ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਪੱਧਰ ਤੇ ਹੋਏ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ
ਮੋਗਾ, 29 ਅਗਸਤ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਪੱਧਰ ਤੇ ਹੋਏ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਕੋਚ ਧਰਮਿੰਦਰ ਸਿੰਘ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਕੁੱਲ 27 ਵਿਦਿਆਰਥੀਆਂ ਨੇ ਵੱਖ ਵੱਖ ਵਰਗਾਂ ਦੀਆਂ ਟੀਮਾਂ ਵਿੱਚ ਹਿੱਸਾ ਲਿਆ। ਇਹ ਮੁਕਾਬਲੇ ਅੰਡਰ-14,ਅੰਡਰ-17, ਅੰਡਰ-19 ਵਰਗ ਵਿੱਚ ਕਰਵਾਏ ਗਏ ਸਨ । ਅੰਡਰ14 ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਰਾਜਬੀਰ ਸਿੰਘ ਨੇ ਇੰਡੀਅਨ ਰਾਉਂਡ ਵਿੱਚ ਪਹਿਲਾ, ਅਰਸ਼ਦੀਪ ਸਿੰਘ ਨੇ ਰਿਕਵਰ ਰਾਉਂਡ ਵਿਚ ਪਹਿਲਾ, ਅਨਮੋਲ ਦੀਪ ਸਿੰਘ ਨੇ ਦੂਜਾ, ਸਮਨਦੀਪ ਕੌਰ ਨੇ ਇੰਡੀਅਨ ਰਾਊਡ ਵਿੱਚ ਦੂਜਾ, ਤੇ ਜਪਨਾਜ ਕੰਬੋਜ ਨੇ ਕੰਪਾਊਂਡ ਰਾਉਂਡ ਵਿਚ ਦੂਸਰਾ, ਲਾਡਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਵਰਗ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਇੰਡੀਅਨ ਰਾਉਂਡ ਵਿੱਚ ਤਨਵੀਰ ਕੌਰ ਨੇ ਪਹਿਲਾ , ਨਵਜੋਤ ਕੌਰ ਨੇ ਦੂਸਰਾ, ਕਰਮਵੀਰ ਕੌਰ ਨੇ ਤੀਜਾ ਸਥਾਨ, ਇਸ਼ਟ ਦੀਪ ਕੌਰ ਨੇ ਚੌਥਾ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਪ੍ਰਭਸਿਮਰ ਸਿੰਘ ਨੇ ਇੰਡੀਅਨ ਰਾਊਡ ਦੇ ਵਿੱਚ ਪਹਿਲਾ ਸਥਾਨ, ਸਹਿਜ ਵੀਰ ਸਿੰਘ ਨੇ ਇੰਡੀਅਨ ਰਾਉਂਡ ਵਿੱਚ ਦੂਜਾ ਸਥਾਨ ਲਵਿਸ਼ ਅਰੋੜਾ ਨੇ ਰਿਕਵਰ ਰਾਉਂਡ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਰਾਊਡ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ -19 ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਇੰਡੀਅਨ ਰਾਊਡ ਵਿੱਚ ਧਰੁਵ ਮਿੱਤਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਮੁਕਾਬਲੇ ਵਿੱਚ ਇੰਡੀਅਨ ਰਾਊਡ ਵਿੱਚ ਰਾਧਿਕਾ ਨੇ ਪਹਿਲਾ ਸੁਖਮਨਦੀਪ ਕੌਰ ਨੇ ਕੰਪਾਊਂਡ ਰਾਉਂਡ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤਰਾਂ ਸਕੂਲ ਦੇ ਕੁੱਲ 7 ਵਿਦਿਆਰਥਣਾਂ ਅਤੇ 9ਵਿਦਿਆਰਥੀ ਜ਼ਿਲਾ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਗਏ। ਸਕੂਲ ਪਹੁੰਚਣ ਤੇ ਸਾਰੇ ਵਿਦਿਆਰਥੀਆਂ ਦਾ ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਕੂਲ ਦੇ ਚੇਅਰਮੈਨ ਸ੍ਰ ਦਵਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੱਖ- ਵੱਖ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਰਿਸ਼ਟ ਪੁਸ਼ਟ ਵੀ ਰਹਿ ਸਕਣ।