ਖੇਡਾਂ ਵਤਨ ਪੰਜਾਬ ਦੀਆਂ, ਦੇ ਬਾਘਾਪੁਰਾਣਾ ਅਤੇ ਧਰਮਕੋਟ ਦੇ ਬਲਾਕ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ

ਮੋਗਾ, 3 ਸਤੰਬਰ ( ਜਸ਼ਨ): ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ''ਖੇਡਾਂ ਵਤਨ ਪੰਜਾਬ ਦੀਆਂ-2023'' ਅਧੀਨ ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਮੁਕਾਬਲੇ ਚੱਲ ਰਹੇ ਹਨ ਜਿਹਨ੍ਹਾਂ ਵਿੱਚ ਖਿਡਾਰੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਦੇ ਦੇ ਬਲਾਕਾਂ ਬਾਘਾਪੁਰਾਣਾ ਅਤੇ ਧਰਮਕੋਟ ਦੇ ਵੱਖ ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋ ਚੁੱਕੇ ਹਨ। ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਬਲਾਕ ਧਰਮਕੋਟ ਵਿਖੇ ਖੇਡ ਫੁੱਟਬਾਲ ਅੰ. 14 ਲੜਕੇ ਵਿੱਚ ਅਮੋਲ ਫੁੱਟਬਾਲ ਅਕੈਡਮੀ ਦਾ ਮੁਕਾਬਲਾ ਸਰਕਾਰੀ ਸਕੂਲ, ਕੋਟ ਈਸੇ ਖਾਂ ਨਾਲ ਹੋਇਆ ਜਿਸ ਵਿੱਚ ਅਮੋਲ ਫੁੱਟਬਾਲ ਅਕੈਡਮੀ, ਖੋਸਾ ਕੋਟਲਾ ਪਹਿਲੇ ਸਥਾਨ ਤੇ ਰਹੀ ਅਤੇ ਸਰਕਾਰੀ ਸਕੂਲ ਕੋਟ ਈਸੇ ਖਾਂ ਨਾ ਦੂਜਾ ਸਥਾਨ ਪ੍ਰਾਪਤ ਕੀਤਾ। ਖੇਡ ਖੋ-ਖੋ ਅੰ. 14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ, ਮੰਦਰ ਪਹਿਲੇ ਸਥਾਨ ਤੇ ਰਹੀ ਅਤੇ ਸਰਕਾਰੀ ਹਾਈ ਸਕੂਲ, ਦੋਲੇ ਵਾਲਾ ਦੂਜੇ ਸਥਾਨ ਤੇ ਰਹੀ। ਅੰ. 17 ਲੜਕੇ ਵਿੱਚ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਪਹਿਲੇ ਸਥਾਨ ਤੇ ਰਹੀ। ਖੇਡ ਕਬੱਡੀ ਵਿੱਚ ਵੀ ਬੜੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ, ਜਿਸ ਵਿੱਚ ਅੰ. 14 ਲੜਕੇ ਵਿੱਚ ਸਰਕਾਰੀ ਹਾਈ ਸਕੂਲ ਮਨਾਵਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅਦਰਸ਼ ਸਕੂਲ, ਮਨਾਵਾਂ ਦੂਜੇ ਸਥਾਨ ਤੇ ਰਹੀ। ਖੇਡ ਰੱਸਾਕੱਸੀ ਅੰ. 21 ਸਾਲ ਲੜਕਿਆ ਦੇ ਫਾਈਨਲ ਮੁਕਾਬਲੇ ਵਿੱਚ ਸ.ਸ.ਸ.ਸਕੂਲ, ਖੋਸਾ ਰਣਧੀਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ.ਸ.ਸ.ਸਕੂਲ ਜਨੇਰ ਦੂਜੇ ਸਥਾਨ ਤੇ ਰਹੀ। ਖੇਡ ਵਾਲੀਬਾਲ ਸਮੈਸਿੰਗ ਅੰ. 21-30 ਲੜਕੇ ਵਿੱਚ ਪਿੰਡ ਬਹਿਰਾਮ ਕੇ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਪਿੰਡ ਚੱਕ ਕੰਨੀਆਂ ਵਾਲਾ ਦੂਜੇ ਸਥਾਨ ਤੇ ਰਹੀ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਬਾਘਾ ਪੁਰਾਣਾ ਵਿਖੇ ਫਾਈਨਲ ਮੈਚਾਂ ਵਿੱਚ ਖੇਡ ਫੁੱਟਬਾਲ ਅੰ. 14 ਲੜਕੇ ਵਿੱਚ ਮਲੇਨੀਅਮ ਵਰਲਡ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਹਾਈ ਸਕੂਲ, ਵੈਰੋਕੇ ਦੀ ਟੀਮ ਦੂਜੇ ਸਥਾਨ ਤੇ ਰਹੀ। ਅੰ. 17 ਲੜਕੇ ਵਿੱਚ ਪਿੰਡ ਵਾਂਦਰ ਦੀ ਟੀਮ ਨੇ ਬਾਜੀ ਮਾਰੀ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉੱਥੇ ਨਾਲ ਹੀ ਅੰ. 21 ਲੜਕੇ ਵਿੱਚ ਪਿੰਡ ਘੋਲੀਆ ਖੁਰਦ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਕਾਲ ਅਕੈਡਮੀ ਦੀ ਟੀਮ ਦੂਜੇ ਸਥਾਨ ਤੇ ਰਹੀ। ਅਥਲੈਟਿਕਸ ਵਿੱਚ ਵੀ ਬੜੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। 100 ਮੀ. ਰੇਸ ਅੰ.14 ਲੜਕੇ ਵਿੱਚ ਹਰਸਾਨਦੀਪ ਸਿੰਘ, ਅੰ. 17 ਵਿੱਚ ਨਿਤਸ਼ ਗੋਇਲ ਅਤੇ ਅੰ.21 ਮੁਹੰਮਦ ਨਿਦਾਸ਼ ਨੇ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਾਜੀ ਮਾਰੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੁਣ ਮਿਤੀ 04/09/2023 ਤੋਂ 06/09/2023 ਤੱਕ ਬਲਾਕ ਪੱਧਰੀ ਖੇਡਾਂ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਪਿੰਡ ਬਿਲਾਸਪੁਰ ਵਿਖੇ ਕਰਵਾਈਆਂ ਜਾਣਗੀਆਂ ਅਤੇ ਫਿਰ ਬਲਾਕ ਮੋਗਾ-1 ਅਤੇ ਮੋਗਾ-2 ਬਲਾਕ ਦੇ ਮੁਕਾਬਲੇ ਮਿਤੀ 07/09/2023 ਤੋਂ 10/09/2023 ਤੱਕ ਕਰਵਾਏ ਜਾਣਗੇ।