ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਪੂਰੇ ਦੇਸ ਵਿਚ ਘਰ-ਘਰ ਤਿਰੰਗਾ ਲਹਿਰਾਇਆ ਜਾਵੇਗਾ-ਡਾ.ਸੀਮਾਂਤ ਗਰਗ
ਮੋਗਾ, 12 ਅਗਸਤ (ਜਸ਼ਨ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਪੂਰੇ ਦੇਸ਼ ਵਿਚ ਘਰ-ਘਰ ਤਿਰੰਗਾ ਲਹਿਰਾਉਣ ਲਈ ਅਤੇ ਲੋਕਾਂ ਵਿਚ ਦੇਸ਼ ਭਾਵਨਾ ਜਗਾਉਣ ਲਈ ਪੂਰੇ ਦੇਸ ਵਿਚ ਤਿਰੰਜਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਸਾਰੇ ਮੋਰਚਿਆ, ਮੰਡਲਾਂ ਤੇ ਜ਼ਿਲ੍ਹਾ ਅੋਹਦੇਦਾਰਾਂ ਦੀ ਇਕ ਮੀਟਿੰਗ ਹੋਈ। ਜਿਸ ਵਿਚ ਸਮੂਹ ਮੋਰਚਿਆ,ਮੰਡਲਾ ਅਤੇ ਅੋਹਦੇਦਾਰਾਂ ਨੂੰ ਤਿਰੰਗੇ ਝੰਡੇ ਵੰਡੇ ਗਏ ਅਤੇ 14 ਅਗਸਤ ਨੂੰ ਤਿਰੰਗਾ ਯਾਤਰਾ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਤੇ ਲਲਿਤ ਮਹਾਜਨ ਵਿਸਤਾਰਕ ਪੰਜਾਬ, ਜ਼ਿਲ੍ਹਾ ਵਿਸਾਤਰਕ ਮਹਿੰਦਰ ਖੋਖਰ, ਭਾਜਪਾ ਦੇ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਮਹਾ ਮੰਤਰੀ ਵਿੱਕੀ ਸਿਤਾਰਾ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਸਰਪੰਚ ਮਨਜਿੰਦਰ ਕੌਰ ਸਲ੍ਹੀਣਾ, ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ, ਐਡਵੋਤੇਟ ਰਵੀ ਗਰੇਵਾਲ ਧਰਮਕੋਟ, ਨਿਸ਼ਾਨ ਭੱਟੀ, ਮੰਡਲ ਮਹਾ ਮੰਤਰੀ ਵਿਜੇ ਮਿਸ਼ਰਾ, ਅਰਜੁਨ ਕੁਮਾਰ, ਰਾਜਿੰਦਰ ਗਾਬਾ, ਸੁਖਚੈਨ ਸਿੰਘ, ਮੰਡਲ ਪ੍ਰਧਾਨ ਅਮਿਤ ਗੁਪਤਾ, ਭੂਪਿੰਦਰ ਹੈਪੀ, ਦੀਪਕ ਕੁਮਾਰ, ਸੁਖਵਿੰਦਰ ਸਿੰਘ, ਸੰਜੀਵ ਗੁਪਤਾ ਧਰਮਕੋਟ, ਰਾਉਵਰਿੰਦਰ ਪੱਬੀ ਧਰਮਕੋਟ, ਦੀਪਕ ਕੁਮਾਰ, ਪ੍ਰਕਾਸ਼ ਵੀਰ, ਦੀਪਕ ਤਲਵਾੜ ਬਾਘਾਪੁਰਾਣਾ, ਤੇਜਵੀਰ ਸਿੰਗ, ਹਰਦੇਵ ਸਿੰਘ ਡਗਰੂ, ਰਾਜਿੰਦਰ ਕੌਰ ਆਦਿ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਘਰ-ਘਰ ਤਿਰੰਗਾ ਲਹਿਰਾਉਣ ਅਤੇ ਤਿਰੰਗਾ ਯਾਤਰਾ ਕੱਢ ਕੇ ਪੂਰੇ ਦੇਸ਼ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਤਾਂ ਜੋ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀ ਜਾਨਾਂ ਕੁਰਬਾਨ ਕੀਤੀ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਸੁੱਖ ਲੈ ਰਹੇ ਹਨ ਉਹਨਾਂ ਨੂੰ ਯਾਦ ਕੀਤਾ ਜਾਵੇ। ਉਹਨਾਂ ਕਿਹਾ ਕਿ ਤਿਰੰਗਾ ਯਾਤਰਾ ਕੱਢਣ ਅਤੇ ਤਿਰੰਗਾ ਝੰਡਾ ਹਰ ਘਰ ਵਿਚ ਫਹਿਰਾਉਣ ਨਾਲ ਹਰ ਦੇਸ਼ ਵਾਸੀ ਦੇ ਅੰਦਰ ਦੇਸ਼ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦਾ ਸੁਖ ਭੋਗ ਰਹੇ ਹਨ ਉਹਨਾਂ ਨੂੰ ਯਾਦ ਕੀਤਾ ਜਾਵੇ। ਉਹਨਾਂ ਕਿਹਾ ਕਿ ਦੇਸ ਦੀ ਆਜ਼ਾਦੀ ਕਈ ਸਾਲਾਂ ਤਕ ਸ਼ਹੀਦੀ ਦੇਣ ਅਤੇ ਸੰਧਰਸ਼ ਕਰਨ ਦੇ ਬਾਅਦ ਪ੍ਰਾਪਤ ਹੋਈ ਹੈ ਅਤੇ ਉਸ ਾਜ਼ਾਜੀ ਨੂੰ ਬਰਕਰਾਰ ਰੱਖਣ ਰੱਖਣ ਲਈ ਸਾਨੂੰ ਹਮੇਸ਼ਾ ਚੌਕਸ ਰਹਿਣ ਦੀ ਲੌੜ ਹੈ। ਉਹਨਾਂ ਕਿਹਾ ਕਿ ਸਾਡੀ ਸੀਮਾਵਾਂ ਤੇ ਸਾਡੇ ਜਵਾਨ 24 ਘੰਟੇ ਸਾਡੀ ਸਰਹੰਦਾਂ ਦੀ ਰੱਖਿਆ ਕਰਕੇ ਸਾਨੂੰ ਚੈਣ ਨਾਲ ਸੋਣ ਦਾ ਸੁੱਖ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਸੈਨਿਕਾਂ ਨੂੰ ਵੀ ਹਮੇਸ਼ਾ ਨਮਨ ਕਰਨਾ ਚਾਹੀਦਾ, ਜੋ ਆਪਣੀ ਜਾਨ ਹਥੇਲੀ ਤੇ ਰੱਖ ਕੇ ਸਾਡੀ ਸੁਰੱਖਿਆ ਕਰਨ ਵਿਚ ਲੱਗੇ ਹੋਏ ਹਨ ਹੈ। ਉਹਨਾਂ ਸਮੂਹ ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਦੇ ਦਿਨ ਾਪਣੇ ਘਰਾਂ ਵਿਚ ਤਿਰੰਗਾ ਝੰਡਾ ਲਹਿਰਾਉਣ ਅਤੇ ਸ਼ਹੀਦਾਂ ਦੀ ਸ਼ਰਧਾਂਜਲੀ ਦੇ ਕੇ ਉਹਨਾਂ ਨੂੰ ਯਾਦ ਕਰਨ। ਉਹਨਾਂ ਕਿਹਾ ਕਿ 13 ਅਗਸਤ ਤੋਂ ਲੈ ਕੇ 15 ਅਗਸਤ ਤਕ ਪੂਰੇ ਦੇਸ਼ ਵਿਚ ਭਾਜਪਾ ਦੁਆਰਾ ਤਿਰੰਗਾ ਲਹਿਰਾਉਣ ਅਤੇ ਤਿਰੰਗਾ ਯਾਤਰਾ ਕੱਢਣ ਦੇ ਪ੍ਰੋਗ੍ਰਾਮ ਅਤੇ ਸਮਾਗਮ ਕੀਤੇ ਜਾ ਰਹੇ ਹਨ ਅਤੇ ਉਹਨਾਂ ਸਮਾਗਮਾਂ ਵਿਚ ਸਮੂਹ ਦੇਸ਼ ਨਿਵਾਸੀ ਬਿਨ੍ਹਾਂ ਕਿਸੇ ਰਾਜਨੀਤੀ ਦੇ ਸ਼ਾਮਲ ਹੋ ਕੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਉਜਾਗਰ ਕਰਨਗੇ।