ਸਾਹਿਤ ਸਭਾ ਜਗਰਾਉਂ ਵਲੋਂ ਮਾ.ਤਰਲੋਚਨ ਸਿੰਘ ਦੇ ਦਿਹਾਂਤ 'ਤੇ ਸ਼ੋਕ ਸਭਾ

ਜਗਰਾਉਂ 13 ਅਗਸਤ (ਜਸ਼ਨ) ਉੱਘੇ ਨਾਟਕਕਾਰ , ਕਵੀ,ਫਿਲਮ ਲੇਖਕ , ਵਿਗਿਆਨਕ , ਉਸਾਰੂ  ਤੇ ਇਨਕਲਾਬੀ ਸੋਚ ਦੇ ਧਾਰਨੀ ਮਾਸਟਰ ਤਰਲੋਚਨ ਸਿੰਘ ਦੇ ਅਚਾਨਕ ਵਿਛੋੜੇ ਨੇ ਲੋਕ ਪੱਖੀ ਧਿਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਸਾਹਿਤ ਸਭਾ ਵਲੋਂ ਆਯੋਜਿਤ ਸੋਗ ਮੀਟਿੰਗ ਦੌਰਾਨ ਬਹੁਪੱਖੀ ਸ਼ਖ਼ਸੀਅਤ ਤਰਲੋਚਨ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਕਰਮ ਸਿੰਘ ਸੰਧੂ,‍ਪ੍ਰੋ ਐਚ ਐਸ ਡਿੰਪਲ, ਪ੍ਰਭਜੋਤ ਸੋਹੀ, ਅਵਤਾਰ ਸਿੰਘ ਜਗਰਾਉਂ ਤੇ ਕੁਲਦੀਪ ਸਿੰਘ ਲੋਹਟ ਨੇ ਕਿਹਾ ਕਿ ਲੋਕ ਲਹਿਰਾਂ ਦੇ ਜੁਝਾਰੂ ਸਾਥੀ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਨਾਲ  ਪੰਜਾਬ ਦੇ ਨਰੋਏ ਇਨਕਲਾਬੀ ਸੱਭਿਆਚਾਰ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਮੌਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾਂ ਕੀਤੀ ਤੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਮਾ.ਹਰਬੰਸ ਸਿੰਘ ਅਖਾੜਾ, ਹਰਕੋਮਲ ਬਰਿਆਰ,ਗੁਰਜੀਤ ਸਹੋਤਾ, ਰਾਜਦੀਪ ਤੂਰ, ਸਰਦੂਲ ਲੱਖਾਂ,ਡਾ.ਜਸਵੰਤ ਸਿੰਘ ਢਿੱਲੋਂ,ਰੂਮੀ ਰਾਜ, ਧਰਮਿੰਦਰ ਸਿੰਘ ਨੀਟਾ,ਦਲਜੀਤ ਕੌਰ ਹਠੂਰ,ਅਜੀਤ ਪਿਆਸਾ,ਹਰਚੰਦ ਗਿੱਲ, ਜੋਗਿੰਦਰ ਅਜ਼ਾਦ ਤੇ ਦਰਸ਼ਨ ਬੋਪਾਰਾਏ ਆਦਿ ਹਾਜ਼ਰ ਸਨ।