ਜੋਨ ਕੋਟ-ਈਸੇ-ਖਾਂ ਨੇ ਜ਼ਿਲ੍ਹੇ ਦੀ ਓਵਰਆਲ ਟਰਾਫੀ ਜਿੱਤੀ

ਕੋਟਈਸੇਖਾਂ, 30ਅਗਸਤ (ਜਸ਼ਨ): 26 ਵੀਆਂ ਪੰਜਾਬ ਰਾਜ ਜੋਨ ਪੱਧਰ  ਸਕੂਲ ਖੇਡਾਂ 2023-24  ਕਰਾਟੇ  ਮੁੰਡੇ ਅਤੇ ਕੁੜੀਆਂ ਅੰਡਰ 14,17,19 ਕਰਵਾਈਆਂ ਗਈਆਂ, ਜਿਸ  ਵਿੱਚ  ਮੋਗਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਸ਼੍ਰੀ ਹੇਮਕੁੰਟ ਸੀਨੀ ਸੰਕੈ ਸਕੂਲ ਕੋਟ ਈਸੇ ਖਾਂ ਨੇ ਜਿਲਾ  ਪੱਧਰ  ਦੇ ਕਰਾਟੇ ਮੁਕਾਬਲਿਆਂ ਵਿੱਚ ਅੰਡਰ 14,17,19  ਮੁੰਡਿਆਂ ਨੇ ੳਵਰ  ਆੱਲ ਪਹਿਲੀ ਟ੍ਰਾਫੀ ਜੋਨ ਕੋਟ-ਈਸੇ-ਖਾਂ ਦੀ ਝੋਲੀ ਪਾਉਦੇ ਹੋਏ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਖੇਡ ਵਿੱਚ ਭਾਗ  ਲੈਦੇ ਹੋਏ ਹੇਮਕੁੰਟ ਸਕੂਲ਼ ਦੇ ਮੁੰਡਿਆਂ ਨੇ 8 ਗੋਲਡ ਮੈਡਲ  2 ਸਿਲਵਰ ਮੈਡਲ  ਜਿੱਤੇ ਅਤੇ ਸਕੂਲ ਦਾ ਨਾਂ ਰੌਸ਼ਨ  ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ  ਸੰਧੂ , ਐਮ. ਡੀ ਰਣਜੀਤ ਕੌਰ ਸੰਧੂ ਅਤੇ ਪ੍ਰਿਸੀਪਲ ਸੋਨੀਆਂ ਸ਼ਰਮਾ ਨੇ ਬੱਚਿਆਂ ਨੂੰ  ਵਧਾਈ  ਦਿੱਤੀ ਅਤੇ ਖੇਡਾਂ ਦੀ  ਮਹਤੱਤਾ ਬਾਰੇ ਦੱਸਦੇ ਹੋਏ  ਵਿਦਿਆਰਥੀਆਂ ਨੂੰ  ਹੋਰ  ਅੱਗੇ  ਵੱਧਦੇ  ਹੋਏ  ਜਿੱਤ ਹਾਸਲ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ  ਕੀਤਾ।