ਜਦੋਂ-ਜਦੋਂ ਧਰਤੀ ਤੇ ਪਾਪ ਵਧਿਆ, ਉਦੋਂ, ਭਗਵਾਨ ਨੇ ਕਿਸੇ ਨਾ ਕਿਸੇ ਰੂਪ ਵਿਚ ਧਰਤੀ ਤੇ ਅਵਤਾਰ ਲਿਆ-ਸੁਆਮੀ ਚਿੰਦਮਬਰਾਨੰਦ ਸਰਸਾਵਤੀ

ਮੋਗਾ, 4 ਸਤੰਬਰ ( ਜਸ਼ਨ) :ਗੀਤਾ ਭਵਨ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਵਿਚ ਅੱਜ ਕਥਾ ਵਾਟਕ ਅਨੰਤ ਸ਼੍ਰੀ ਵਿਭੂਸ਼ਿਤ ਮਹਾ ਮੰਡਲੇਸ਼ਵਰ ਸੁਆਮੀ ਚਿੰਦਮਬਰਾਨੰਦ ਸਰਸਵਤੀ ਨੇ ਕਥਾ ਦੇ ਪੰਜਵੇਂ ਦਿਨ ਭਗਵਾਨ ਕ੍ਰਿਨ ਦੇ ਜਨਮ ਦੀ ਕਥਾ ਸੁਣਾਈ। ਇਸ਼ ਮੌਕੇ ਤੇ ਗੀਤਾ ਭਵਨ ਵਿਖੇ ਪੂਰਾ ਮਾਹੌਲ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਿਚ ਖੂਬ ਰੰਗਿਆ ਵੇਖਿਆ ਗਿਆ। ਭਗਵਾਨ ਕ੍ਰਿਸ਼ਨ ਦਾ ਜਨਮ ਹੁੰਦੇ ਹੀ ਔਰਤਾਂ ਨੇ ਵਧਾਈਆ ਦਿੱਤੀਆ। ਇਸ ਮੌੇਕੇ ਤੇ ਸੁਆਮੀ ਚਿੰਦਮਬਰਾਨੰਦ ਨੇ ਪ੍ਰਵਚਨ ਕਰਦਿਆ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਕ੍ਰਿਸ਼ਨ ਅਸ਼ਟਮੀ ਨੂੰ ਰਾਤ 12 ਵਜੇ ਹੋਇਆ। ਭਗਾਨ ਕ੍ਰਿਸ਼ਨ ਨੇ ਸੰਸਾਰ ਨੂੰ ਅੰਧੇਰੇ ਤੋਂ ਪ੍ਰਕਾਸ਼ ਵਿਚ ਲਿਆਉਣ ਦਾ ਜਨਮ ਲਿਆ ਅਤੇ ਅਗਿਆਨ ਰੂਪੀ ਅੰਧਕਾਰ ਨੂੰ ਗਿਆਨ ਰੂਪੀ ਪ੍ਰਕਾਸ਼ ਤੋਂ ਦੂਰ ਕੀਤਾ। ਉਹਨਾਂ ਕਿਹਾ ਕਿ ਜਦ-ਜਦ ਧਰਮ ਦੀ ਹਾਣੀ ਹੁੰਦੀ ਹੈ ਭਗਵਾਨ ਧਰਤੀ ਤੇ ਕਿਸੇ ਨਾ ਕਿਸੇ ਰੂਪ ਵਿਚ ਅਵਤਾਰ ਲੈਂਦੇ ਹਨ। ਇਸ ਮੌਕੇ ਤੇ ਹਰਿਦੁਆਰ ਤੋਂ ਪੁੱਜੇ ਚਿਮਨਨਿਆਨੰਦ ਜੀ ਮਹਾਰਾਜ, ਸੁਆਮੀ ਅਨੁਜ ਪ੍ਰਕਾਸ਼, ਜੰਮੂ ਕਸ਼ਮਰ ਤੋਂ ਅਟਲ ਅਖਾੜੇ ਦੇ ਮਹਾ ਮੰਡਲੇਸ਼ਵਰ ਸੁਆਮੀ ਵਿਸ਼ਵਤਾਮਾਨੰਦ ਜੀ ਮਹਾਰਾਜ ਨੇ ਆਪਣੇ ਪ੍ਰਵਚਨ ਕੀਤੇ। ਇਸ ਮੌਕੇ ਤੇ ਗੀਤਾ ਭਵਨ ਟੱਰਸਟ ਦੇ ਰਵਿੰਦਰ ਸੂਦ, ਭਰਤ ਅਗੱਰਵਾਲ, ਸੁਨੀਲ ਗਰਗ ਐਡਵੋਕੇਟ, ਸੁਰਿੰਦਰ ਅਗਰਵਾਲ, ਪਵਨ ਅੱਗਰਵਾਲ, ਕੰਟ੍ਰੋਲਰ ਹਰਿਦੁਆਰ ਸ਼੍ਰੀ ਨਿਕੁੰਜ, ਟੱਰਸਟੀ ਯੋਗੇਸ਼ ਗਰਗ, ਐਡਵੋਕੇਟ ਮਨਵਿੰਦਰ ਸੱਗੂ ਦੇ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।