ਮਾਈਕਰੋ ਗਲੋਬਲ ਨੇ ਗੁਰਜਿੰਦਰ ਸਿੰਘ, ਵਾਸੀ ਤਲਵੰਡੀ ਭਾਈ ਦਾ ਕੈਨੇਡਾ ਜਾ ਕੇ ਪੜਨ ਦਾ ਸੁਪਨਾ ਕੀਤਾ ਸਾਕਾਰ

ਮੋਗਾ, 4 ਸਤੰਬਰ (ਜਸ਼ਨ):  ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਜ਼ ਮੋਗਾ ਦੀ ਉਹ ਨਾਮਵਰ ਸੰਸਥਾ ਹੈ ਜੋ ਕਿ ਪਿੱਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿੱਚ ਆਪਣੀਆ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਸੈਂਕੜੇ ਹੀ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ। ਇਸਦੇ ਨਾਲ਼ ਹੀ ਸੰਸਥਾ ਆਈਲੈਟਸ ਅਤੇ ਪੀ.ਟੀ.ਈ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ।ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਆਪਣੀ ਪੂਰੀ ਲਗਨ ਨਾਲ ਇਸ ਸੰਸਥਾ ਨੂੰ ਚਲਾ ਰਹੇ ਹਨ। ਅੱਜ ਸੰਸਥਾ ਦੇ ਮੁਖੀ ਝੰਡੇਆਣਾ ਨੇ  ਆਪਣੀਆਂ ਸਫਲਤਾਵਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਇੱਕ ਹੋਰ ਵੀਜ਼ਾ ਸਫਲਤਾ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਅਸੀਂ ਗੁਰਜਿੰਦਰ ਸਿੰਘ ਜੋ ਕਿ ਤਲਵੰਡੀ ਭਾਈ ਦੇ ਵਾਸੀ ਹਨ,ਦਾ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਹੈ।ਗੁਰਜਿੰਦਰ ਨੇ ਬਾਰ੍ਹਵੀਂ ਕਾਮਰਸ ਵਿਸ਼ਿਆਂ ਨਾਲ 2021 ਵਿੱਚ ਪਾਸ ਕੀਤੀ ਅਤੇ ਆਈਲਜ਼ ਵਿਚੋਂ 6.5 ਬੈਂਡ ਸਕੋਰ ਹੋਲਡਰ ਹਨ।ਮਾਈਕਰੋ ਗਲੋਬਲ ਦੀ ਟੀਮ ਨੇ  10 ਦਿਨਾਂ ਵਿਚ ਆਫਰ ਲੈਟਰ ਪ੍ਰਾਪਤ ਕਰਕੇ ਬਹੁਤ ਜਲਦੀ ਇਹਨਾਂ ਦਾ  ਵੀਜ਼ਾ ਪ੍ਰਾਪਤ ਕੀਤਾ।ਗੁਰਜਿੰਦਰ ਸਿੰਘ ਕੋਨੇਸਟੋਗਾ ਕਾਲਜ ਦੇ ਡੂਨ ਕੈਂਪਸ ਵਿੱਚ ਪੜ੍ਹਾਈ ਕਰਨ ਲਈ ਸਤੰਬਰ ਵਿੱਚ ਜਾ ਰਹੇ ਹਨ ।ਅਸੀਂ ਮਾਈਕਰੋ ਗਲੋਬਲ ਦੀ ਟੀਮ ਵੱਲੋਂ ਗੁਰਜਿੰਦਰ ਸਿੰਘ  ਅਤੇ ਉਸਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।ਇਸ ਸਮੇਂ ਗੁਰਜਿੰਦਰ ਸਿੰਘ ਦੇ ਪਿਤਾ ਬਲਬੀਰ ਸਿੰਘ ਰਾਜਾ , ਜਸਵੀਰ ਸਿੰਘ, ਗੁਰਸਿਮਰਨ ਸਿੰਘ,ਰਾਜਬੀਰ ਸਿੰਘ  ਅਤੇ ਮਾਈਕਰੋ ਗਲੋਬਲ ਦੀ ਪੂਰੀ ਟੀਮ ਹਾਜ਼ਰ ਸੀ ।