ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਲਈ ਹੁਣ ਤਕ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਭਾਜਪਾ ਦੇ ਸੂਬਾ ਆਗੂਆ ਦੇ ਸੱਦੇ ਤੇ ਕੇਂਦਰ ਨੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਕੇਂਦਰ ਤੋਂ ਭੇਜੀ ਟੀਮ -ਡਾ.ਸੀਮਾਂਤ ਗਰਗ

ਮੋਗਾ, 8 ਅਗਸਤ (ਜਸ਼ਨ) -ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਲਈ ਹੁਣ ਤਕ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਨਾਂ ਆਗੂਆ ਦੇ ਸੱਦੇ ਤੇ ਕੇਂਦਰ ਸਰਕਾਰ ਨੇ ਹੜ੍ਹ ਪੀੜ੍ਹਤਾ ਲਈ ਕੇਂਰ ਤੋਂ ਪੰਜਾਬ ਲਈ ਟੀਮ ਭੇਜੀ ਹੈ। ਜਿਸ ਵਿਚ ਕੇਂਦਰ ਸਰਕਾਰ ਦੇ ਸੱਤ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ, ਜੋ ਹੜ੍ਹਾਂ ਤੋਂ ਪ੍ਰਭਾਵਤ ਇਲਾਕੇ ਜਲੰਧਰ, ਤਰਨਤਾਰਨ, ਰੋਪੜ, ਸੰਗਰੂਰ ਆਦਿ ਸਥਾਨਾਂ ਦਾ ਦੌਰਾ ਕਰੇਗੀ ਅਤੇ ਤਿੰਨ ਦਿਨ ਇਹ ਟੀ ਦੇ ਅਧਿਕਾਰੀ ਪੰਜਾਬ ਵਿਚ ਰਹਿਣਗੇ ਅਤੇ ਸਰਵੇ ਕਰਨ ਤੋਂ ਬਾਅਦ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ। ਜਿਸਦੇ ਬਾਅਦ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜ੍ਹਤਾਂ ਨੂੰ ਸਹਾਇਤਾ ਰਾਸ਼ੀ ਜਾਰੀ ਕਰੇਗੀ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਪ੍ਰਗਟ ਕੀਤੇ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੀ ਬਿਨ੍ਹਾਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੰਗੇ 218.40 ਕਰੋੜ ਰੁਪਏ ਤੁਰੰਤ ਭੇਜ ਜਿੱਤੇ, ਤਾਂ ਜੋ ਹੜ੍ਹ ਪੀੜ੍ਹਤਾਂ ਨੂੰ ਮੁੱਢਲੀ ਸਹਾਇਤਾ ਹੋ ਸਕੇ। ਲੇਕਿਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੇ ਹੜ੍ਹ ਪੀੜ੍ਹਤਾਂ ਨੂੰ ਸਹਾਇਤਾ ਤਾਂ ਕੀ ਦੇਣੀ ਸੀ, ਲੋਕਾਂ ਦੀ ਸਮੱਸਿਆ ਦਾ ਹੱਲ ਵੀ ਨਹੀਂ ਹੋਇਆ। ਜਿਸ ਕਾਰਨ ਪੰਜਾਬ ਦੇ ਸ਼ੂਰਵੀਰ ਬਹਾਦਰ ਲੋਕ ਅੱਗੇ ਆਉਣ ਅਤੇ ਉਹਨਾਂ ਰਾਸ਼ਨ ਸਮੱਗਰੀ ਅਤੇ ਹੋਰ ਸਮਾਨ ਇੱਕਠਾ ਕਰਕੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕੀਤੀ ਅਤੇ ਜਿਥੇ ਵੀ ਨਹਿਰਾਂ ਦੇ ਬੰਨ ਟੁੱਟੇ ਸਨ, ਉਥੇ ਵੀ ਲੋਕਾਂ ਨੇ ਖੁਦ ਆਪਣੇ ਪ੍ਰਬੰਧ ਕਰਕੇ ਟੁੱਟੇ ਹੋਏ ਬੰਨਾਂ ਨੂੰ ਭਰਿਆ, ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ। ਉਹਨਾਂ ਕਿਹਾਕਿ ਭਗਵੰਤ ਮਾਨ ਸਰਕਾਰ ਪੰਜਾਬਦੀ ਪਹਿਲੀ ਸਰਕਾਰ ਹੈ ਜਿਸਨੇ ਹੜ੍ਹ ਪੀੜ੍ਹਤਾਂ ਲਈ ਕੋਈ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਮੂਹ ਭਾਜਪਾ ਦੀ ਸੂਬਾ ਲੀਡਰਸ਼ਿਪ ਨੇ ਕੇਂਦਰ ਸਰਕਾਰ ਤੋਂ ਮੰਗ ਕਰਕੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਸਹਾਇਤਾ ਲਈ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੀ ਸੱਤ ਵਿਭਾਗਾਂ ਦੀ ਟੀਮਾਂ ਵੱਖ-ਵੱਖ ਤਰ੍ਹਾਂ ਦਾ ਸਰਵੇ ਕਰਨ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਕੇਂਦਰ ਸਰਕਾਰ ਇਸ ਟੀਮ ਦੀ ਰਿਪੋਰਟ ਲੈ ਕੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਸਹਾਇਤਾ ਰਾਸ਼ੀ ਜਾਰੀ ਕਰੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਭਾਸ਼ਨਾ ਵਿਚ ਕਹਿੰਦੇ ਸਨ ਕਿ ਸਾਨੂੰ ਸਹਾਇਤਾ ਰਾਸ਼ੀ ਦੀ ਲੋੜ ਨਹੀਂ ਹੈ, ਸਾਡੇ ਕੋਲ ਪੈਸਾ ਬਹੁਤ ਹੈ, ਲੇਕਿਨ ਸਰਕਾਰ ਚਲਾਉਣ ਲਈ ਮੁੱਖ ਮੰਤਰੀ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਹੀ ਹੁਣ ਪੰਜਾਬ ਦੇ ਲੋਕਾਂ ਕੋਲ ਇਕ ਵਿਕਲਪ ਰਹਿ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਾਰੀ-ਵਾਰੀ ਪੰਜਾਬ ਤੇ ਸੱਤਾ ਕਰਨ ਵਾਲੀ ਪਾਰਟੀਆ ਨੂੰ ਵੇਖ ਲਿਆ ਹੈ ਅਤੇ ਹੁਣ ਭਾਜਪਾ ਹੀ ਪੰਜਾਬ ਦੇ ਲੋਕਾਂ ਦੀ ਪਸੰਦ ਰਹਿ ਗਈ ਹੈ। ਇਸ ਲਈ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਦੁਆ ਕੇ ਇਤਿਹਾਸ ਕਾਇਮ ਕਰਨਗੇ।