ਭਾਜਪਾ ਹੀ ਦੇਸ਼ ਦੀ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਦਾ ਭਲਾ ਕਰ ਸਕਦੀ ਹੈ:ਡਾ.ਸੀਮਾਂਤ ਗਰਗ

*ਬਾਘਾਪੁਰਾਣਾ ਦੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਪ੍ਰੇਰਨਾ ਨਾਲ ਕਾਫੀ ਗਿਣਤੀ ਵਿਚ ਪ੍ਰੀਵਾਰ ਭਾਜਪਾ ਵਿਚ ਸ਼ਾਮਲ ਹੋਏ
ਮੋਗਾ, 27 ਅਗਸਤ ( ਜਸ਼ਨ )-ਭਾਜਪਾ ਹੀ ਦੇਸ ਦੀ ਇਕ ਅਜਿਹੀ ਪਾਰਟੀ ਹੈ ਜਿਸਨੇ 2014 ਤੋਂ ਲੈ ਕੇ ਅੱਜ ਤਕ ਗਰੀਬ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦਾ ਕੰਮ ਨਹੀਂ ਕੀਤਾ। ਜਿਸ ਕਾਰਨ ਅੱਜ ਦੇਸ਼ ਦੀ ਵੱਧ ਤੋਂ ਵੱਧ ਆਬਾਦੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਬਾਘਾਪੁਰਾਣਾ ਵਿਖੇ ਭਾਜਪਾ ਦੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਕਾਫੀ ਗਿਣਤੀ ਵਿਚ ਗਰੀਬ ਪਰਿਵਾਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੇ ਮੌਕੇ ਤੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਵਿਸਤਾਰਕ ਮਹਿੰਦਰ ਖੋਖਰ, ਮੰਡਲ ਪ੍ਰਧਾਨ ਬਾਘਾਪੁਰਾਣਾ ਦੀਪਕ ਤਲਵਾੜ, ਗਗਨ ਲੂੰਬਾ, ਰਾਜ ਹੰਸ, ਰਾਮ ਤੀਰਥ, ਗਗਨ ਗਿੱਲ, ਹਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਲਖਵੀਰ ਸਿੰਘ, ਜਗਸੀਰ ਸਿੰਘ ਚੰਦਨਵਾਂ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ, ਬੱਗੀ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਜੀਤਾ ਸਿੰਘ, ਬੂਟਾਸ ਸ ਸਿੰਘ, ਕੁਲਵੰਤ ਸਿੰਘ, ਰਾਜਿੰਦਰ ਕੁਮਾਰ, ਅਜਮੇਰ ਸਿੰਘ, ਤਾਰਾ ਸਿੰਘ, ਗੁਰਮੇਲ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ, ਗੁਰਜਿੰਦਰ ਸਿੰਘ ਦੇ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਅੋਹਦੇਦਾਰ ਹਾਜ਼ਰ ਸਨ।  ਡਾ.ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਤੇ ਗਰੀਬ ਲੋਕਾਂ ਲਈ ਉੱਜਵਲਾ ਸਕੀਮ ਚਲਾ ਕੇ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਹਨ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਔਰਤਾਂ ਨੂੰ ਪੌ੍ਵਣੇ 2 ਲੱਖ ਰੁਪਏ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਦਿੱਤੇ ਜਾ ਰਹੇ ਹਨ। ਇਸਦੇ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਔਰਤਾਂ ਨੂੰ ਪੌਣੇ ਦੋ ਲੱਖ ਰੁਪਏ, ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਦਿੱਤਾ ਜਾ ਰਿਹਾ ਹੈ। ਇਸਦੇ ਇਲਾਵਾ ਪ੍ਰਧਾਨ ਮੰਤਰੀ ਦੀ ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਨੂੰ ਉਹਨਾਂ ਦੇ ਖਾਤਿਆ ਵਿਚ ਸਹਾਇਤਾ ਰਾਸ਼ੀ ਵੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਜਮੀਨੀ ਪੱਧਰ ਤੇ ਪੂਰੇ ਦੇਸ਼ ਦੇ ਗਰੀਬ ਲੋਕਾਂ ਨੂੰ ਪੀਣ ਵਾਲਾ ਪਾਣੀ, ਪਖਾਨੇ, ਘਰ ਤੇ ਹੋਰ ਸਹੂਲਤਾਂ ਜਮੀਨੀ ਪੱਧਰ ਤੇ ਪਹੁੰਚਾਈਆ ਹਨ ਉਸਨੂੰ ਲੈ ਕੇ ਅੱਜ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਲੋਕ ਕਾਂਗਰਸ, ਅਕਾਲੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਦੁਖੀ ਹੋ ਕੇ ਭਾਜਪਾ ਨੂੰ ਪੰਜਾਬ ਵਿਚ ਸੱਤਾ ਵਿਚ ਲਿਆਉਣਾ ਚਾਹੁੰਦਨ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 218 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਹੜ੍ਹ ਪੀੜ੍ਹਤਾਂ ਲਈ ਭੇਜੇ ਸਨ, ਜਿਨ੍ਹਾਂ ਵਿਚ ਇਕ ਪੈਸਾ ਵੀ ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਨੂੰ ਨਹੀਂ ਦਿੱਤਾ, ਬਲਕਿ ਹੜ੍ਹ ਪੀੜ੍ਹਤਾਂ ਦੀ ਮੱਦਦ ਕਰਨ ਦੀ ਬਜਾਏ ਮੁੱਖ ਮੰਤਰੀ ਦੂਜੇ ਸੂਬਿਆ ਵਿਚ ਪਾਰਟੀ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਜਦ ਕਿ ਸੂਬੇ ਵਿਚ ਪੰਜਾਬ ਦਾ ਕਿਸਾਨ ਅੱਜ ਹੜ੍ਹ ਦੇ ਕਾਰਨ ਘਰ ਤੋਂ ਬੇਘਰ ਹੋ ਚੁੱਕਾ ਹੈ ਅਤੇ ਸੜ੍ਹਕਾਂ ਤੇ ਆਪਣਾ ਜੀਵਨ ਵਿਅਤੀਤ ਕਰਨ ਨੂੰ ਮਜਬੂਰ ਹਨ ਅਤੇ ਜੋ ਵੀ ਉਹਨਾਂ ਨੂੰ ਖਾਣ-ਪੀਣ ਦੀ ਸਹਾਇਤਾ ਮਿਲ ਰਹੀ ਹੈ ਉਹ ਪੰਜਾਬ ਦੇ ਸ਼ੂਰਵੀਰ ਲੋਕ ਵੀ ਮੁੱਹਇਆ ਕਰਵਾ ਰਹੇ ਹਨ। ਜਦ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਕੇਵਲ ਫੋਟੋ ਖਿੰਚਵਾਉਣ ਲਈ ਹੜ੍ਹ ਪੀੜ੍ਹਤਾਂ ਦੇ ਕੋਲ ਜਾਂਦੇ ਹਨ, ਉਹਨਾਂ ਦੀ ਸਹਾਇਤਾ ਲਈ ਕੋਈ ਵੀ ਸਰਕਾਰ ਕੋਲ ਪ੍ਰੋਗ੍ਰਾਮ ਨਹੀਂ ਹੈ। ਜਿਸ ਕਾਰਨ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਲੋਕਤੰਤਰ ਦੀ ਦੁਹਾਈ ਦਿੰਦੀ ਹੈ ਅਤੇ ਖੁਦ ਲੋਕਤੰਤਰ ਦੇ ਵਿਰੁੱਧ ਕਾਰਵਾਈਆ ਕਰ ਰਹੀਆ ਹਨ।