ਹੇਮਕੁੰਟ ਸਕੂਲ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸ
ਕੋਟਈਸੇ ਖਾਂ, 14 ਅਗਸਤ (ਜਸ਼ਨ): ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਆਜ਼ਾਦੀ ਦਾ ਦਿਹਾੜਾ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਅਤੇ ਸ਼ਹੀਦਾਂ ‘ਤੇ ਦੇਸ਼ ਭਗਤਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਨੂੰੁ ਆਜ਼ਾਦ ਕਰਵਾਇਆਂ ਉਸ ਬਾਰੇ ਦੱਸਿਆ। ਹੇਮਕੁੰਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਹਾੜੇ ਤੇ ਦੇਸ਼ ਭਗਤੀ ਦੇ ਗੀਤਾ ਤੇ ਕੋਰਿਉਗ੍ਰਾਫੀ ਕੀਤੀ ਅਤੇ ਦੇਸ਼ ਭਗਤੀ ਨਾਲ ਸਬੰਧਿਤ ਪ੍ਰਸ਼ਨਾਂ ਦੇ ਜਵਾਬ ਵੀ ਪੁੱਛੇ ਗਏ । ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ,ਭਾਸ਼ਣ ਅਤੇ ਨਾਲ ਹੀ ਤਿਰੰਗੇ ਝੰਡੇ ਦੇ ਤਿੰਨ ਰੰਗਾਂ ਨਾਲ ਸੰਬੰਧਿਤ ਕਲਾ ਕ੍ਰਿਤੀਆਂ ਤੇ ਟੈਟੂ ਵੀ ਬਣਾਏ।ਹੇਮਕੁੰਟ ਸੀ.ਬੀ.ਐੱਸ.ਈ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਤੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ ।ਵਿਦਿਆਰਥੀ ਆਪਣੇ ਹੱਥਾਂ ਵਿੱਚ ਤਿਰੰਗੇ ਲੈ ਕੇ ਲਹਿਰਾਉਦੇ ਹੋਏ ਬਹੁਤ ਹੀ ਖੁਸ਼ ਪ੍ਰਤੀਤ ਹੋ ਰਹੇ ਸਨ ।ਬੱਚਿਆਂ ਨੇ ਝੰਡੇ ਹੱਥ ਵਿੱਚ ਪੜ੍ਹ ਕੇ ਪ੍ਰਣ ਲਿਆ ਕਿ ਉਹ ਦੇਸ਼ ਭਗਤਾਂ ਵੱਲੋਂ ਦੁਆਈ ਇਸ ਆਜ਼ਾਦੀ ਨੂੰ ਹਮੇਸ਼ਾ ਯਾਦ ਰੱਖਣਗੇ । ਦੇਸ਼ ਦੀ ਤਰੱਕੀ ਲਈ ਕੰਮ ਕਰਨਗੇ ਤਾਂ ਜੁ ਦੁਨੀਆਂ ਵਿੱਚ ਭਾਰਤ ਦਾ ਦੁਨੀਆਂ ਵਿੱਚ ਭਾਰਤ ਦਾ ਨਾਮ ਹੋਵੇ । ਅਜਿਹਾ ਕੋਈ ਕੰਮ ਨਹੀ ਕਰਨਗੇ ਜਿਸ ਨਾਲ ਭਾਰਤ ਮਾਂ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਵੇ । ਵਿਦਿਆਰਥੀਆਂ ਵੱਲੋਂ ਤਿਰੰਗੇ ਝੰਡੇ ਬਣਾਏ ਗਏ ਅਤੇ ਰਾਸ਼ਟਰੀ ਏਕਤਾ ਨੁੰ ਦਰਸਾਉਂਦੇ ਹੋਏ ਪੋਸਟਰ ਬਣਾਏ ਗਏ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ, ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਇੰਟਰਨੈਸ਼ਨਲ ਬੋਰਡ ਦੇ ਪਿ੍ਰੰਸੀਪਲ ਸੋਨੀਆਂ ਨੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੁਤੰਰਤਾ ਦਿਵਸ ਮਨਾਉਣ ਦਾ ਮੁੱਖ ਮੰਤਵ ਭਾਰਤ ਦੇ ਸੁਤੰਤਰਤਾ ਸੰਗਰਾਮੀਆਂ ਦੇ ਬਲੀਦਾਨ ਅਤੇ ਫਰਜ਼ਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ।