ਸ਼ਾਇਰਾ ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਾਵਿ- ਪੁਸਤਕ ‘ ਮੈਂ ਤੇ ਰੀਤ ‘ ਲੋਕ ਅਰਪਣ

ਮੋਗਾ, 29 ਅਗਸਤ(ਜਸ਼ਨ): ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੀੰਆਂ ਪੈੜਾਂ ਪਾ ਰਹੀ ਉੱਭਰਦੀ ਸ਼ਾਇਰਾ ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਾਵਿ- ਪੁਸਤਕ ‘ ਮੈਂ ਤੇ ਰੀਤ ‘ ਸਾਹਿਤਕਾਰਾਂ , ਬੁੱਧੀ-ਜੀਵੀਆਂ , ਵਿਦਵਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਚੋਖਾ ਇੰਪਾਇਰ ਮੋਗਾ ਵਿਖੇ ਲੋਕ ਅਰਪਣ ਕੀਤੀ ਗਈ । ਸੁਹਿਰਦ ਲੇਖਿਕਾ ਸੋਨੀਆ ਸਿਮਰ ਨੇ ਕਾਵਿਕ ਅੰਦਾਜ ਵਿੱਚ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਰਮਨਦੀਪ ਕੌਰ ਖਾਲਸਾ ਨੇ ਧਾਰਮਿਕ ਗੀਤ ਪੇਸ਼ ਕੀਤਾ । ਪ੍ਰਧਾਨਗੀ ਮੰਡਲ ਸੁਸ਼ੋਭਤ ਹੋਣ ਉਪਰੰਤ ਪਲਵਿੰਦਰ ਕੌਰ ਲੋਧੀ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਲਜਿੰਦਰ ਕੌਰ ਕਲਸੀ ਸਾਹਿਤ ਅਤੇ ਸਿਰਜਣਾ ਦਾ ਸੁਮੇਲ ਹੈ ਅਤੇ ਉਹ ਆਪਣੀ ਕਾਵਿ ਰਚਨਾ ਵਿੱਚ ਆਤਮ ਚਿੰਤਨ ਤੇ ਆਤਮ ਮੰਥਨ ਕਰਦੀ ਕਲਾ ਦਾ ਸਿਖਰ ਸਿਰਜਦੀ ਹੈ । ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਉਹ ਔਰਤ ਮਨ ਦੀਆਂ ਅੰਤਰੀਵ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੈ । ਕਾਵਿ ਪੁਸਤਕ ‘ ਮੈਂ ਤੇ ਰੀਤ ‘ ਦੀ ਲੇਖਿਕਾ ਨੇ ਆਪਣੇ ਪਰਿਵਾਰ ਪਿਤਾ ਸ: ਗੁਰਦੇਵ ਸਿੰਘ ਕਲਸੀ ਅਤੇ ਮਾਤਾ ਸ਼ਿੰਦਰ ਕੌਰ ਕਲਸੀ ਵੱਲੋਂ ਸਮਾਗਮ ਵਿੱਚ ਆਏ ਲੇਖਕਾਂ ਵਿਦਵਾਨਾ ਤੇ ਪਾਠਕਾਂ ਦਾ ਹਾਰਦਿਕ ਸਵਾਗਤ ਕਰਦਿਆਂ ਆਪਣੀ ਕਵਿਤਾ ਦੇ ਸਫਰ ਦਾ ਜਜ਼ਬਾਤੀ ਰੌੰ ਵਿੱਚ ਦੱਸਦਿਆਂ ਕਿਹਾ ਕਿ ਮੈਨੂੰ ਵਕਤ ਨੇ ਬੜਾ ਹੀ ਪਰਖਿਆ ਅਤੇ ਮੈ ਆਪਣੀ ਤਕਦੀਰ ਨੂੰ ਖ਼ੁਦ ਹੀ ਸੰਵਾਰਿਆ ਅਤੇ ਮੈੰ ਆਪਣੇ ਮਾਂ ਬਾਪ ਦੀ ਕਰਜ਼ਦਾਰ ਹਾਂ ਜਿੰਨ੍ਹਾਂ ਦੀ ਕੁਰਬਾਨੀ ਸਦਕਾ ਮੈਂ ਸਾਰੀਆਂ ਧੁੱਪਾਂ ਛਾਵਾਂ ਹੰਢਾ ਕੇ ਪਰਵਾਨ ਚੜ੍ਹੀ । ਉਸਨੇ ਭਾਵਕ ਹੁੰਦਿਆਂ ਗਰੀਬੀ ਦਾ ਸੰਤਾਪ ਤੇ ਸਬਰ ਦੀ ਇੰਤਹਾ ਦਾ ਦਿਲ ਹਿਲਾਊ ਵਰਨਣ ਵੀ ਕੀਤਾ ਅਤੇ ਕਿਹਾ ਕਿ ਮੈ’ ਤੇ ਰੀਤ ਦੀ ਮੁਹੱਬਤ ਨਾਲ ਲਬਰੇਜ ਇਹ ਪੁਸਤਕ ਇਕ ਹਾਸਲ ਹੈ । ਪ੍ਰਧਾਨਗੀ ਮੰਡਲ ਵਿੱਚੋਂ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਪੁਸਤਕ ਲਿਖਣਾ ਇਕ ਸੇਵਾ ਸਿਮਰਨ ਹੈ ਅਤੇ ਲੇਖਿਕਾ ਦੀ ਕਾਵਿ ਚੇਤਨਾ ਸਿਖਰਾਂ ਛੋੰਹਦੀ ਹੈ । ਮੁੱਖ ਮਹਿਮਾਨ ਜਸਬੀਰ ਰਾਣਾ ਨੇ ਕਿਹਾ ਕਿਬਲਜਿੰਦਰ ਕੌਰ ਵੱਲੋਂ ਸ਼ਾਇਰੀ ਦੇ ਅਨੰਤ ਰਸਤਿਆਂ ਤੇ ਪਹਿਲੀ ਪੈੜ ਚੰਗੀ ਸ਼ੁਰੂਆਤ ਹੈ ਅਤੇ ਸਿਰਜਣਾ ਦੀ ਸੋਚ ਡੂੰਘੇ ਅਨੁਭਵ ਦਾ ਪ੍ਰਤੀਕ ਹੈ ਸ਼ਾਲਾਂ! ਰਬਾਬੀ ਸੁਰ ਵੱਜਦੀ ਰਹੇ ! ਨਾਮਵਰ ਸ਼ਾਇਰ ਸ਼ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਕਵਿਤਾ ਰੂਹ ਦੀ ਕਿਲਕਾਰੀ ਹੈ ਅਤੇ ਰੂਹ ਵਿਚ ਭਿੱਜਣ ਦੁੱਖਾਂ ਸੁੱਖਾਂ ਹੇਰਵਿਅਾਂਤੇ ਭਰੋਸਿਅਾਂ ਦਾ ਪ੍ਰਗਟਾਵਾ ਅਤੇ ਸ਼ਬਦਾਂ ਦਾ ਹਉਕਾ ਤੇ ਲਲਕਾਰ ਹੋ ਨਿਬੜਦੀ ਹੈ । ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਖੂਬਸੂਰਤ ਪਲੇਠੀ ਪੁਸਤਕ ਅਾਪਣੇ ਅਾਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਵਿਚ ਸੁਹਜ ਅਤੇ ਸੰਵੇਦਨਾ ਰਾਹੀੰ ਪਿਅਾਰ ਨੂ ਜਤਾਇਆ ਹੈ । ਸੁਰਜੀਤ ਸਿੰਘ ਕਾਉੰਕੇ ਨੇ ਕਿਹਾ ਕਿ 'ਮੈੰ ਤੇ ਰੀਤ' ਰਾਹੀੰ ਲੇਖਿਕਾ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦੀ ਸਮਰੱਥ ਸ਼ਾਇਰਾ ਬਣ ਕੇ ਉੱਭਰ ਰਹੀ ਹੈ । ਡਾ: ਸੁਰਜੀਤ ਦਉਧਰ ਨੇ ਕਿਹਾ ਕਿ ਬਲਜਿੰਦਰ ਦੀ ਕਾਵਿ ਚੇਤਨਾ ਵਿਚ ਅੌਰਤ ਦੀ ਵੇਦਨਾ , ਤੜਪ , ਤਾਂਘ ਤੇ ਬਗਾਵਤ ਵੇਖਣ ਨੂ ਮਿਲਦੀ ਹੈ ਅਤੇ ਕਵਿਤਾ ਵਿਚ ਦਰਿਅਾ ਵਰਗੀ ਰਵਾਨੀ ਹੈ । ਡਾ: ਅਜੀਤਪਾਲ ਸਿੰਘ ਜਟਾਨਾ ਨੇ ਕਿਹਾ ਕਿ ਕਵਿਤਾ ਵਿਚ ਅਨੁਭਵਾਂ ਦੀ ਵੰਨ ਸੁਵੰਨਤਾ ਹੈ ਅਤੇ ਜਿੰਦਗੀ ਵਿਚੋ ਜਿੰਦਗੀ ਦੀ ਤਲਾਸ਼ ਹੈ ਭਾਸ਼ਾ  ਵਿਭਾਗ ਵਲੋ ਸਵਾਗਤ ਹੈ । ਪ੍ਰੋੜ੍ਹ ਲੇਖਕ ਗੁਰਮੀਤ ਕੜਿਅਾਲਵੀ ਦੇ ਵਿਚਾਰ ਸਨ ਕਿ ਸਮੇੰ ਦੇ ਸੱਚ ਦੀ ਕਵਿਤਾ ਹੀ ਸਦੀਵੀ ਰਹਿ ਸਕਦੀ ਹੈ ਜਸਵੀਰ ਕਲਸੀ ਨੇ ਕਿਹਾ ਕਿ ਲੇਖਿਕਾ ਨੇ ਨਿੱਜ ਤੋ ਪਰ  ਦੇ ਸੁਮੇਲ ਦੀ ਕਵਿਤਾ ਊਰਜਾ ਭਰਪੂਰ ਭਾਵਨਾਵਾਂ ਤੇ ਸੰਵੇਦਨਾਵਾਂ ਨੂ ਕਾਵਿ ਰੂਪਾਂ ਵਿਚ ਸਿਰਜਿਅਾ ਹੈ । ਰਣਜੀਤ ਸਰਾਂ ਸੁਖਵਿੰਦਰ ਸਿੰਘ ਫੁੱਲ ਸਰਬਜੀਤ ਵਿਰਦੀ ਰਸ਼ਪਿੰਦਰ ਕੌਰ ਗਿੱਲ ਪੀੰਘਾਂ ਸੋਚ ਦੀਅਾ ਹਰਸ਼ਜੋਤ ਕੌਰ ,ਕੀਨੀਆਂ ਤੋ ਪਹੁੰਚੇ ਵੈਪਸਲੇ ਅੌਕੂਕ ,ਸਰਬਜੀਤ ਸਿੰਘ ਬੇਦੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਪ੍ਰਸਿੱਧ ਲੇਖਕ ਗੁਰਮੇਲ ਬੌਡੇ ਡਾ: ਸਰਬਜੀਤ ਕੌਰ ਬਰਾੜ ਗੁਰਦੀਪ ਸਿੰਘ , ਰਬਾਬੀ ਰਮਨਦੀਪ ਕੌਰ ਖਾਲਸਾ , ਗੁਰਬਿੰਦਰ ਕੌਰ ਹਰਭਜਨ ਸਿੰਘ ਨਾਗਰਾ ਪ੍ਰਸ਼ੋਤਮ ਪੱਤੋ ਨਰਿੰਦਰ ਰੋਹੀ ਸੁੱਖ ਸਿੰਘ ਸੋਨੀਆਂ ਸਿਮਰ ਮਨਪ੍ਰੀਤ ਦਉਧਰ ਅਮਨਦੀਪ ਸਹੋਤਾ ਅਤੇ ਸੋਨੀ ਮੋਗਾ ਨੇ ਆਪਣੇ ਖ਼ੂਬਸੂਰਤ ਕਲਾਮ ਪੇਸ਼ ਕੀਤੇ । ਸਮਾਗਮ ਵਿੱਚ ਹਾਜ਼ਰ ਗਿਆਨ ਸਿੰਘ ਡੀਪੀਆਰ ਓ ਪਰਮਜੀਤ ਸਿੰਘ ਚੂਹੜਚੱਕ ਦਿਲਬਾਗ ਬੁੱਕਣਵਾਲਾ ਗੁਰਚਰਨ ਸਿੰਘ ਸੰਘਾ ਚਰਨਜੀਤ ਸਮਾਲਸਰ ਗੁਰਦੀਪ ਲੋਪੋ ਕ੍ਰਿਸ਼ਨ ਪ੍ਰਤਾਪ ਹਰਵਿੰਦਰ ਰੋਡੇ ਜਸਵਿੰਦਰ ਧਰਮਕੋਟ ਰਾਜਵਿੰਦਰ ਰਾਜਾ ਨਾਹਰ ਸਿੰਘ ਬਿੱਟੂ ਕੁਲਦੀਪ ਸਿੰਘ ਕਲਸੀ ਦਰਸ਼ਨ ਸਿੰਘ ਜਸਵੰਤ ਕੜਿਆਲ ਅਮਰਜੀਤ ਕੌਰ ਪਰਮਜੀਤ ਕਲਸੀ ਤਰਨਪ੍ਰੀਤ ਕੌਰ ਕਲਸੀ ਜੱਸ ਢਿੱਲੋੰ ਪ੍ਰਭਜੋਤ ਗੁਰਜਸਪਰੀਤ ਕੌਰ ਨਿਸ਼ਾਨ ਸਿੰਘ ਦਵਿੰਦਰ ਧਾਮੀ ਲਖਵੀਰ ਦਉਧਰ  ਆਦਿ ਨੇ ਬਲਜਿੰਦਰ ਕੌਰ ਕਲਸੀ ਨੂੰ ਮੁਬਾਰਕਾਂ ਦਿੱਤੀਆਂ ਸਾਰੀਆਂ ਮਾਨਯੋਗ ਆਈਆਂ ਸ਼ਖ਼ਸੀਅਤਾਂ ਦਾ ਯਾਦ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਸਮਾਗਮ ਯਾਦਗਾਰੀ ਹੋ ਨਿਬੜਿਆ।ਇਸ ਸਮਾਗਮ ਦੀ ਸਫਲਤਾ 'ਤੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਨੇ ਆਖਿਆ ਕਿ ਸਮਾਜ ਨੂੰ ਸੇਧ ਦੇਣ ਲਈ ਸਾਹਿਤਕਾਰਾਂ ਦਾ ਯੋਗਦਾਨ ਹਮੇਸ਼ਾ ਅਹਿਮ ਹੁੰਦਾ ਹੈ