ਸਿਖਿਅਤ ਕਰਦਿਆਂ ਕਾਲ਼ੀ ਬੋਲ਼ੀ ਰਾਤ ਦਾ ਸਫਰ ਤੈਅ ਕਰਨ ਲਈ ਅਗਵਾਈ ਦਿੱਤੀ ਤੇ ਹੁਣ ਖੁੱਦ ਧਰੂ ਤਾਰਾ ਬਣ ਚਮਕਿਆ। ਇਸੇ ਤਰ੍ਹਾਂ ਮੈਡਮ ਬਲਜੀਤ ਕੌਰ ਨਿਕੜਿਆਂ ਨੂੰ ਤਰਾਸ਼ਦੀ ਤਰਾਸ਼ਦੀ ਖੁੱਦ ਹੀਰਾ ਬਣ ਗਈ । ਪ੍ਰਾਇਮਰੀ ਸਿਖਿਆ ਦੇ ਅਲੰਬਰਦਾਰ ਦੋਨਾਂ ਅਧਿਆਪਕਾਂ ਦੇ ਰਾਜ ਪੁਰਸਕਾਰ ਲਈ ਚੁਣੇ ਜਾਣ 'ਤੇ ਮੋਗਾ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਹੈ। ਮਾਸਟਰ ਗੁਰਮੇਲ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਖੁਦ ਕਹਾਣੀਕਾਰ ਨੇ ਅਤੇ ਕਿਤਾਬਾਂ ਵੀ ਲਿਖ ਚੁੱਕੇ ਨੇ। ਜ਼ਿਲ੍ਹਾ ਸਿਖਿਆ ਅਫਸਰ ਮਮਤਾ ਬਜਾਜ ,ਉਪ ਜ਼ਿਲ੍ਹਾ ਸਿਖਿਆ ਅਫਸਰ ਗੁਰਦਿਆਲ ਸਿੰਘ,ਉਪ ਜ਼ਿਲ੍ਹਾ ਸਿਖਿਆ ਅਫਸਰ ਨਿਸ਼ਾਨ ਸਿੰਘ ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ,ਡਾ. ਬਲਦੇਵ ਸਿੰਘ ਡਿਪਟੀ ਡਾਇਰੈਕਟਰ ,ਸਾਬਕਾ ਜ਼ਿਲ੍ਹਾ ਸਿਖਿਆ ਅਫਸਰ ਰੇਸ਼ਮ ਸਿੰਘ ਔਲਖ , ਸਾਬਕਾ ਜ਼ਿਲ੍ਹਾ ਸਿਖਿਆ ਅਫਸਰ ਜਸਪਾਲ ਸਿੰਘ ਔਲਖ ,ਜ਼ਿਲ੍ਹਾ ਭਾਸ਼ਾ ਅਫਸਰ ਡਾ .ਅਜੀਤਪਾਲ ਸਿੰਘ ,ਸਾਬਕਾ ਡਿਸਟ੍ਰਿਕਟ ਸਕੂਲ ਮੈਂਟਰ ਅਵਤਾਰ ਸਿੰਘ ਕਰੀਰ ,ਪ੍ਰਿੰ.ਸੁਨੀਤਇੰਦਰ ਸਿੰਘ , ਪ੍ਰਿੰ.ਰਾਜੇਸ਼ ਗਰਗ ,ਵਿਕਾਸ ਚੋਪੜਾ ,ਸੰਘਰਸ਼ੀ ਯੋਧਾ ਜਸਵਿੰਦਰ ਸਿੱਧੂ ,ਜ਼ਿਲਾ ਖੇਡ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ,ਲੈਕਚਰਰ ਦਿਲਬਾਗ ਸਿੰਘ ਸਟੇਟ ਅਵਾਰਡੀ,ਰੁਪਿੰਦਰ ਕੌਰ ਸਟੇਟ ਅਵਾਰਡੀ,ਚਰਨ ਸਿੰਘ ਖੋਸਾ ਸਟੇਟ ਅਵਾਰਡੀ,ਗੌਰਵ ਸ਼ਰਮਾ ਸਟੇਟ ਅਵਾਰਡੀ,ਬੂਟਾ ਸਿੰਘ ਦਾਤਾ ਸਟੇਟ ਅਵਾਰਡੀ,ਹਰਸ਼ ਗੋਇਲ ,ਸੁਭਾਸ਼ ਪਲਤਾ,ਸਿਲਵੀ ਆਦਿ ਨੇ ਰਾਜ ਪੁਰਸਕਾਰ ਲਈ ਚੁਣੇ ਜਾਣ ਤੇ ਦੋਹਾਂ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ।