ਸੰਪਰਦਾਇਕਤਾ ਖਿਲਾਫ ਕੁਰਬਾਨੀਆ ਦੇਣ ਲਈ ਤਿਆਰ ਰਹਿਣ ਦੀ ਲੋੜ: ਡਾ:ਮਾਲਤੀ ਥਾਪਰ
ਮੋਗਾ, 1 ਸਤੰਬਰ (ਜਸ਼ਨ) ਅਮਰ ਸ਼ਹੀਦ ਸ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸ਼ਹੀਦੇ ਦਿਹਾੜੇ ਤੇ ਸ਼ਰਧਾ ਸਮਨ ਭੇਂਟ ਕਰਦੇ ਹੋਏ , ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਸ ਬੇਅੰਤ ਸਿੰਘ ਨੇ ਆਪਣਾ ਜੀਵਨ ਬਲਿਦਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਹੈ ਅਤੇ ਦੇਸ਼ ਨੂੰ ਬਚਾਇਆ ਹੈ । ਉਹਨਾ ਨੇ ਅੱਤਵਾਦੀ ਅਤੇ ਵੱਖ ਵਾਦੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਦੇਸ਼ ਨੂੰ ਇੱਕ ਨਵੀਂ ਰਾਹ ਦਿਖਾਈ । ਉਹਨਾ ਦੀ ਸੋਚ ਹਮੇਸ਼ਾ ਰਹੀ ਕਿ ਸੰਪਰਦਾਇਕਤਾ ਵਾਲੀ ਸੋਚ ਹਮੇਸ਼ਾ ਦੇਸ਼ ਅਤੇ ਸਮਾਜ ਨੂੰ ਖਤਮ ਕਰਨ ਵਾਲੀ ਹੈ । ਅੱਜ ਉਹਨਾ ਦੇ ਸ਼ਹੀਦੀ ਦਿਹਾੜੇ ਤੇ ਉਹਨਾ ਨੂੰ ਸ਼ਰਧਾ ਸਮਨ ਭੇਂਟ ਕਰਦੇ ਹੋਏ ਦੇਸ਼ ਦੇ ਮੋਜੂਦਾ ਹਾਲਾਤਾਂ ਤੇ ਚਿੰਤਾ ਬਣੀ ਹੋਈ ਹੈ । ਭਾਰਤ ਅੰਦਰ ਜਿਸ ਤਰ੍ਹਾ ਸੰਪਰਦਾਇਕਤਾ ਵੱਧ ਰਹੀ ਹੈ ਉਹ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ । ਸਾਨੂੰ ਸਭ ਨੂੰ ਇਸ ਦੇ ਖਿਲਾਫ ਖੜੇ ਹੋਣਾ ਪੳੂ ਅਤੇ ਕੁਰਬਾਨੀਆ ਦੇਣ ਲਈ ਤਿਆਰ ਰਹਿਣਾ ਪਊ ।ਇਸ ਮੌਕੇ ਤੇ ਮਾਲਵਿਕਾ ਸੂਦ, ਇੰਦਰਜੀਤ ਸਿੰਘ ਬੀੜ ਚੜਿੱਕ, ਵਿਨੋਦ ਮਿੱਤਲ, ਨੋਗਿੰਦਰ ਸਿੰਘ ਰਾਜਪੂਤ , ਡਾਕਟਰ ਪਵਨ ਥਾਪਰ , ਡਾਕਟਰ ਮਾਲਤੀ ਥਾਪਰ ਨੇ ਮਰਹੂਮ ਸ. ਬੇਅੰਤ ਸਿੰਘ ਦੀ ਤਸਵੀਰ ਉਪਰ ਫੁਲ ਅਰਪਤ ਕਰਦੇ ਹੋਏ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ । ਇਸ ਮੋਕੇ ਤੇ ਜੋਤੀ ਬਾਲਾ, ਸਰਬਜੋਤ ਕੋਰ, ਧਾਨਵੀਰ ਕੋਰ , ਸੁਖਮਿੰਦਰ ਕੋਰ, ਅਮਨਦੀਪ ਕੋਰ, ਮਨਪਰੀਤ ਕੋਰ, ਪਰਿਤੀ ਕੋਰ, ਸਤੀਸ਼ ਕੁਮਾਰ, ਜਗਬੀਰ ਸਿੰਘ , ਬਲਵੰਤ ਸਿੰਘ, ਗੁਰਨਾਮ ਸਿੰਘ ਆਦਿ ਸ਼ਾਮਿਲ ਹੋਏ ।