ਚੰਦਰਯਾਨ -3 ਦੀ ਕਾਮਯਾਬੀ ਭਾਰਤ ਵਾਸੀਆਂ ਲਈ ਬਹੁਤ ਮਾਣ ਦੀ ਗੱਲ ਹੈ:ਡਾ ਮਾਲਤੀ ਥਾਪਰ
ਮੋਗਾ, 24 ਅਗਸਤ (ਜਸ਼ਨ): ਸ਼ਾਮ ਦੇ 6 ਵੱਜ ਕੇ 4 ਮਿੰਟ ਬਹੁਤ ਹੀ ਇਤਿਹਾਸਿਕ ਪਲ ਸੀ ਜਦੋ ਭਾਰਤ ਦੇ ਚੰਦਰਯਾਨ-3 ਨੇ ਚੰਦਰਮਾ ਦੀ ਸੱਤਹਾਂ ਉੱਪਰ ਸਫਲਤਾਂ ਪੂਰਵਕ ਉੱਤਰ ਕੇ ਇੱਕ ਨਵਾ ਇਤਿਹਾਸ ਰੱਚਿਆ । ਇਸ ਇਤਿਹਾਸਿਕ ਪਲ ਨੂੰ ਲਿਆਊਣ ਵਾਲੇ ਈਸਰੋ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੰਦਿਆਂ ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਨੇ ਆਖਿਆ ਕਿ ਇਹ ਸਮਾਂ ਬਹੁਤ ਇਤਿਹਾਸਕ ਹੋ ਨਿਬੜਿਆ ਹੈ ਜਦੋਂ ਵਿਗਿਆਨੀਆਂ ਦੀ ਸਖਤ ਮਿਹਨਤ ਨਾਲ ਇਹ ਮਾਣਮੱਤੀ ਸਫਲਤਾ ਹਾਸਿਲ ਹੋਈ ਅਤੇ ਹਰ ਭਾਰਤ ਵਾਸੀ ਨੂੰ ਦੇਸ਼ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ।
ਡਾ: ਮਾਲਤੀ ਥਾਪਰ ਨੇ ਆਖਿਆ ਕਿ ਉਹ ਆਧੁਨਿੱਕ ਸਾਇੰਸ ਦੇ ਪਿਤਾ ਗਲੈਲਿਓ ਨੂੰ ਵੀ ਯਾਦ ਕਰਦੇ ਹਨ ਜਿਹਨਾਂ ਨੇ ਅੱਜ ਤੋਂ 500 ਸਾਲ ਪਹਿਲਾ ਦੁਨੀਆਂ ਸਾਹਮਣੇ ਸੋਰ ਮੰਡਲ ਬਾਰੇ ਰੋਸ਼ਨੀ ਬਾਰੇ ਗਿਆਨ ਦਿੱਤਾ ਸੀ ਕਿਉਂਕਿ ਇਸ ਤੋਂ ਪਹਿਲਾ ਸਾਰੀ ਸਿ੍ਰੱਸ਼ਟੀ ਦਾ ਅਨੁਮਾਨ ਲਗਾਊਣਾ ਵੀ ਮੁਸ਼ਿਕਲ ਸੀ । ਇਹਨਾ ਦੀ ਇਸ ਖੋਜ ਨੇ ਸਾਰੀ ਮਨੁੱਖ ਜਾਤੀ ਨੂੰ ਵਿਗਿਆਨਿਕ ਸੋਚ ਅਪਨਾਊਣ ਲਈ ਪ੍ਰੇਰਿੱਤ ਕੀਤਾ ਸੀ ।
ਈਸਰੋ ਦੇ ਵਿਗਿਆਨਿਕਾਂ ਦੇ ਧੰਨਵਾਦ ਕਰਦਿਆਂ ਡਾ: ਮਾਲਤੀ ਥਾਪਰ ਨੇ ਆਖਿਆ ਕਿ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਉਸ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਯਾਦ ਕਰਦੇ ਹਨ ਜਿੰਨਾ ਨੇ ਵਿਗਿਆਨਿਕ ਸੋਚ ਨੂੰ ਅੱਗੇ ਵਧਾਊਣ ਲਈ ਈਸਰੋ ਵਰਗੀ ਮਹਾਨ ਸੰਸਥਾ ਨੂੰ ਖੜਾ ਕੀਤਾ । ਖਾਸ ਤੋਰ ਤੇ ਭਾਰਤ ਦੇ ਉੱਘੇ ਸਾਇੰਸ ਦਾਨ, ਹੋਮੀ ਭਾਵਾ, ਸ਼੍ਰੀ ਵਿੱਕਰਮ ਸਾਰਾ ਬਾਈ ਅਤੇ ਸ਼ਤੀਸ਼ ਧਵਨ ਵਰਗੇ ਸਾਇੰਸ ਦਾਨਾ ਨੇ ਜੋ ਕੰਮ ਕੀਤੇ ਅਤੇ ਉਹਨਾ ਦੇ ਪਾਏ ਹੋਏ ਪੂਰਣੀਆਂ ਤੇ ਚੱਲਦੇ ਹੋਏ ਸਾਡੇ ਅੱਜ ਦੇ ਸਾਇੰਸਦਾਨਾਂ ਨੇ ਇਹ ਮਹਾਨ ਕੰਮ ਕੀਤਾ । ਉਹਨਾਂ ਆਖਿਆ ਕਿ ਉਹਨਾ ਦਾ ਮੰਨਣਾ ਹੈ ਕਿ ਸਾਨੂੰ ਆਪਣੇ ਧਾਰਮਿਕ ਅੰਧ – ਵਿਸ਼ਵਾਸ਼ਾ ਵਿੱਚੋ ਨਿੱਕਲ ਕੇ ਜਿੰਦਗੀ ਦੇ ਵਿੱਚ ਵਿਗਿਆਨਿਕ ਸੋਚ ਅਪਨਾਊਣੀ ਚਾਹੀਦੀ ਹੈ ਤਾਂ ਕਿ ਸਾਰੇ ਮਨੁੱਖ ਜਾਤੀ ਦੇ ਭਲਾਈ ਲਈ ਸੋਚ ਸਕੀਏ ਅਤੇ ਉਹਦੇ ਲਈ ਕੰਮ ਕਰ ਸਕੀਏ । ਉਹਨਾਂ ਆਖਿਆ ਕਿ ਸਾਨੂੰ ਆਪਣੇ ਬੱਚਿਆਂ ਦੇ ਅੰਦਰ ਵਿਗਿਆਨਿੱਕ ਸੋਚ ਪੈਦਾ ਕਰਨ ਦੀ ਜਰੂਰਤ ਹੈ ਨਾ ਕਿ ਉਹਨਾ ਨੂੰ ਧਾਰਮਿਕ ਅਤੇ ਦੂਜੇ ਅੰਧ ਵਿਸ਼ਵਾਸ਼ਾ ਵਿੱਚ ਪਾ ਕੇ ਸੱਚਾਈ ਤੋਂ ਦੂਰ ਕਰਨ ਦੀ ਤਾਂ ਕਿ ਸਾਡਾ ਦੇਸ਼ ਹੋਰ ਤਰੱਕੀ ਕਰ ਸਕੇ ।