ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼੍ਰੀਮਤੀ ਇੰਦਰਜੀਤ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਮੋਗਾ,3 ਸਤੰਬਰ (ਜਸ਼ਨ):ਭਾਰਤ ਵਿਕਾਸ ਪ੍ਰੀਸ਼ਦ ਮੋਗਾ, ਸ਼ਾਖਾ ਵੱਲੋਂ ਰਾਸ਼ਟਰ ਪ੍ਰੇਮ ਅਤੇ ਰਾਸ਼ਟਰ ਭਗਤੀ ਨੂੰ ਜਾਗ੍ਰਿਤ ਕਰਨ ਲਈ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਿਤਾ ਅਤੇ ਗੁਰੂ ਵੰਦਨਾ ਅਤੇ ਵਿਦਿਆਰਥੀ ਅਭਿਨੰਦਨ ਪ੍ਰੋਗਰਾਮ ਸ਼ਹੀਦੀ ਪਾਰਕ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਇੰਦਰਜੀਤ ਕੌਰ ਮਾਤਾ ਸ.ਦਵਿੰਦਰਪਾਲ ਸਿੰਘ, ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ਉਹਨਾਂ ਦੇ 40 ਸਾਲ ਸਿੱਖਿਆ ਦੀ ਸੇਵਾ ਕਰਨ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਨੋਜ ਮੌਂਗਾ ਜੀ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਸਮਾਜ ਸੇਵਾ ਲਈ ਉਤਸ਼ਾਹਤ ਕਰਨਾ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਦਿੱਤੀਆਂ ਸਮਾਜ ਪ੍ਰਤੀ ਸਿੱਖਿਆਵਾਂ ਲਈ ਆਦਰ ਸਨਮਾਨ ਦੇਣਾ ਹੈ। ਇਸ ਮੌਕੇ ਤੇ ਸ਼੍ਰੀ ਬੋਧਰਾਜ ਮਜੀਠੀਆ ਸੀਨੀਅਰ ਵਕੀਲ, ਡਾਕਟਰ ਰਾਜੇਸ਼ ਪੁਰੀ, ਸ੍ਰੀ ਸੁਨੀਲ ਕੁਮਾਰ ਜੈਨ, ਮਾਲਤੀ ਮੌਂਗਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਮੋਗਾ, ਰਾਕੇਸ਼ ਜੈਸਵਾਲ, ਨੀਰੂ ਅਗਰਵਾਲ, ਪ੍ਰਦੀਪ ਬਾਂਸਲ, ਸਪਨਾ ਜੈਨ ਅਤੇ ਸੁਮਨਕਾਂਤ ਵਿੱਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੁਭਾਸ਼ ਪਲਤਾ ਜੀ ਅਤੇ ਸਨਮਾਨੁਤ ਮਹਿਮਾਨ ਡਾਕਟਰ ਚਾਰੂਮਿਤਾ ਪੀ. ਸੀ. ਐਸ., ਐਸ. ਡੀ. ਐਮ. ਧਰਮਕੋਟ ਅਤੇ ਮੋਗਾ ਸਨ। ਦਵਿੰਦਰਪਾਲ ਸਿੰਘ ਪ੍ਰਧਾਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਨੇ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਇਸ ਸੰਸਥਾ ਨੂੰ ਹਰੇਕ ਤਰੀਕੇ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।