ਸਿਰਫ਼ 10 ਦਿਨ ਵਿੱਚ ਮਾਈਕਰੋ ਗਲੋਬਲ ਨੇ ਲਗਵਾਇਆ ਕੈਨੇਡਾ ਵਿਜਿਟਰ ਵੀਜ਼ਾ
ਮੋਗਾ, 12 ਅਗਸਤ (ਜਸ਼ਨ):- ਮਾਈਕਰੋ ਗਲੋਬਲ ਮੋਗਾ ਦੀ ਮੰਨੀ ਪ੍ਰਮੰਨੀ ਅਤੇ ਸਥਾਪਿੱਤ ਸੰਸਥਾ ਹੈ ਜੋ ਕਿ ਮੋਗਾ ਦੇ ਅਕਾਲਸਰ ਚੌਂਕ ਵਿੱਚ ਸਥਿੱਤ ਹੈ। ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੰਮੀਗ੍ਰੇਸ਼ਨ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਅਤੇ ਸੈਂਕੜੇ ਹੀ ਵਿਦਿਆਰਥੀਆਂ ਦਾ ਅਤੇ ਉਹਨਾਂ ਦੇ ਮਾਪਿਆਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ। ਇਸਦੇ ਨਾਲ ਹੀ ਮਾਈਕਰੋ ਗਲੋਬਲ ਨੂੰ ਰਿਫਿਊਜਲ ਕੇਸਾਂ ਦੇ ਮਾਹਿਰ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਕਿ ਅੱਜ ਤੱਕ ਜਿੰਨੇ ਵੀ ਵੀਜੇ ਮਾਈਕਰੋ ਗਲੋਬਲ ਨੇ ਲਗਵਾਏ ਹਨ ਚਾਹੇ ਉਹ ਸਟੱਡੀ ਵੀਜ਼ਾ ਭਾਵੇਂ ਵਿਜ਼ਿਟਰ ਵੀਜ਼ਾ ਹੈ ਉਹਨਾਂ ਵਿੱਚੋਂ ਵਧੇਰੇ ਕੇਸ ਅਜਿਹੇ ਸਨ ਜੋ ਕਿ 4-5 ਵਾਰ ਰਿਫਿਊਜ ਸਨ। ਇਸਦੇ ਨਾਲ਼ ਜੇਕਰ ਸਟੱਡੀ ਵੀਜ਼ਾ ਬਾਰੇ ਗੱਲ ਕਰੀਏ ਤਾਂ ਇਹਨਾਂ ਕੋਲ ਜਿਆਦਾਤਰ ਉਹ ਕੇਸ ਆਉਂਦੇ ਹਨ ਜੋ ਹੋਰ ਏਜੰਟਾਂ ਤੋਂ ਰਿਫਿਊਜ ਹੋਣ ਦੇ ਨਾਲ ਨਾਲ 5-6 ਸਾਲ ਦੇ ਸਟੱਡੀ ਗੈਪ ਵਾਲੇ ਹੁੰਦੇ ਹਨ ਅਤੇ ਉਹਨਾਂ ਨੂੰ ਹੋਰਨਾਂ ਵੱਖ ਵੱਖ ਸ਼ਹਿਰਾਂ ਦੇ ਏਜੰਟਾਂ ਤੋਂ ਕੋਰੀ ਨਾਂਹ ਕਰ ਦਿੱਤੀ ਜਾਂਦੀ ਹੈ ਕਿ ਤੁਹਾਡਾ ਵੀਜ਼ਾ ਨਹੀਂ ਆਵੇਗਾ।ਅੱਜ ਗੱਲਬਾਤ ਕਰਦੇ ਸੰਸਥਾ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਦੱਸਿਆ ਕਿ ਅਸੀਂ ਸਰਬਜੀਤ ਕੌਰ ਪਤਨੀ ਸੁਖਦੀਪ ਸਿੰਘ, ਜੋ ਕਿ ਨਿਊ ਸ਼ਿਮਲਾ ਪੁਰੀ, ਲੁਧਿਆਣਾ ਦੀ ਵਾਸੀ ਹੈ, ਦਾ ਕੈਨੇਡਾ ਵਿਜਿਟਰ ਵੀਜ਼ਾ ਪ੍ਰਾਪਤ ਕੀਤਾ ਹੈ। ਇਹਨਾਂ ਦਾ ਬੇਟਾ ਅੰਮ੍ਰਿਤਪਾਲ ਸਿੰਘ ਕੈਨੇਡਾ ਵਿੱਚ ਵਰਕ ਪਰਮਿਟ ਹੋਲਡਰ ਹੈ ਅਤੇ ਆਪਣੀ ਮਾਤਾ ਨੂੰ ਮਿਲਣ ਲਈ ਸਪਾਂਸਰਸ਼ਿਪ ਲੈਟਰ ਭੇਜੀ ਸੀ। ਥੋੜੇ ਦਿਨ ਵਿੱਚ ਹੀ ਫਾਈਲ ਤਿਆਰ ਕਰਕੇ ਸਿਰਫ਼ 10 ਦਿਨ ਵਿੱਚ ਵੀਜ਼ਾ ਪ੍ਰਾਪਤ ਕੀਤਾ। ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ , ਗੁਰਸਿਮਰਨ ਸਿੰਘ ਝੰਡੇਆਣਾ ਅਤੇ ਮਾਈਕਰੋ ਗਲੋਬਲ ਦੀ ਟੀਮ ਹਾਜ਼ਿਰ ਸੀ।