ਮਾਈਕਰੋ ਗਲੋਬਲ ਦੀ ਟੀਮ ਨੇ ਸਿਰਫ਼ 10 ਦਿਨਾਂ ‘ਚ ਲਗਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ,22 ਅਗਸਤ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਮੰਨੀ ਪ੍ਰਮੰਨੀ ਅਤੇ ਸਥਾਪਿਤ ਸੰਸਥਾ ਹੈ ਜੋ ਕਿ ਮੋਗਾ ਦੇ ਅਕਾਲਸਰ ਚੌਂਕ ਵਿੱਚ ਸਥਿੱਤ ਹੈ। ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੰਮੀਗ੍ਰੇਸ਼ਨ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਸੈਂਕੜੇ ਹੀ ਵਿਦਿਆਰਥੀਆਂ ਦਾ ਅਤੇ ਉਹਨਾਂ ਦੇ ਮਾਪਿਆਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ। ਇਸਦੇ ਨਾਲ ਹੀ ਮਾਈਕਰੋ ਗਲੋਬਲ ਨੂੰ ਰਿਫਿਊਜਲ ਕੇਸਾਂ ਦੇ ਮਾਹਿਰ ਵੱਜੋਂ ਵੀ ਜਾਣਿਆ ਜਾਂਦਾ ਹੈ । ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਨੇ ਜਗਜੀਤ ਸਿੰਘ ਸਪੁੱਤਰ ਗੁਰਬਖਸ਼ ਸਿੰਘ ਮਾਧੋ ਕੇ ਅਤੇ ਉਹਨਾਂ ਦੀ ਪਤਨੀ ਮਨਜੀਤ ਕੌਰ ,ਜੋ ਕਿ ਮੋਗਾ ਦੇ ਵਾਸੀ ਹਨ, ਦਾ ਵਿਜ਼ਿਟਰ ਵੀਜ਼ਾ ਪ੍ਰਾਪਤ ਕੀਤਾ ਹੈ।ਇਹਨਾਂ ਦਾ ਸਪੁੱਤਰ ਬਲਜੀਤ ਸਿੰਘ ਕੈਨੇਡਾ ਵਿੱਚ ਸਟੱਡੀ ਪਰਮਿਟ ਹੋਲਡਰ ਹੈ ਜੋ ਕਿ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਮਾਤਾ ਪਿਤਾ ਨੂੰ ਨਹੀਂ ਮਿਲਿਆ ਅਤੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮਿਲਣ ਲਈ ਸਪਾਂਸਰਸ਼ਿਪ ਤਿਆਰ ਕਰਕੇ ਫਾਈਲ ਐਂਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ ।ਸਿਰਫ਼ 10 ਦਿਨ ਵਿੱਚ ਇਹਨਾਂ ਦਾ ਵੀਜ਼ਾ ਪ੍ਰਾਪਤ ਕਰ ਲਿਆ ਗਿਆ। ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ,ਗੁਰਸਿਮਰਨ ਸਿੰਘ ਝੰਡੇਆਣਾ ਅਤੇ ਮੈਨੇਜਰ ਜਤਿੰਦਰ ਕੌਰ ਅਤੇ ਸਮੂਹ ਮਾਈਕਰੋ ਗਲੋਬਲ ਟੀਮ ਹਾਜ਼ਰ ਸੀ ।