ਭਾਜਪਾ ਵੱਲੋਂ ਆਪਣਾ ਦੇਸ਼-ਆਪਮੀ ਮਿੱਟੀ ਪ੍ਰੋਗ੍ਰਾਮ ਦੀ ਸ਼ੁਰੂਆਤ 4 ਸਤੰਬਰ ਤੋਂ ਮੋਗਾ ਜਿਲ੍ਹੇ ਵਿਚ ਕੀਤੀ ਜਾਵੇਗੀ-ਡਾ.ਸੀਮਾਂਤ ਗਰਗ
*ਭਾਜਪਾ ਦੇ ਹਕੇਕ ਆਗੂ ਹਰੇਕ ਘਰ ਤੋਂ ਮਿੱਟੀ ਲੈ ਕੇ ਸਤੰਬਰ ਦੇ ਆਖਰੀ ਹਫਤੇ ਇਸ ਮਿੱਟੀ ਨੂੰ ਰਾਜਘਾਟ ਦਿੱਲੀ ਵਿਚ ਲੈ ਜਾਣਗੇ
ਮੋਗਾ, 3 ਸਤੰਬਰ ( ਜਸ਼ਨ) -ਭਾਜਪਾ ਹਾਈਕਮਾਨ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਸੂਬੇ ਦੇ ਜ਼ਿਲ੍ਹਾ ਅਧਿਕਾਰੀਆ ਤੇ ਅੋਹਦੇਦਾਰਾਂ ਦੀ ਆਯੋਜਿਤ ਮੀਟਿੰਗ ਵਿਚ ਸਮਾਗਮ ਦਿੱਤਾ ਗਿਆ ਸੀ ਕਿ ਪੂਰੇ ਪੰਜਾਬ ਤੋਂ ਹਰ ਘਰ ਤੋਂ ਥੋੜ੍ਹੀ-ਥੋੜ੍ਹੀ ਮਿੱਟੀ ਲੈ ਕੇ ਇੱਕਠੀ ਕੀਤੀ ਜਾਵੇਗੀ ਅਤੇ ਇਸ ਮਿੱਟੀ ਨੂੰ ਦਿੱਲੀ ਰਾਜਘਾਟ ਵਿਚ ਬਣ ਰਹੀ ਵਾਟਿਕਾ ਵਿਚ ਪਾਇਆ ਜਾਵੇਗਾ, ਤਾਂ ਜੋ ਉਹ ਮਿੱਟੀ ਦੇਸ਼ ਵਿਚ ਆਪਣੀ ਖੁਸ਼ਬੂ ਫੈਲਾ ਸਕੇ | ਇਸ ਕੜੀ ਦੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਗਵਾਈ ਹੇਠ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਚ ਜਿਲ੍ਹੇ ਦੇ ਸਮੂਹ ਅੋਹਦੇਦਾਰਾਂ, ਮੰਡਲ ਪ੍ਰਧਾਨਾਂ, ਮੋਰਚਿਆ ਦੇ ਪ੍ਰਧਾਨਾਂ ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ | ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁੱਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ ਨੀਤੂ ਗੁਪਤਾ, ਗੁਰਚਰਨ ਸਿੰਗ, ਰਾਜਿੰਦਰ ਸਿੰਘ, ਧਰਮਵੀਰ ਭਾਰਤੀ, ਬਲਦੇਵ ਗਿੱਲ, ਯੂਥ ਪ੍ਰਧਾਨ ਰਾਜਨ ਸੂਦ, ਹੇਮੰਤ ਸੂਦ, ਨਿਸ਼ਾਨ ਭੱਟੀ, ਸੁਖਵਿੰਦਰ ਸਿੰਘ ਆਦਿ ਅੋਹਦੇਦਾਰ ਹਾਜ਼ਰ ਸਨ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਅੋਹਦੇਦਾਰ ਅਤੇ ਆਗੂ ਹਰੇਕ ਘਰ ਤੋਂ ਥੋੜ੍ਹੀ-ਥੋੜ੍ਹੀ ਮਿੱਟੀ ਲਿਆਉਣਗੇ ਅਤੇ ਉਸ ਮਿੱਟੀ ਨੂੰ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਚ ਇੱਕਠਾ ਕੀਤਾ ਜਾਵੇਗਾ ਅਤੇ ਜਿਥੇ ਇਹ ਮਿੱਟੀ ਵਿਚ ਪੌਦੇ ਲਗਾ ਕੇ ਇਸਦੀ ਖੁਸ਼ਬੂ ਪੂਰੇ ਦੇਸ਼ ਵਿਚ ਫੈਲਾਈ ਜਾਵੇਗੀ | ਉਹਨਾਂ ਕਿਹਾ ਕਿ ਭਾਜਪਾ ਦਾ ਹਰੇਕ ਆਗੂ 4 ਸਤੰਬਰ ਤੋਂ ਇਸ ਪ੍ਰੋਗ੍ਰਾਮ ਦੇ ਤਹਿਤ ਆਪਣੇ-ਆਪਣੇ ਪਿੰਡ, ਹਲਕੇ ਅਤੇ ਸਹਿਰ ਤੋਂ ਹਰੇਕ ਘਰ ਤੋਂ ਮਿੱਟੀ ਇੱਕਠੀ ਕਰੇਗਾ ਅਤੇ ਜ਼ਿਲ੍ਹਾ ਦਫਤਰ ਵਿਚ ਲਗਾ ਕੇ ਰੱਖੇਗਾ | ਉਹਨਾਂ ਭਾਜਪਾ ਦੇ ਅੋਹਦੇਦਾਰਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਨ, ਤਾਂ ਜੋ ਆਉਣ ਵਾਲੇ ਲੋਕਸਭਾ 2024 ਦੇ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਨੂੰ ਸਾਰੀਆ ਸੀਟਾ ਤੇ ਜਿੱਤ ਦੁਆਈ ਜਾ ਸਕੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੱਤਾ ਸੌਪੀ ਜਾਵੇ | ਉਹਨਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਦੇਸ਼ ਦੇ ਸਾਰੇ ਵਰਗਾਂ ਦਾ ਸਨਮਾਨ ਕਕਰਦੀ ਹੈ ਅਤੇ ਗਰੀਬਾਂ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਯੋਜਨਾਵਾਂ ਬਣ ਕੇ ਜਮੀਨੀ ਪੱਧਰ ਤੇ ਉਹਨਾਂ ਦਾ ਲਾਭ ਪਹੁੰਚਾਉਂਦੀ ਹੈ | ਉਹਨਾਂ ਕਿਹਾ ਕਿ ਭਾਜਪਾ ਨੇ ਜੋ 9 ਸਾਲਾਂ ਵਿਚ ਕਰ ਵਿਖਾਇਆ ਹੈ ਉਹ ਦੂਜੀ ਰਾਜਨੀਤਿਕ ਪਾਰਟੀਆ ਨੇ 70 ਸਾਲਾਂ ਵਿਚ ਨਹੀਂ ਕੀਤਾ | ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਦੇ ਬਾਅਦ ਪੰਜਾਬ ਨੂੰ ਵੀ ਦੇਸ ਦੇ ਮੋਹਰੀ ਸੂਬਾ ਬਣਾਇਆ ਜਾਵੇਗਾ |