ਅੱਖਾਂ ਦੇ ਦਾਨ ਸਬੰਧੀ ਪੰਦਰਵਾੜੇ ਦੌਰਾਨ ਹੇਮਕੁੰਟ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ

ਕੋਟ ਈਸੇ ਖਾਂ, 2 ਸਤੰਬਰ (ਜਸ਼ਨ): ਕਮਿਊਨਿਟੀ ਹੈਲਥ ਸੈਂਟਰ ਕੋਟ-ਈਸੇ-ਖਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਸੰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅੱਖਾਂ ਦੇ ਮਾਹਿਰ ਡਾ; ਮਨਿੰਦਰ ਬਾਵਾ ਵੱਲੋਂ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ,ਕੋਟ-ਈਸੇ-ਖਾਂ ਵਿਖੇ ਅੱਖਾਂ ਦਾਨ ਸਬੰਧੀ ਲਗਾਏ ਪੰਦਰਵਾੜੇ ਦੌਰਾਨ  ਵਿਦਿਆਰਥੀਆ ਨੁੂੰ ਜਾਗਰੂਕ ਕੀਤਾ ਗਿਆ ।ਉਹਨਾਂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 25 ਅਗਸਤ ਤੋਂ 08 ਸਤੰਬਰ ਤੱਕ 37 ਵਾਂ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਬੱਚਿਆਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ।ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ।ਅੱਖਾਂ ਦਾਨ ਕਰਕੇ ਅਸੀ ਕਿਸੇ ਦੀ ਜਿੰਦਗੀ ਵਿੱਚ ਉਜਾਲਾ ਕਰ ਸਕਦੇ ਹਾਂ।ਮਰਨ ਤੋਂ ਕੁਝ ਸਮੇਂ ਤੱਕ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ ਅਸੀ ਆਪਣੇ ਕੁਝ ਸਰੀਰਕ ਅੰਗਾਂ ਦਾ ਦਾਨ ਕਰਕੇ ਜਾਂ ਖੁਨ –ਦਾਨ ਜਿਹੇ ਨੇਕ ਸੇਵਾ ਕਾਰਜ ਨਾਲ ਕਿਸੇ ਨੁੂੰ ਜੀਵਨ ਦਾਨ ਦੇ ਸਕਦੇ ਹਾਂ ਅਤੇ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਾਂ ।ਇਸ ਮੌਕੇ ਬਲਾਕ ਐਜੂਕੇਟਰ ਜਤਿੰਦਰ ਸੂਦ,,ਕੇਵਲ ਕ੍ਰਿਸ਼ਨ ਅਤੇ ਜਗਮੀਤ ਸਿੰਘ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ ।