ਪਿੰਡ ਦਬੁਰਜੀ ਦਾ ਸੱਭਿਆਚਾਰਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ
ਕਿਸ਼ਨਪੁਰਾ ਕਲਾਂ,23 ਅਗਸਤ( ਜਸ਼ਨ ) - ਧੰਨ ਧੰਨ ਬਾਬਾ ਖੇਤਰਪਾਲ ਦੀ ਯਾਦ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਪਿੰਡ ਦਬੁਰਜੀ ਕਰਵਾਇਆ ਗਿਆ। ਮੇਲੇ ਦੌਰਾਨ ਚਾਦਰ ਝੜਾਉਣ ਦੀ ਰਸਮ ਸਮੂਹ ਕਲੱਬ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤੀ। ਮੇਲੇ ਦੀ ਸ਼ੁਰੂਆਤ ਗਾਇਕ ਪੇ੍ਮ ਸੋਨੀ ਨੇ ਪੀਰਾਂ ਦੀ ਉਸਤਤ ਗਾ ਕੇ ਕੀਤੀ। ਉਪਰੰਤ ਗਾਇਕ ਟੋਨੀ ਗਿੱਲ ਤੇ ਰਾਜ ਸੇਖੋਂ ਨੇ ਆਪਣੀਂ ਭਰਵੀਂ ਹਾਜ਼ਰੀ ਲਗਵਾਈ। ਫਿਰ ਵਾਰੀ ਆਈ ਮਾਲਵੇ ਦੀ ਪ੍ਰਸਿੱਧ ਦੌਗਾਣਾ ਜੋੜੀ ਗਿੱਲ ਕਮਲ ਤੇ ਕਮਲਪ੍ਰੀਤ ਕੌਰ ਦੀ ਜਿਨ੍ਹਾਂ ਨੇ ਆਪਣੇ ਅਨੇਕਾਂ ਸੁਪਰਹਿੱਟ ਗੀਤ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਸਮਾਗਮ ਦੌਰਾਨ ਪ੍ਰਧਾਨ ਤਰਸੇਮ ਸਿੰਘ ਨੇ ਕਿਹਾ ਕਿ ਪੀਰਾਂ ਫ਼ਕੀਰਾਂ ਦੀ ਯਾਦ ਵਿੱਚ ਹੋ ਰਹੇ ਸਭਿਆਚਾਰਕ ਮੇਲੇ ਸਾਡੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੇ ਹਨ ਇਸ ਲਈ ਸਾਨੂੰ ਅਜਿਹੇ ਸਮਾਗਮਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਕਲੱਬ ਮੈਂਬਰਾਂ ਨੇ ਗਾਇਕ ਕਲਾਕਾਰਾਂ ਤੇ ਪ੍ਰਮੱਖ ਸਖ਼ਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੂਰੂ ਕਾ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਤਰਸੇਮ ਸਿੰਘ, ਗੁਰਬਖਸ਼ ਸਿੰਘ, ਪਰਮਜੀਤ ਸਿੰਘ,ਰਵੀ ਸਿੰਘ, ਗੁਰਵਿੰਦਰ ਸਿੰਘ, ਬੋਹੜ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।