ਬਟਾਲਾ ਪੁਲਿਸ ਨੇ ਸਰਹੱਦੀ ਪਿੰਡ ਹਰੂਵਾਲ ਵਿਚੋਂ ਤਿੰਨ ਵਿਅਕਤੀਆਂ ਨੂੰ 15 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ, ਕੋਰਟ ‘ਚ ਕੀਤਾ ਪੇਸ਼, ਤਿੰਨ ਦਿਨ ਦਾ ਮਿਲਿਆ ਰਿਮਾਂਡ

ਬਟਾਲਾ,  2 ਸਤੰਬਰ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੁਲਿਸ ਸਥਾਨ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦ ਨਜਦੀਕ  ਵੱਸੇ ਪਿੰਡ ਪਿੰਡ ਹਰੂਵਾਲ ਦੇ ਖੇਤਾਂ ਵਿਚੋਂ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੀ  ਟੀਮ ਵੱਲੋਂ ਖੇਤਾਂ ਵਿੱਚ ਦੱਬੀ 15 ਪੈਕਟ ਹੈਰੋਇਨ ਬਰਾਮਦ  ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਇਨਕਾਉਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟੀਮ ਸਮੇਤ  ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਹਰੂਵਾਲ ਦੇ ਖੇਤਾਂ ਵਿੱਚ ਚੈੱਕ ਦੌਰਾਨ 15 ਪੈਕਟ ਹੈਰੋਇਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨ ਦੋਸ਼ੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਡਰੋਨ ਰਾਹੀਂ ਪੰਦਰਾਂ ਪੈਕਟ ਹੈਰੋਇਨ ਭਾਰਤੀ ਖੇਤਰ ਵਿੱਚ ਪਹੁੰਚੀ ਸੀ।  ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਉਹਨਾਂ ਦੀ ਟੀਮ ਯਤਨਸ਼ੀਲ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨਾਂ  ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਵੱਲੋਂ ਬੀਓਪੀ ਕਮਾਲਪੁਰ ਜੱਟਾਂ ਨੇੜਿਉਂ ਬੈਟਰੀ ਵਿੱਚੋਂ 6 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਇੱਥੇ ਦੱਸਣਯੋਗ ਹੈ ਕਿ ਬੀਐਸਐਫ਼ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ਼ ਦੀ 27 ਬਟਾਲੀਅਨ ਦੇ ਏਰੀਏ ਵਿਚੋਂ ਦੋ ਵਾਰ ਇੰਨਕਾਊਂਟਰ ਇਟੈਲੀਜੈਂਸੀ ਵਲੋਂ ਹੈਰੋਇਨ ਬਰਾਮਦ ਕਰਕੇ ਬੀਐਸਐਫ ਤੇ ਸਵਾਲੀਆ ਚਿੰਨ ਖੜ੍ਹੇ ਕਰ ਦਿੱਤੇ ਹਨ।

ਸਪੈਸ਼ਲ ਓਪਰੇਸ਼ਨ ਸੈਲ ਦੇ ਇੰਚਾਰਜ ਇੰਦਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਹਰੂਵਾਲ ਜੋ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੈ ਓਥੋਂ ਇਹਨਾਂ ਤਿੰਨਾਂ ਨੂੰ ਕਾਬੁ ਕਰਕੇ ਇਹਨਾਂ ਕੋਲੋ 15 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਇਹਨਾ ਵਲੋਂ ਡਰੋਨ ਜਰੀਏ ਪਕਿਸਤਾਨ ਦੇ ਨਸ਼ਾ ਤਸਕਰਾਂ ਕੋਲੋ ਮੰਗਵਾਈ ਸੀ ਜਿਸਦੀ ਅੰਤਰਾਰਸ਼ਰੀ ਬਜ਼ਾਰ ਵਿਚ 75 ਕਰੋੜ ਕੀਮਤ ਹੈ ਇਹਨਾਂ ਨੂੰ ਬਟਾਲਾ ਕੋਰਟ ਵਿਚ ਪੇਸ਼ ਕੀਤਾ ਗਿਆ ਹੈ ਬਟਾਲਾ ਮਾਨਯੋਗ ਕੋਰਟ ਵਲੋਂ ਤਿੰਨ ਦਿਨ ਦਾ ਰਿਮਾਂਡ ਦਿਤਾ ਗਿਆ ਹੈ ਰਿਮਾਂਡ ਦੌਰਾਨ ਅਗਲੀ ਪੁੱਛਗਿੱਛ ਕੀਤੀ ਜਾਵੇਗੀ ।