ਜਿੱਥੇ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਹੈ ਉਥੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਅਤੇ ਸੂਬੇ ਨੂੰ ਹਰ ਤਰ੍ਹਾਂ ਦੀ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਮਿਲ ਰਹੀਆ ਹਨ-ਡਾ.ਸੀਮਾਂਤ ਗਰਗ
ਮੋਗਾ, 22 ਅਗਸਤ (ਜਸ਼ਨ)-ਦੇਸ਼ ਦੇ ਦਿਸ ਵੀ ਸੂਬੇ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਹੈ ਉਥੇ ਲੋਕਾਂ ਨੂੰ ਕੇਂਦਰ ਸਰਕਾਰ ਦੀ ਹਰ ਤਰ੍ਹਾਂ ਦੀ ਸਹੂਲਤਾਂ ਮਿਲਣ ਦੇ ਨਾਲ-ਨਨਾਲ ਉਥੇ ਦੇਸੂਬੇ ਨੂੰ ਵੀ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹੂਲਤਾਂ ਦਿੱਤੀ ਜਾਂਦੀ ਹੈ, ਤਾਂ ਜੋ ਸੂਬਾ ਮਜਬੂਤ ਹੋ ਸਕੇ ਅਤੇ ਤਰੱਕੀ ਕਰ ਸਕੇ। ਲੇਕਿਨ ਪੰਜਾਬ ਵਿਚ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਦੂਜੇ ਸੂਬਿਆ ਦੀ ਤਰ੍ਹਾਂ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦੇ ਬਾਵਜੂਦ ਜਮੀਨੀ ਪੱਧਰ ਤੇ ਲੋਕਾਂ ਨੂੰ ਸਹੂਲਤਾਂ ਨਾ ਮਿਲਨ ਕਾਰਨ ਅੱਜ ਪੰਜਾਬ ਹਰ ਪਾਸੇ ਪਿਛੜ ਰਿਹਾ ਹੈ। ਉਕਤ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਮਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਲੋਕਾਂ ਲਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਦੇ ਮੌਕੇ ਤੇ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਵਿਸਤਾਰਕ ਮਹਿੰਦਰ ਖੋਖਰ, ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਜਤਿੰਦਰ ਚੱਢਾ, ਹੇਮੰਤ ਸੂਦ, ਜਸਕਰਨ ਸਿੰਘ, ਰਾਜਵਿੰਦਰ ਰਾਜੂ, ਪ੍ਰਧਾਨ ਗੁਰਤੇਜ, ਗੁਰਮੀਤ ਸਿੰਘ ਟੀਟਾ, ਚਮਮਕੌਰ ਸਿੰਘ, ਤੇਜਾ ਸਿੰਘ, ਜੋਗਿੰਦਰ ਸਿੰਘ ਕਿੰਦੂ, ਅਮਰਜੀਤ ਸਿੰਘ, ਛਿੰਦਰ ਸਿੰਘ, ਨੱਥਾ ਸਿੰਘ ਮੈਂਬਰ, ਮਮਹਿੰਦਰ ਸਿੰਘ ਗੋਗਾ, ਕੁਲਵੰਤ ਕੌਰ, ਕੁਲਦੀਪ ਕੌਰ, ਹਰਦੀਪ ਕੌਰ, ਕੁਲਵਿੰਦਰ ਕੌਰ, ਸੁਖਜੀਤ ਸਿੰਘ, ਗੁਰਤੇਜ ਸਿੰਘ ਜੋਗੇਵਾਲਾ, ਬਿੱਕਰ ਸਿੰਘ ਦੌਲਤਪੁਰਾ, ਗੁਰਜੰਟ ਸਿੰਘ ਜੰਟਾ, ਸਤਨਾਮ ਸਿੰਘ ਦਾਰਾਪੁਰ ਦੇ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਤੇ ਗਰੀਬ ਲੋਕਾਂ ਲਈ ਉੱਜਵਲਾ ਸਕੀਮ ਚਲਾ ਕੇ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਹਨ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਔਰਤਾਂ ਨੂੰ ਪੌ੍ਵਣੇ 2 ਲੱਖ ਰੁਪਏ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਦਿੱਤੇ ਜਾ ਰਹੇ ਹਨ। ਇਸਦੇ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਔਰਤਾਂ ਨੂੰ ਪੌਣੇ ਦੋ ਲੱਖ ਰੁਪਏ, ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਦਿੱਤਾ ਜਾ ਰਿਹਾ ਹੈ। ਇਸਦੇ ਇਲਾਵਾ ਪ੍ਰਧਾਨ ਮੰਤਰੀ ਦੀ ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਨੂੰ ਉਹਨਾਂ ਦੇ ਖਾਤਿਆ ਵਿਚ ਸਹਾਇਤਾ ਰਾਸ਼ੀ ਵੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਜਮੀਨੀ ਪੱਧਰ ਤੇ ਪੂਰੇ ਦੇਸ਼ ਦੇ ਗਰੀਬ ਲੋਕਾਂ ਨੂੰ ਪੀਣ ਵਾਲਾ ਪਾਣੀ, ਪਖਾਨੇ, ਘਰ ਤੇ ਹੋਰ ਸਹੂਲਤਾਂ ਜਮੀਨੀ ਪੱਧਰ ਤੇ ਪਹੁੰਚਾਈਆ ਹਨ ਉਸਨੂੰ ਲੈ ਕੇ ਅੱਜ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਲੋਕ ਕਾਂਗਰਸ, ਅਕਾਲੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਦੁਖੀ ਹੋ ਕੇ ਭਾਜਪਾ ਨੂੰ ਪੰਜਾਬ ਵਿਚ ਸੱਤਾ ਵਿਚ ਲਿਆਉਣਾ ਚਾਹੁੰਦਨ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 218 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਹੜ੍ਹ ਪੀੜ੍ਹਤਾਂ ਲਈ ਭੇਜੇ ਸਨ, ਜਿਨ੍ਹਾਂ ਵਿਚ ਇਕ ਪੈਸਾ ਵੀ ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਨੂੰ ਨਹੀਂ ਦਿੱਤਾ, ਬਲਕਿ ਹੜ੍ਹ ਪੀੜ੍ਹਤਾਂ ਦੀ ਮੱਦਦ ਕਰਨ ਦੀ ਬਜਾਏ ਮੁੱਖ ਮੰਤਰੀ ਦੂਜੇ ਸੂਬਿਆ ਵਿਚ ਪਾਰਟੀ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਜਦ ਕਿ ਸੂਬੇ ਵਿਚ ਪੰਜਾਬ ਦਾ ਕਿਸਾਨ ਅੱਜ ਹੜ੍ਹ ਦੇ ਕਾਰਨ ਘਰ ਤੋਂ ਬੇਘਰ ਹੋ ਚੁੱਕਾ ਹੈ ਅਤੇ ਸੜ੍ਹਕਾਂ ਤੇ ਆਪਣਾ ਜੀਵਨ ਵਿਅਤੀਤ ਕਰਨ ਨੂੰ ਮਜਬੂਰ ਹਨ ਅਤੇ ਜੋ ਵੀ ਉਹਨਾਂ ਨੂੰ ਖਾਣ-ਪੀਣ ਦੀ ਸਹਾਇਤਾ ਮਿਲ ਰਹੀ ਹੈ ਉਹ ਪੰਜਾਬ ਦੇ ਸ਼ੂਰਵੀਰ ਲੋਕ ਵੀ ਮੁੱਹਇਆ ਕਰਵਾ ਰਹੇ ਹਨ। ਜਦ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਕੇਵਲ ਫੋਟੋ ਖਿੰਚਵਾਉਣ ਲਈ ਹੜ੍ਹ ਪੀੜ੍ਹਤਾਂ ਦੇ ਕੋਲ ਜਾਂਦੇ ਹਨ, ਉਹਨਾਂ ਦੀ ਸਹਾਇਤਾ ਲਈ ਕੋਈ ਵੀ ਸਰਕਾਰ ਕੋਲ ਪ੍ਰੋਗ੍ਰਾਮ ਨਹੀਂ ਹੈ। ਜਿਸ ਕਾਰਨ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਲੋਕਤੰਤਰ ਦੀ ਦੁਹਾਈ ਦਿੰਦੀ ਹੈ ਅਤੇ ਖੁਦ ਲੋਕਤੰਤਰ ਦੇ ਵਿਰੁੱਧ ਕਾਰਵਾਈਆ ਕਰ ਰਹੀਆ ਹਨ। ਇਸ ਮੌਕੇ ਤੇ ਪਿੰਡ ਘੱਲਕਲਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਤੋਂ ਪ੍ਰਸ਼ਨ ਕੀਤਕੇ, ਜਿਨ੍ਹਾਂ ਦਾ ਵਿਸਤਾਰ ਪੂਰਵਕ ਜ਼ਿਲ੍ਹਾ ਪ੍ਰਧਾਨ ਨੇ ਉੱਤਰ ਦੇ ਕੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦੀ ਗੱਲ ਕਹੀਂ। ਜਿਸ ਤੇ ਲੋਕਾਂ ਨੇ ਆਉਣ ਵਾਲੇ ਚੋਣਾਂ ਵਿਚ ਭਾਜਪਾ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ।