ਮੋਗਾ ਦੇ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਲਈ ਡਾ. ਹਰਜੋਤ ਦੀ ਅਣਥੱਖ ਮਿਹਨਤ ਲਿਆਈ ਰੰਗ,ਦੋ ਵਾਰ ਮੰਤਰੀ ਸਾਹਿਬ ਨੂੰ ਮਿਲ ਕੇ ਮੋਗਾ ਨੂੰ ਅੱਪਗ੍ਰੇਡ ਕਰਨ ਦੀ ਸੂਚੀ ਵਿੱਚ ਕਰਵਾਇਆ ਸੀ ਸ਼ਾਮਿਲ
ਮੋਗਾ, 31 ਅਗਸਤ (ਜਸ਼ਨ)- ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਸਕੱਤਰ ਡਾ. ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੋਗਾ ਦੇ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਲਈ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਅਤੇ ਹੁਣ ਜਲਦ ਹੀ ਮੋਗਾ ਦਾ ਰੇਲਵੇ ਸ਼ਟੇਸ਼ਨ ਅੱਪਗ੍ਰੇਡ ਹੋਣ ਜਾ ਰਿਹਾ ਹੈ, ਜਿਸ ਨਾਲ ਰੇਲਵੇ ਸ਼ਟੇਸ਼ਨ ਨੂੰ ਅਤਿ ਆਧੁਨਿਕ ਸਹੂਲਤਾਂ ਮਿਲਣਗੀਆਂ। ਡਾ.ਹਰਜੋਤ ਕਮਲ ਨੇ ਦੱਸਿਆ ਕਿ ਜਦੋਂ ਉਹ ਵਿਧਾਇਕ ਸਨ ਤਾਂ ਉਸ ਵੇਲੇ ਦੇ ਭਾਰਤ ਦੇ ਮਾਣਯੋਗ ਰੇਲਵੇ ਮੰਤਰੀ ਸ਼੍ਰੀ. ਪਿਯੂਸ਼ ਗੋਇਲ ਨੂੰ ਦੋ ਵਾਰ ਮਿਲੇ ਸਨ ਅਤੇ ਮੋਗਾ ਦੇ ਰੇਲਵੇ ਸ਼ਟੇਸ਼ਨ ਦਾ ਨਾਮ ਦੇਸ਼ ਦੇ ਅੱਪਗ੍ਰੇਡ ਕਰਨ ਵਾਲੇ ਰੇਲਵੇ ਸ਼ਟੇਸ਼ਨਾਂ ਦੀ ਸੂਚੀ ਵਿੱਚ ਸ਼ਾਮਿਲ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਉਨ੍ਹਾਂ ਨੇ ਸ਼ਤਾਬਦੀ ਟ੍ਰੇਨ ਜੋ ਕਿਸੇ ਕਾਰਨਾਂ ਕਰਕੇ ਬੰਦ ਹੋ ਗਈ ਸੀ ਨੂੰ ਮੁੜ ਚਾਲੂ ਕਰਵਾਇਆ ਸੀ ਜਿਸਦਾ ਲਾਭ ਅੱਜ ਤੱਕ ਯਾਤਰੀ ਲੈ ਰਹੇ ਹਨ ਅਤੇ ਭਵਿੱਖ ਵਿੱਚ ਹੀ ਇਸਦਾ ਲਾਭ ਲੈਂਦੇ ਰਹਿਣਗੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੀ. ਪਿਯੂਸ਼ ਗੋਇਲ ਤੋਂ ਇਲਾਵਾ ਸ਼੍ਰੀ. ਟੀ.ਪੀ. ਸਿੰਘ ਜੋ ਕਿ ਉਸ ਵੇਲੇ ਜਰਨਲ ਮੈਨੇਜਰ ਨਾਰਥ ਵੈਸਟਰਨ ਰੇਲਵੇ ਆਫ਼ ਇੰਡੀਆਂ ਸਨ, ਉਨ੍ਹਾਂ ਨਾਲ ਵੀ ਮੁਲਾਕਾਤ ਕਰਕੇ ਮੋਗਾ ਦੇ ਰੇਲਵੇ ਸ਼ਟੇਸ਼ਨ ਨੂੰ ਅੱਪਗ੍ਰੇਡ ਕਰਨ ਦੀ ਬੇਨਤੀ ਕੀਤੀ ਸੀ, ਜਿਸਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੁਰੰਤ ਮੋਗਾ ਦਾ ਨਾਮ ਦੇਸ਼ ਦੇ 600 ਦੇ ਕਰੀਬ ਅੱਪਗ੍ਰੇਡ ਹੋਣ ਵਾਲੇ ਰੇਲਵੇ ਸ਼ਟੇਸ਼ਨਾਂ ਦੀ ਸੂਚੀ ਵਿੱਚ ਸ਼ਾਮਿਲ ਕਰਵਾਇਆ ਸੀ।