ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ-21 ਵਿਖੇ 19 ਲੱਖ ਦੀ ਲਾਗਤ ਨਾਲ 650 ਫੁਟ ਬੋਰ ਦਾ ਕੰਮ ਕਰਵਾਇਆ ਸ਼ੁਰੂੁ

ਮੋਗਾ, 27 ਅਗਸਤ  ( ਜਸ਼ਨ )-ਮੋਗਾ ਹਲਕੇ ਦੇ ਸ਼ਹਿਰ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕਰਨਾ ਹੀ ਮੇਰਾ ਮੁੱਖ ਟੀਚਾ ਹੈ ਅਤੇ ਵਿਕਾਸ ਕਾਰਜ਼ਾਂ ਵਿਚ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਅਤੇ ਢੀਲ ਨਹੀਂ ਬਰਦਾਸ਼ਤ ਕੀਤੀ ਜਾਵੇਗੀ। ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਵਾਰਡ ਨੰਬਰ-21 ਵਿਖੇ 19 ਲੱਖ ਰੁਪਏ ਦੀ ਲਾਗਤ ਨਾਲ 650 ਫੁੱਟ ਬੋਰ ਦਾ ਕੰਮ ਸ਼ੁਰੂ ਕਰਵਾਉਣ ਦੇ ਮੌਕੇ ਤੇ ਪ੍ਰਗਟ ਕੀਤੇ। ਇਸ ਮੌਕੇ ਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਵਾਰਡ ਨੰਬਰ-21 ਦੀ ਕੌਸਲਰ ਕਰਮਜੀਤ ਪਾਲ ਸਿਤਾਰਾ, ਵਿੱਕੀ ਸਿਤਾਰਾ, ਸਮਾਜ ਸੇਵੀ ਸ਼ਿਵ ਟੰਡਨ ਦੇ ਇਲਾਵਾ ਭਾਰੀ ਗਿਣਤੀ ਵਿਚ ਵਾਰਡ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਅੋਹਦੇਦਾਰ ਅਤੇ ਵਲੰਟੀਅਰ ਹਾਜ਼ਰ ਸਨ। ਇਸ ਤੋਂ ਪਹਿਲਾ ਵਾਰਡ ਨੰਬਰ-21 ਵਿਚ ਪੁੱਜੀ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਮੇਅਰ ਬਲਜੀਤ ਸਿੰਘਘ ਚਾਨੀ ਦਾ ਕੌਸਲਰ ਕਰਮਜੀਤਪਾਲ ਸਿਤਾਰਾ ਤੇ ਉਹਨਾਂ ਦੇ ਪਤੀ ਵਿੱਕੀ ਸਿਤਾਰਾ ਅਤੇ ਵਾਰਡ ਨਿਵਾਸੀਆ ਨੇ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਤੇ ਕੌਸਲਰ ਕਰਮਜੀਤ ਪਾਲ ਸਿਤਾਰਾ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆਵਾਂ ਆ ਰਹੀ ਸਨ, ਇਸ ਬੋਰ ਦੇ ਹੋਣ ਨਾਲ ਹੁਣ ਵਾਰਡ ਦੇ ਪਾਣੀ ਦੀ ਸਮੱਸਿਆਵਾ ਦੂਰ ਹੋ ਜਾਵੇਗੀ। ਉਹਨਾਂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਬਲਜੀਤ ਸਿੰਘ ਚਾਨੀ ਦਾ ਵਾਰਡ ਦੇ ਵਿਕਾਸ ਕਾਰਜ਼ ਸ਼ੁਰੂ ਕਰਵਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਜੇਕਰ ਕਿਸੇ  ਵੀ ਵਾਰਡ ਨਿਵਾਸੀ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਕਰਨਾ ਪੈ ਰਿਹਾ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਉਣ, ਜਿਸਦਾ ਪਹਿਲ ਦੇ ਅਧਾਰ ਤੇ ਸਮਾਧਾਨ ਕੀਤਾ ਜਾਵੇਗਾ।