ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਨੂੰ ਮਿਲੇਗਾ ਮੋਸਟ ਟਰਸਟਡ ਲਾਅ ਕਾਲਜ ਇਨ ਪੰਜਾਬ ਦਾ ਖਿਤਾਬ

ਮੋਗਾ, 17 ਅਗਸਤ (ਜਸ਼ਨ): ਮੋਗਾ ਜਿਲੇ ਦਾ ਇੱਕੋ ਇੱਕ ਲਾਅ ਕਾਲਜ ਜੋ ਰਵਿੰਦਰ ਗੋਇਲ ਸੀ. ਏ. ਚੇਅਰਮੈਨ ਅਤੇ ਸਟੇਟ ਐਵਾਰਡੀ ਦਵਿੰਦਰਪਾਲ ਸਿੰਘ ਪ੍ਰਧਾਨ ਦੀ ਦੇਖ ਰੇਖ ਹੇਠ ਚਲ ਰਿਹਾ ਹੈ ਨੂੰ ਵੀ ਕੋਨੇਕਟ ਇੰਡੀਆ ਵੱਲੋਂ ਮੋਸਟ ਟਰਸਟਡ ਲਾਅ ਕਾਲਜ ਇਨ ਪੰਜਾਬ ਦਾ ਖ਼ਿਤਾਬ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਕਿਤਾਬ ਏਸ਼ੀਆ ਐਜੂਕੇਸ਼ਨ ਕੁਆਲਿਟੀ ਐਵਾਰਡ 2023 ਦੇ ਸਮਾਗਮ ਦੌਰਾਨ ਦਿੱਤਾ ਜਾਵੇਗਾ। ਇਸ ਸਮਾਗਮ ਦੇ ਪਾਰਟਨਰ ਇੰਡੀਆ ਨਿਊਜ਼ ਚੈਨਲ ਅਤੇ ਏ. ਕਿਉ. ਮੈਗਜ਼ੀਨ ਹਨ। ਇਸ ਸਮਾਗਮ ਦੇ ਮੁੱਖ ਮਹਿਮਾਨ ਜਿਉਤੀ ਰਿਦਿੱਤੀਆ ਸਿਵਲ ਐਵੀਨੇਸ਼ਨ ਮਨਿਸਟਰ ਅਤੇ ਸ਼੍ਰੀ ਰਾਮਦਾਸ ਅਰਾਵਲੇ ਸੋਸ਼ਲ ਜਸਟਿਸ ਅਤੇ ਇਮਪਰੂਵਮੈਂਟ ਮਨਿਸਟਰ ਹੋਣਗੇ। ਬਾਲੀਵੁੱਡ ਕਲਾਕਾਰ ਈਸ਼ਾ ਦਿਓਲ ਅਤੇ ਮੰਦਿਰਾਂ ਬੇਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲੀਪ ਕੁਮਾਰ ਪੱਤੀ ਅਤੇ ਡੇ. ਟੂ. ਡੇ. ਐਕਟੀਵੀਟੀਜ਼ ਦੇ ਇੰਚਾਰਜ ਡਾਕਟਰ ਮਧੂ ਸ਼ਰਮਾ ਨੇ ਦੱਸਿਆ ਕਿ ਇਹ ਐਵਾਰਡ ਕਾਲਜ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗਾ। ਉਹਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਇਸ ਸਨਮਾਨ ਮਿਲਣ ਲਈ ਆਪਣੇ ਆਪ ਨੂੰ ਵਧੀਆ ਕਾਲਜ ਦਾ ਹਿੱਸਾ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਨ। ਡਾਕਟਰ ਮਧੂ ਸ਼ਰਮਾ ਨੇ ਦੱਸਿਆ ਕਿ ਹੁਣ ਅਸੀਂ ਹੋਰ ਵੀ ਜੋਸ਼ ਨਾਲ ਵਿਦਿਆਰਥੀਆਂ ਦੀ ਵਧੀਆ ਪੜ੍ਹਾਈ, ਪਰਸਨੈਲਿਟੀ ਡੇਵਲਪਮੇਂਟ ਲਈ ਕੰਮ ਕਰਾਂਗੇ।