ਮੋਗਾ ਸਹੋਦਯਾ ਦੇ ਅੰਤਰ ਸਕੂਲ ਸਿੰਗਿੰਗ ਮੁਕਾਬਲਿਆਂ ‘ਚ ਬਲੂਮਿੰਗ ਬਡਜ਼ ਸਕੂਲ ਰਿਹਾ ਪਹਿਲੇ ਨੰਬਰ ‘ਤੇ –ਪ੍ਰਿੰਸੀਪਲ ਡਾ. ਹਮੀਲੀਆ ਰਾਣੀ

ਮੋਗਾ, 19 ਅਗਸਤ (ਜਸ਼ਨ): ਮਈ 2023 ਦੌਰਾਨ ਬਲੂਮਿੰਗ ਬਡਜ਼ ਸਕੂਲ ਵਿੱਚ ਮੋਗਾ ਸਹੋਦਯਾ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਮੁੱਖ ਮੰਤਵ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਧੀਆ ਅਭਿਆਸਾਂ, ਨਵੀਨਤਾਕਾਰੀ ਵਿਚਾਰਾਂ ਅਤੇ ਵਿੱਦਿਅਕ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ। ਬੀਤੇ ਦਿਨੀ ਮੋਗਾ ਸਹੋਦਯਾ ਵੱਲੋਂ ਸਪੀਚ ਮੁਕਾਬਲੇ, ਡਾਂਸ/ਸਕਿਟ ਅਤੇ ਸਿੰਗਿੰਗ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ । ਅੱਜ ਬਲੂਮਿੰਗ ਬਡਜ਼ ਸਕੂਲ ਵਿੱਚ ਸਿੰਗਿੰਗ ਦੇ ਮੁਕਾਬਲੇ ਆਯੋਜਿਤ ਕੀਤੇ ਗਏ ਜਿਸ ਦੋਰਾਨ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਥੀਮ ‘ਦੇਸ਼ ਭਗਤੀ’ ਸੀ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਹਨਾਂ ਮੁਕਾਬਲਿਆਂ ‘ਚ ਬਲੂਮਿੰਗ ਬਡਜ਼ ਸਕੂਲ, ਡੀ.ਐੱੱਨ. ਮਾਡਲ ਸਕੂਲ, ਓਕਸਫੋਰਡ ਸਕੂਲ ਅਤੇ ਐੱਸ.ਬੀ.ਆਰ.ਐੱਸ ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਗਰੁੱਪ ਅਤੇ ਸੋਲੋ ਗੀਤ ਪੇਸ਼ ਕੀਤੇ ਗਏ। ਮੁਕਾਬਲੇ ਵਿੱਚ ਜੱਜਾਂ ਵੱਲੋਂ ਖਾਸ ਤੌਰ ਤੇ ਗੀਤ ਪੇਸ਼ ਕਰ ਰਹੇ ਵਿਦਿਆਰਥੀਆਂ ਦੀ ਰਿਧਮ, ਗੀਤ ਪੁੇਸ਼ ਪੇਸ਼ ਕਰਨ ਦੀ ਕਲਾ ਅਤੇ ਟਾਇਮਿੰਗ ਤੇ ਧਿਆਨ ਦਿੱਤਾ ਗਿਆ। ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਥੀਮ ਉਪੱਰ ਗੀਤ ਪੇਸ਼ ਕੀਤੇ ਗਏ। ਇਹਨਾਂ ਮੁਕਾਬਲਿਆਂ ਦੇ ਨਤੀਜੇ ਵੀ ਨਾਲ ਹੀ ਘੋਸ਼ਿਤ ਕਰ ਦਿੱਤੇ ਗਏ ਜਿਸ ਵਿੱਚੋਂ ਬਲੂਮਿੰਗ ਬਡਜ਼ ਸਕੂਲ ਪਹਿਲੇ ਨੰਬਰ ਤੇ, ਡੀ.ਐੱਨ. ਮਾਡਲ ਸਕੂਲ ਦੂਜੇ ਨੰਬਰ ਅਤੇ ਓਕਸਫੋਰਡ ਸਕੂਲ ਤੀਜੇ ਨੰਬਰ ਤੇ ਰਹੇ। ਵਿਜੇਤਾ ਸਕੂਲ ਦੇ ਗਰੁੱਪ ਨੂੰ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਹਰ  ਵਿਦਿਆਰਥੀ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ ਪਰ ਉਸਨੂੰ ਬਾਹਰ ਕੱਢਣ ਲਈ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਹੈ ਅਤੇ ਮੋਗਾ ਸਹੋਦਯਾ ਇਸੇ ਕਮੀ ਨੂੰ ਪੂਰਾ ਕਰੇਗਾ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ  ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਹ ਮੋਗਾ ਸਹੋਦਯਾ ਦੀ ਪਹਿਲੀ ਅੇਕਟੀਵਿਟੀ ਸੀ ਅਤੇ ਭਵਿੱਖ ਵਿਚ ਇਸ ਤਰਾਂ ਦੇ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਹੋ ਸਕੇ ਜੋ ਕਿ ਕਲਾਸਰੂਮ ਦੀ ਸੀਮਾਂ ਤੋਂ ਬਾਹਰ ਉਹਨਾਂ ਦੇ ਸੰਪੂਰਨ ਵਿਕਾਸ ਵਿੱਚ ਵੀ ਮਦਦ ਕਰੇ।