ਪ੍ਰਧਾਨ ਮੰਤਰੀ ਦੇ ਸੱਦੇ ਤੇ ਸਮੁੱਚੇ ਭਾਰਤ 'ਚ ਕੱਢੀ ਗਈ ਤਿਰੰਗਾ ਯਾਤਰਾ,ਦੇਸ਼ ਪ੍ਰੇਮ ਅਤੇ ਦੇਸ਼ ਭਗਤੀ ਦੇ ਰੰਗ ਵਿਚ ਰੰਗੀ: ਡਾ.ਸੀਮਾਂਤ ਗਰਗ (ਜ਼ਿਲ੍ਹਾ ਪ੍ਰਧਾਨ ਭਾਜਪਾ )
ਮੋਗਾ, 14 ਅਗਸਤ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਪੂਰੇ ਦੇਸ਼ ਵਿਚ ਭਾਜਪਾ ਵੱਲੋਂ ਹਰ ਸੂਬੇ, ਸ਼ਹਿਰ ਅਤੇ ਕਸਬਿਆ ਵਿਚ ਕੱਢੀ ਗਈ ਤਿਰੰਗਾ ਯਾਤਰਾ ਨੇ ਜਿਥੇ ਦੇਸ਼ ਦੇ ਲੋਕਾਂ ਵਿਚ ਦੇਸ਼ ਪ੍ਰੇਮ, ਦੇਸ਼ ਭਗਤੀ ਦਾ ਜੋਸ਼ ਭਰਿਆ। ਉਥੇ ਆਜ਼ਾਦੀ ਦੇ ਸ਼ਰਹੀਦਾਂ ਨੂੰ ਵੀ ਸ਼ਰਧਾਂਜਲੀ ਦੇ ਕੇ ਯਾਦ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਆਨੰਦ ਲੈ ਰਹੇ ਹਾਂ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਗੀਤਾ ਭਵਨ ਚੌਕ ਤੋਂ ਤਿਰੰਗਾ ਯਾਤਰਾ ਦੀ ਅਗਵਾਈ ਕਰਨ ਦੇ ਮੌਕੇ ਤੇ ਭਾਜਪਾ ਦੇ ਮੰਡਲਾਂ, ਮੋਰਚੇ ਤੇ ਜ਼ਿਲ੍ਹਾ ਕਾਰਜ਼ਕਾਰਨੀ ਦੇ ਅੋਹਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਇਸ ਮੌਕੇ ਤੇ ਜ਼ਿਲ੍ਹਾ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਰਾਹੁਲ ਗਰਗ, ਮਹਾਮੰਤਰੀ ਵਿੱਕੀ ਸਿਤਾਰਾ, ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਭਾਜਪਾ ਜ਼ਿਲ੍ਹਾ ਯੂਥ ਪ੍ਰਧਾਨ ਰਾਜਨ ਸੂੁਦ, ਮਹਾ ਮੰਤਰੀ ਕਸ਼ਿਸ ਧਮੀਜਾ, ਅਜੀਤਵਾਲ ਦੇ ਪ੍ਰਭਾਰੀ ਸੋਨੀ ਮੰਗਲਾ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼ਰਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਮਹਾ ਮੰਤਰੀ ਨਾਨਕ ਚੋਪੜਾ, ਸੌਰਭ ਸ਼ਰਮਾ, ਪ੍ਰੋਮਿਲਾ ਮੈਨਰਾਏ, ਧਰਮਕੋਟ ਦੇ ਪ੍ਰਧਾਨ ਸੰਜੀਵ ਗੁਪਤਾ, ਰਾਏਵਰਿੰਦਰ ਪੱਬੀ, ਸੁਖਵਿੰਦਰ ਸਿੰਘ, ਅਮਨਦੀਪ ਗਰੋਵਰ, ਮੀਤ ਪ੍ਰਧਾ ਨ ਗੁਰਚਰਨ ਸਿੰਘ, ਜਤਿੰਦਰ ਚੱਢਾ, ਹੇਮੰਤ ਸੂਦ, ਰਾਜਿੰਦਰ ਗਾਬਾ, ਭੂਪਿੰਦਰ ਹੈਪੀ ਦੇ ਇਲਾਵਾ ਕਾਫੀ ਗਿਣਤੀ ਵਿਚ ਭਾਜਪਾ ਦੇ ਅੋਹਦੇਦਾਰ ਹਾਜ਼ਰ ਸਨ। ਡਾ. ਸੀਮਾਂਤ ਗਰਗ ਨੇ ਕਿਹਾ ਕਿ 1947 ਵਿਚ ਭਾਰਤ ਦੀ ਆਜਾਦੀ ਵਿਚ 3 ਲੱਖ 27 ਹਜਾਰ ਸ਼ੂਰਵੀਰਾਂ ਨੇ ਆਪਣਾ ਬਲਿਦਾਨ ਦਿੱਤਾ ਅਤੇ 12 ਹਜ਼ਾਰ ਲੋਕਾਂ ਨੂੰ ਅੰਗ੍ਰੇਜ ਸ਼ਾਸਕਾਂ ਨੇ ਕੋਰਟ ਤੋਂ ਫਾਂਸੀ ਦੀ ਸਜਾ ਦੁਆਈ। ਜਿਸ ਵਿਚ ਸਾਡੇ ਸ਼ੂੁਰਵੀਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਜਪਾ ਨੇ ਸਾਡੇ ਆਜ਼ਾਦੀ ਦੇ ਪਰਵਾਨਿਆ ਨੂੰ ਯਾਦ ਕਰਨ ਲਈ 13, 14 ਤੇ 15 ਅਗਸਤ ਨੂੰ ਹਰ ਸੂਬੇ, ਸ਼ਹਿਰ ਅਤੇ ਕਸਬੇ ਵਿਚ ਤਿਰੰਗਾ ਯਾਤਰਾ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡਾ ਦੇਸ਼ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਦੀ ਅਰਥ ਵਿਅਵਸਥਾ ਵੀ ਲੜਖੜਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਪ੍ਰਕਾਰ ਦੇਸ਼ ਦੇ ਲੋਕਾਂ ਦਾ ਸਹਿਯੋਗ ਭਾਜਪਾ ਨੂੰ ਮਿਲ ਰਿਹਾ ਹੈ, ਉਸ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਨਰਿੰਦਰ ਮਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਨੂੰ ਉਚਾਈ ਤਕ ਲੈ ਕੇ ਜਾਣਗੇ। ਇਗਹ ਤਿਰੰਗਾ ਯਾਤਰਾ ਗੀਤਾ ਭਵਨ ਚੌਕ ਤੋਂ ਹੁੰਦੀ ਹੋਈ ਜਵਾਹਰ ਨਗਰ, ਪ੍ਰਤਾਪ ਰੋਡ, ਮੇਨ ਬਾਜਾਰ, ਕਚਹਿਰੀ ਰੋਡ ਹੁੰਦੀ ਹੋਈਆ ਭਗਤ ਸਿੰਘ ਮਾਰਕੀਟ ਵਿਖੇ ਪੁੱਜੀ, ਜਿਥੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਸ਼ਹਰੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਕੇ ਭਗਤ ਸਿੰਘ ਦੇ ਆਦਮ ਬੁੱਤ ਤੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ ਅਤੇ ਆਜ਼ਾਦੀ ਦੇ ਲੱਖਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।