ਸੀਨੀਅਰ ਸਿਟੀਜ਼ਨ ਵੈਲਫੇਅਰ ਸੋਸਾਇਟੀ, ਕੇ.ਕੇ. ਕਲੱਬ, ਉਹਰਾ ਸ਼ਹਿਰੀ ਅਤੇ ਹੋਰ ਵਾਤਾਵਰਣ ਪ੍ਰੇਮੀ ਸੰਸਥਾਵਾਂ ਨੇ ਨੇਚਰ ਪਾਰਕ ਨੂੰ ਕੂੜਾ ਰਹਿਤ ਬਣਾਉਣ ਲਈ ਪਹਿਲਕਦਮੀ ਕੀਤੀ
ਮੋਗਾ 20 ਅਗਸਤ (ਜਸ਼ਨ ) ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰਜਿ. , ਕੇ.ਕੇ.ਕਲਬ, ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਅਰਬਨ ਅਤੇ ਹੋਰ ਵਾਤਾਵਰਣ ਪ੍ਰੇਮੀ ਸੰਸਥਾਵਾਂ ਵੱਲੋਂ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਐਸ.ਕੇ.ਬਾਂਸਲ ਐਨ.ਜੀ.ਓ. ਜ਼ਿਲ੍ਹਾ ਕੋਆਰਡੀਨੇਟਰ, ਕੁਲਵੰਤ ਸਿੰਘ ਦਾਨੀ, ਵੀ.ਪੀ.ਸੇਠੀ ਅਤੇ ਗੁਰਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਨੌਜਵਾਨ ਮੈਂਬਰਾਂ ਦੇ ਸਹਿਯੋਗ ਨਾਲ ਪਾਰਕ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਵਾਤਾਵਰਨ ਪ੍ਰੇਮੀ ਸੰਸਥਾਵਾਂ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸਫ਼ਾਈ, ਪਲਾਸਟਿਕ ਕੂੜਾ ਮੁਕਤ ਮੁਹਿੰਮ ਚਲਾਈ ਗਈ ਅਤੇ ਸਾਰੇ ਮੈਂਬਰਾਂ ਨੇ ਪਾਰਕ ਵਿੱਚ ਪਏ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਕੇ ਨਗਰ ਨਿਗਮ ਦੀ ਕੂੜਾ ਟਰਾਲੀ ਵਿੱਚ ਭਰ ਕੇ ਭੇਜਿਆ। ਮਿਊਂਸੀਪਲ ਕੂੜਾਦਾਨ ਡੰਪ ਵਿੱਚ ਲਿਜਾਇਆ ਗਿਆ।ਇਸ ਮੌਕੇ ਸੇਵਾਮੁਕਤ ਤਹਿਸੀਲਦਾਰ ਜਸਵੰਤ ਸਿੰਘ ਦਾਨੀ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਵੀ.ਪੀ.ਸੇਠੀ, ਕੁਲਵੰਤ ਸਿੰਘ ਦਾਨੀ ਸੂਬਾ ਪ੍ਰਧਾਨ ਆਈ ਸੀ ਐੱਸ ਸੀ ਸੰਸਥਾਂਵਾਂ, ਕੇਵਲ ਬਾਂਸਲ, ਡਾ.ਐਮ.ਐਲ.ਜੈਦਕਾ, ਪ੍ਰਿੰ ਅਮਰਜੀਤ ਸਿੰਘ ਜੱਸਲ ਲੀਗਲ ਅਡਵਾਈਸਰ , ਉਰਮਿਲ ਸ਼ਰਮਾ, ਗੁਰਜੀਤ ਸਿੰਘ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ , ਯਸ਼ਪਾਲ ਗਰੋਵਰ, ਸੁਖਜਿੰਦਰ ਸਿੰਘ ਕਾਕਾ ਬਲਖੰਡੀ , ਸੁਰਿੰਦਰ ਅਗਰਵਾਲ, ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਚੇਅਰਮੈਨ ਜਗਦੀਸ਼ ਛਾਬੜਾ, ਹਰਭਜਨ ਸਿੰਘ, ਪ੍ਰੋ: ਪਰਮਿੰਦਰਜੀਤ ਤੂਰ, ਸੰਤ ਰਾਮ ਗੁਪਤਾ, ਵਿਮਲ ਜੈਨ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਕਿੰਮੀ ਢਿੱਲੋਂ ,ਨਿਰਮਲ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸੁਸਾਇਟੀ ਦੇ ਵਿਜੇ ਧੀਰ ਸੀਨੀਅਰ ਐਡਵੋਕੇਟ, ਕਾਨੂੰਨੀ ਸਲਾਹਕਾਰ ਅਤੇ ਖੱਤਰੀ ਸਭਾ ਦੇ ਚੇਅਰਮੈਨ ਪ੍ਰਧਾਨ ਡਾ.ਐਮ.ਐਲ.ਜੈਦਕਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਕ ਵਿੱਚ ਆਉਣ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਪਾਰਕਾਂ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸ. ਪਾਰਕਾਂ ਵਿੱਚ ਰੱਖੇ ਕੂੜੇਦਾਨਾਂ ਵਿੱਚ ਪਲਾਸਟਿਕ ਦਾ ਕੂੜਾ ਸੁੱਟਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਸਾਰੇ ਪਾਰਕਾਂ ਦੀ ਸੁੰਦਰਤਾ ਅਤੇ ਸਾਫ਼-ਸਫ਼ਾਈ ਬਰਕਰਾਰ ਰਹੇ ਕਿਉਂਕਿ ਵਾਤਾਵਰਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਸਾਨੂੰ ਸਵੇਰ ਵੇਲੇ ਸ਼ੁੱਧ ਹਵਾ ਪ੍ਰਦਾਨ ਕਰਦੀ ਹੈ । ਇਸ ਤੋਂ ਇਲਾਵਾ ਉਨ•ਾਂ ਇਹ ਵੀ ਕਿਹਾ ਕਿ ਮੋਗਾ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਉਣ ਲਈ ਸਮੂਹ ਸ਼ਹਿਰ ਨਿਵਾਸੀ ਆਪਣੇ ਆਲੇ ਦੁਆਲੇ ਦੇ ਖੇਤਰ ਨੂੰ ਗੰਦਗੀ ਅਤੇ ਕੂੜਾ ਮੁਕਤ ਬਣਾਉਣ ਲਈ ਸਹਿਯੋਗ ਦੇਣ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਨਾਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਸਕੀਏ | ਇਸ ਸਫਾਈ ਅਭਿਆਨ ਤੇ ਖੁਸ਼ੀ ਪ੍ਰਗਟ ਕਰਦਿਆਂ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਇਸ ਸਫ਼ਾਈ ਅਤੇ ਕੂੜਾ ਰਹਿਤ ਮੁਹਿੰਮ ਵਿੱਚ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ, ਕੇ.ਕੇ.ਕਲੱਬ, ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਅਰਬਨ, ਮੋਗਾ ਗ੍ਰੀਨ ਸਰਕਲ ਕਲੱਬ ਆਦਿ ਸੰਸਥਾਵਾਂ ਦੇ ਮੈਂਬਰਾਂ ਵਲੋਂ ਪਾਏ ਯੋਗਦਾਨ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਸੰਸਥਾਵਾਂ ਸ਼ਹਿਰਵਾਸੀਆਂ ਲਈ ਪ੍ਰੇਰਨਾ ਸਰੋਤ ਬਣਨਗੀਆਂ ।