2024 ਦੇ ਲੋਕਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਇਕ ਮਜਬੂਤ ਪਾਰਟੀ ਦੇ ਤੌਰ ਤੇ ਉਭਰੇਗੀ-ਡਾ.ਸੀਮਾਂਤ ਗਰਗ

* ਮੋਗਾ ਦੇ ਜ਼ੀਰਾ ਰੋਡ ਤੋਂ ਕਾਫੀ ਗਿਣਤੀ ਵਿਚ ਨੌਜਵਾਨ ਭਾਜਪਾ ਵਿਚ ਸ਼ਾਮਲ ਹੋਏ
ਮੋਗਾ, 7 ਅਗਸਤ ( ਜਸ਼ਨ, ਸਟਰਿੰਗਰ ਦੂਰਦਰਸ਼ਨ ) -2024 ਦੇ ਲੋਕਸਭਾ ਚੋਣਾਂ ਵਿਚ ਭਾਜਪਾ ਬਹੁਤ ਵੱਡੀ ਪਾਰਟੀ ਤਾਕਤ ਦੇ ਤੌਰ ਕੇ ਉਭਰਕਰ ਸਾਹਮਣੇ ਆਵੇਗੀ। ਅੱਜ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ,ਸੀਮਾਂਤ ਗਰਗ ਨੇ ਮੋਗਾ ਦੇ ਜ਼ੀਰਾ ਰੋਡ ਤੇ ਸਥਿਤ ਕਾਫੀ ਗਿਣਤੀ ਵਿਚ ਨੌਜਵਾਨਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੇ ਮੌਕੇ ਤੇ ਪ੍ਰਗਟਕੀਤੇ। ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਵਿਸਤਾਰਕ ਮਹਿੰਦਰ ਖੋਖਰ, ਭਾਜਪਾ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ, ਰਵੀ ਕੁਮਾਰ, ਗਗਨਦੀਪ ਸਿੰਘ, ਰਾਜਨ Çੰਘ, ਸ਼ੌਕਤ ਮਸੀਹ, ਸੌਰਭ ਵਰਮਾ, ਵਿਜੇ ਮਿਸ਼ਰਾ, ਥੋਮਸ ਮਸੀਹ, ਸਤਿੰਦਰਪ੍ਰੀਤ ਸਿੰਘ ਮਹਾ ਮੰਤਰੀ ਐਸ.ਸੀ. ਮਮੋਰਚਾ, ਸੁਖਬੀਰ ਸਿੰਘ ਘੋਲੀਆ ਮੀਤ ਪ੍ਰਧਾਨ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਭਾਜਪਾ ਦੇਸ਼ ਦੀ ਹੀ ਨਹੀਂ, ਬਲਕਿ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ 2015 ਤੋਂ ਦੇਸ਼ ਦੇ ਲੋਕਾਂ ਨੂੰ ਨਵੀਂ-ਨਵੀਂ ਯੋਜਣਾ ਬਨਾ ਕੇ ਭੇਜ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਗਰੀਬ ਵਰਗ ਜਿਸਨੂੰ ਪਿਛਲੇ 70 ਸਾਲਾਂ ਤੋਂ ਕੇਂਦਰ ਦੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਸੀ, ਅੱਜ ਉਹਨਾਂ ਲੋਕਾਂ ਨੂੰ ਵੀ ਜ਼ਮੀਨੀ ਪੱਧਰ ਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਲੈ ਰਹੇ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੌਣੇ ਦੋ ਲੱਖ ਰੁਪਏ, ਕੱਚੇ ਮਕਾਨਾਂ ਨੂੰ ਪੱਕੇ ਬਣਾਉਣ, ਪੂਰੇ ਦੇਸ਼ ਵਿਚ ਮੁਫਤ ਪਖਾਨੇ, ਗਰੀਬਾਂ ਨੂੰ ਮੁਫਤ ਅਨਾਜ ੋਜਨਾ ਦੇ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਲੋੜ ਦੇ ਅਨੁਸਾਰ ਯੋਜਨਾਵਾਂ ਬਣਾ ਕੇ ਪਹੁੰਚਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਪਾਰਤਰੀਆ ਦੇ ਸਿੱਧੇ ਬੈਂਕ ਖਾਤੇ ਵਿਚ ਮਿਲ ਰਿਹਾ ਹੈ। ਉਹਨਾਂ ਕਿਹਾ ਕਿ 2024 ਵਿਚ ਭਾਜਪਾ ਪੰਜਾਬ ਵਿਚ ਸਭ ਤੋਂ ਵੱਡੀ ਜੇਤੂ ਪਾਰਟੀ ਬਣ ਕੇ ਉਭਰੇਗੀ, ਕਿਉਂਕਿ ਪਹਿਲਾ ਪੰਜਾਬ ਦੀ ਰਾਜਨੀਤਿਕ ਪਾਰਟੀਆ ਨੇ ਲੋਕਾਂ ਦੀ ਵੋਟਾਂ ਦਾ ਇਸਤੇਮਾਲ ਕੀਤਾ ਹੈ, ਲੇਕਿਨ ਉਹਨਾਂ ਨੂੰ ਕੇਂਦਰ ਦੀ ਸਕੀਮਾਂ ਦਾ ਲਾਭ ਮੁੱਹਈਆ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਦਾ ਹਰੇਕ ਆਗੂ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਦੁਆਉਣ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਵੇਗਾ ਅਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਜਿਨ੍ਹਾਂ ਲੋਕਾਂ ਨੂੰ ਨਹੀਂ ਮਿਲ ਰਿਹਾ, ਉਹਨਾਂ ਨੂੰ ਮੁੱਹਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਕਈ ਸਕੀਮਾਂ ਜੋ ਕੇਂਦਰ ਸਰਕਾਰ ਦੀ ਹੈ ਉਹਨਾਂ ਨੂੰ ਸੂਬਾਸਰਕਾਰ ਲਾਗੂ ਕਰਕੇ ਲਾਭ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਹਰੇਕ ਨੌਜਵਾਨ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਭਾਜਪਾ ਦੇ ਸੂਬਾ ਆਗੂ ਤੇ ਜ਼ਿਲ੍ਹਾ ਪੱਧਰ ਤੇ ਗਤੀਵਿਧੀਆ ਨੂੰ ਵੱਡੀ ਤੇਜ਼ੀ ਨਾਲ ਚਲਾ ਕੇ ਭਾਜਪਾ ਨੂੰ ਮਜਬੂਤ ਕਰਨ ਵਿਚ ਲੱਗੇ ਹੋਏ ਹਨ। ਉਹਨਾਂ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਭਾਜਪਾ ਦੀ ਕਂਦਰ ਸਰਕਾਰ ਦੀਆ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅਪੀਲ ਕੀਤੀ, ਤਾਂ ਜੋ ਹੋਰ ਵੀ ਲੋਕ ਭਾਜਪਾ ਦੇ ਨਾਲ ਜੁੜ ਕੇ ਭਾਜਪਾ ਨੂੰ ਮਜਬੂਤ ਕਰ ਸਕੇ।