ਕੌਂਸਲਰ ਚਾਹਲ ਦੀ ਪਤਨੀ ਹਰਮਨਦੀਪ ਕੌਰ ਨਿਗਮ ਚੋਣਾਂ ਚ ਇਸ ਵਾਰ ਬਣਾਏਗੀ ਸੁਪਰ ਹੈਟ੍ਰਿਕ:ਬੈਂਸ

ਲੁਧਿਆਣਾ ,9 ਅਗਸਤ ( ਜਸ਼ਨ ) - 'ਆਪ' ਸਰਕਾਰ ਵੱਲੋਂ ਨਵੀਂ ਵਾਰਡਬੰਦੀ ਦੇ ਤਹਿਤ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਕੌਂਸਲਰ ਸਵਰਨਦੀਪ ਸਿੰਘ ਚਾਹਲ ਦਾ ਵਾਰਡ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ 31ਨੰ.ਵਾਰਡ ਬਣਾਇਆ ਗਿਆ ਹੈ।ਜਿਸ ਨੂੰ ਲੈਕੇ ਇਸ ਬਾਰ ਨਗਰ ਨਿਗਮ ਚੋਣਾਂ ਵਿਚ ਉਹਨਾਂ ਦੀ ਪਤਨੀ ਹਰਮਨ ਕੌਰ ਚਾਹਲ ਚੋਣ ਮੈਦਾਨ ਵਿੱਚ ਉਤਰੇਗੀ।ਇਹ ਜਾਣਕਾਰੀ ਲੋਕ ਇਨਸਾਫ਼ ਪਾਰਟੀ ਦੇ ਪਾਰਟੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਰਮਨਦੀਪ ਕੌਰ ਚਾਹਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਦਿੱਤੀ।ਬੈਂਸ ਨੇ ਕਿਹਾ ਕਿ ਸਾਬਕਾ ਕੌਂਸਲਰ ਸਵਰਨਦੀਪ ਸਿੰਘ ਚਾਹਲ ਇੱਕ ਮਿਹਨਤੀ  ਅਤੇ ਹਮੇਸ਼ਾ ਜਨਤਾ ਦੀ ਸੇਵਾ ਲਈ ਤਤਪਰ ਰਹਿਣ ਵਾਲੇ ਵਿਅਕਤੀ ਹਨ, ਜਿਨ੍ਹਾਂ ਲਈ  ਸੇਵਾ ਹੀ ਸਭ ਤੋਂ ਵੱਡੀ ਹੈ। ਜਿਸ ਕਰਕੇ ਉਹ ਆਪਣੇ ਵਾਰਡ ਦੇ ਚਹੇਤੇ ਆਗੂ ਹਨ।ਵਾਰਡ ਦੇ ਲੋਕਾਂ ਨੇ ਉਹਨਾਂ ਨੂੰ ਲਗਾਤਾਰ ਤਿੰਨ ਵਾਰ ਕੌਂਸਲਰ ਬਣਾ ਕੇ ਸੁਪਰ ਹੈਟ੍ਰਿਕ ਕਾਇਮ ਕੀਤੀ ਹੈ।ਇਸ ਵਾਰ ਵਾਰਡ ਲੇਡੀਜ਼ ਹੋਣ ਕਰਕੇ ਉਹਨਾਂ ਦੀ ਪਤਨੀ ਚੌਥੀ ਵਾਰ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕਰੇਗੀ।  ਅਤੇ ਜਿਨਾਂ ਲੋਕਾਂ ਨੇ ਝੂਠੇ ਵਾਅਦੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ  ਕਰ ਸਤਾ ਹਾਸਿਲ ਕੀਤੀ ਉਹਨਾਂ  ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।ਇਸ ਮੌਕੇ ਦੇਵ ਢੋਲੇਵਾਲ,ਅਵਤਾਰ ਸਿੰਘ ਮਿੱਡਾ ਢੋਲੇਵਾਲ,ਦੀਪਕ ਮੇਨਰੋ,ਪਰਦੀਪ ਮੇਨਰੋ,ਪਿੰਦੀ ਵਿਸ਼ਕਰਮਾ ਕਲੋਨੀ,ਬਾਬਾ ਢੋਲੇਵਾਲ,ਪੁਨੀਤ ਮੇਨਰੋ, ਮਨਪ੍ਰੀਤ ਸਿੰਘ ਮੋਨੂੰ,ਅਮਿਤ ਪੰਡਿਤ,ਅੰਮ੍ਰਿਤਪਾਲ ਸਿੰਘ,ਹੀਰਾ ਰਾਮ ਨਗਰ ਆਦਿ ਮੌਜੂਦ ਸਨ।