ਸ੍ਰੀ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਕੈਂਪ ਲਈ ਹੋਏ ਰਵਾਨਾ

ਕੋਟ ਈਸੇ ਖਾਂ, 2 ਸਤੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਦੇ ਐੱਨ. ਸੀ. ਸ਼ੀ ਕੈਡਿਟਸ ਨੇ 13 ਪੰਜਾਬ ਬਟਾਲੀਅਨ ਦੇ ਕਮਾਂਡਰ ਅਫਸਰ ਐੱਮ.ਐੱਲ.ਸ਼ਰਮਾ ਦੀ ਯੋਗ ਅਗਵਾਈ ਹੇਠ ਫਿਰੋਜ਼ਪੁਰ ਵਿਖੇ   2 ਸਤੰਬਰ ਤੋਂ 11 ਸਤੰਬਰ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਕੈਂਪ ਲਗਾਇਆਂ ਗਿਆ,ਜਿਸ ਵਿੱਚ ਵੱਖ-ਵੱਖ ਸਕੂਲ਼ਾਂ ਦੇ ਕੈਡਿਟਸ ਭਾਗ ਲੈ ਰਹੇ ਹਨ। ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਦੇ  6 ਕੈਡਿਟਸ ਇਸ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਹੋਏ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੈਡਿਟਸ ਨੂੰ ਵੈਪਨ ਟਰੇਨਿੰਗ, ਡਰਿੱਲ ਟਰੇਨਿੰਗ, ਮੈਪਰੀਡਿੰਗ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ।ਉਹਨਾਂ ਨੇ ਕੈਡਿਟਸ ਨੁੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਕੈਡਿਟਸ ਨੂੰ ਰੂਲਜ਼ ਤੋਂ ਜਾਗਰੂਕ ਕਰਵਾਉਦੇ ਹੋਏ ਐੱਨ. ਸੀ.ਸੀ ਦੀਆਂ ਗਤੀਵਿਧੀਆਂ ਅਤੇ ਫਾਇਦਿਆ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਏ.ਐੱਨ.ਓ ਮਹੇਸ਼ ਕੁਮਾਰ ਹਾਜ਼ਰ ਸਨ ।