ਦਿੱਲੀ ਏਅਰਪੋਰਟ ਉਤੇ ਖੱਜਲ ਖੁਆਰ ਹੋ ਰਹੇ ਸਟੂਡੈਂਟਸ ਅਤੇ ਹੋਰ ਯਾਤਰੀਆਂ ਨੂੰ ਗੋਲਡਨ ਐਜੂਕੇਸ਼ਨਸ ਨੇ ਸੰਭਾਲਿਆ
ਮੋਗਾ , 22 ਅਗਸਤ (ਜਸ਼ਨ) ਬੀਤੀ ਦਿਨੀ ਕਨੈਡਾ ਜਾ ਰਹੇ ਸਟੂਡੈਂਟਸ ਜਿੰਨਾ ਨੂੰ ਬੁ਼ਢਲਾਢੇ ਦੇ ਇੱਕ ਨਾਮੀ ਏਜੰਟ ਨੇ ਜਾਅਲੀ ਟਿਕਟ ਨੰਬਰ ਲਾ ਕੇ ਅਤੇ ਟਿਕਟਾਂ ਦੀ ਪੂਰੀ ਰਕਮ ਵਸੂਲ ਕਰਕੇ ਏਅਰਪੋਰਟ ਭੇਜ ਦਿੱਤਾ। ਪ੍ਰੰਤੂ ਏਅਰਪੋਰਟ ਤੇ ਜਾਕੇ ਪਤਾ ਲਗਿਆ ਕਿ ਸਾਰੀਆਂ ਟਿਕਟਾਂ ਦੇ ਨੰਬਰ ਜਾਅਲੀ ਹਨ। ਏਅਰਪੋਰਟ ਅਥਾਉਰਟੀ ਨੇ ਕਿਸੇ ਵੀ ਸਟੂਡੈਂਟਸ ਨੂੰ ਟੋਰੈਂਟੋ, ਵੈਨਕੋਵਰ, ਕੈਲਗਿਰੀ ਜਾ ਹੋਰ ਕਨੇਡਾ ਦੇ ਕਿਸੇ ਸ਼ਹਿਰ ਵੀ ਜਾਣ ਵਾਲੀ ਫਲਾਈਟ ਵਿੱਚ ਚੜਣ ਨਹੀਂ ਦਿੱਤਾ। ਉਸ ਸਮੇਂ ਗੋਲਡਨ ਐਜੂਕੇਸ਼ਨਸ ਮੋਗਾ ਨੇ ਸਾਰੇ ਸਟੂਡੈਂਟਸ ਨਾਲ ਰਾਬਤਾ ਕਾਇਮ ਕੀਤਾ ਅਤੇ ਸਾਰਿਆਂ ਦੀਆਂ ਸਮੇਂ ਸਿਰ ਫਲਾਈਟਸ ਕਰਵਾਈਆਂ ਅਤੇ ਏਅਰਪੋਰਟ ਉਤੇ ਰੁਲਣ ਤੋਂ ਬਚਾਇਆ। ਸਟੂਡੈਂਟਸ ਅਤੇ ਉਹਨਾ ਦੇ ਮਾਂ ਪਿਉ ਵੱਲੋਂ ਗੋਲਡਨ ਐਜੂਕੇਸ਼ਨਸ ਦੇ ਡਾਇਰੈਕਟਰ ਅਮੀਤ ਪਲਤਾ, ਰਮਨ ਅਰੋੜਾ ਅਤੇ ਐਮ.ਡੀ ਸ਼ੁਭਾਸ਼ ਪਲਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲਾ ਨਾਮੀ ਏਜੰਟ ਜੋ ਕਿ ਬੁਢਲਾਢੇ ਦਾ ਰਹਿਣ ਵਾਲਾ ਸੀ, ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੋਲਡਨ ਐਜੂਕੇਸ਼ਨ ਨੇ ਇਹ ਆਸ਼ਵਾਸਨ ਦਿੱਤਾ ਹੈ ਕਿ ਜੇ ਕਿਸੇ ਵੀ ਵਿਅਕਤੀ ਨੇ ਟਿਕਟ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਉਹ ਗੋਲਡਨ ਐਜੂਕੇਸ਼ਨ ਬੇਝਿਜਕ ਆ ਕੇ ਮਿਲ ਸਕਦਾ ਹੈ। ਕਿਸੇ ਵੀ ਤਰਾਂ ਦੀ ਠੱਗੀ ਤੋਂ ਬਚਣ ਵਾਸਤੇ ਇੱਕ ਵਾਰ ਗੋਲਡਨ ਐਜੂਕੇਸ਼ਨ ਨੂੰ ਜਰੂਰ ਸੰਪਰਕ ਕਰੋ।