ਮਾਈਕਰੋ ਗਲੋਬਲ ਮੋਗਾ ਨੇ ਪਤੀ ਪਤਨੀ ਦਾ ਇਕੱਠਿਆਂ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ
ਮੋਗਾ, 19 ਅਗਸਤ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਚੁੱਕੀ ਹੈ। ਸੰਸਥਾ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਨੂੰ ਆਪਣੀ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਝੰਡੇਆਣਾ ਨੇ ਦੱਸਿਆ ਕਿ ਉਹਨਾਂ ਨੇ ਜਸਪ੍ਰੀਤ ਸਿੰਘ ਸਿਵੀਆ ਦਾ ਸਪਾਊਜਲ ਓਪਨ ਵਰਕ ਪਰਮਿਟ ਪ੍ਰਾਪਤ ਕੀਤਾ ਹੈ ਜੋ ਕਿ ਸਿਰਫ਼ 29 ਦਿਨ ਵਿੱਚ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਜਸਪ੍ਰੀਤ ਦੀ ਪਤਨੀ ਅਮਨਪ੍ਰੀਤ ਕੌਰ ਸ਼ਰਮਾ ਦਾ ਵੀਜ਼ਾ ਜੂਨ ਮਹੀਨੇ ਵਿੱਚ ਪ੍ਰਾਪਤ ਕੀਤਾ ਗਿਆ ਸੀ ਜੋ ਕਿ ਸੈਂਟੇਨੀਆਲ ਕਾਲਜ ਵਿੱਚ ਸਤੰਬਰ ਇਨਟੇਕ ਲਈ ਪ੍ਰਾਪਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਮਨਪ੍ਰੀਤ ਦਾ ਬਾਰ੍ਹਵੀਂ ਤੋਂ ਬਾਅਦ 3 ਸਾਲ ਦਾ ਸਟੱਡੀ ਗੈਪ ਸੀ ਅਤੇ ਆਈਲੈਟਸ ਵਿੱਚੋਂ 6 ਬੈਂਡ ਸਕੋਰ ਸਨ। ਅਮਨਪ੍ਰੀਤ ਦਾ ਵੀਜ਼ਾ ਵੀ ਸਿਰਫ਼ 7 ਦਿਨ ਵਿੱਚ ਹੀ ਪ੍ਰਾਪਤ ਕੀਤਾ ਸੀ ਹੁਣ ਅਮਨਪ੍ਰੀਤ ਅਤੇ ਜਸਪ੍ਰੀਤ ਇਕੱਠੇ ਕੈਨੇਡਾ ਜਾ ਸਕਣਗੇ।ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ, ਅਮਰਜੀਤ ਸਿੰਘ ਮਾਈਕਰੋ ਗਲੋਬਲ, ਦਵਿੰਦਰ ਸਿੰਘ ਨੈਸਲੇ ,ਜਸਵੀਰ ਸਿੰਘ ਅਤੇ ਮੈਨੇਜਰ ਜਤਿੰਦਰ ਕੌਰ ਅਤੇ ਮਾਈਕਰੋ ਗਲੋਬਲ ਦੀ ਸਮੂਹ ਟੀਮ ਹਾਜ਼ਰ ਸੀ।