ਹੇਮਕੁੰਟ ਸਕੂਲ ਵਿਖੇ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਤੀਆਂ ਦਾ ਤਿਉਹਾਰ ਸਪੰਨ
ਕੋਟ ਈਸੇ ਖਾਂ, 8 ਅਗਸਤ (ਜਸ਼ਨ): ਸ਼੍ਰੀ ਹੇਮਕੰੁਟ ਸੀਨੀ.ਸੈਕੰ.ਸਕੂਲ ਵਿਖੇ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸਾਵਣ ਦਾ ਪਵਿੱਤਰ ਤਿਉਹਾਰ ਤੀਆਂ ਧੁੂਮ-ਧਾਮ ਨਾਲ ਮਨਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਖਾਸ ਕਰ ਕੇ ਸਾਡੇ ਪੰਜਾਬੀਆਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ , ਕਿਉਕਿ ਇਸ ਰਿਮਝਿਮ ਭਰੇ ਮਹੀਨੇ 'ਚ ਪੰਜਾਬ ਦੀਆਂ ਸੱਜ ਵਿਆਹੀਆਂ ਮੁਟਿਆਰਾਂ ਅਤੇ ਪੇਕਿਆਂ ਘਰ ਆਪਣੀਆਂ ਸਭ ਤੋਂ ਛੋਟੀਆਂ ਵੱਡੀਆਂ ਸੱਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਬੜੇ ਹੀ ਚਾਵਾਂ ਤੇ ਸਧਰਾਂ ਨਾਲ ਪਿੰਡ ਦੀ ਨਿਆਈ ‘ਚ ਲੱਗਦੀਆਂ ਤੀਆਂ ਦੇ ਝੁਰਮਟ ‘ਚ ਮਿਲ-ਬੈਠ ਕੇ ਆਪਣੇ ਦੁੱਖ-ਸੁੱਖ ਫੋਲਣ ਦੇ ਨਾਲ ਕਈ ਮੁਟਿਆਰਾ ਪੀਘਾਂ ਝੂਟਦੀਆਂ, ਗਿੱਧੇ 'ਚ ਧਮਾਲਾ ਪਾਉਦੀਆਂ ਨਜ਼ਰ ਆਉਦੀਆਂ ਹਨ , ਇਸ ਸਮੇਂ ਤੀਆਂ ਦੀ ਸਟੇਜ ਪੁਰਾਤਨ ਸੱਭਿਆਚਾਰ ਦੇ ਅਨੁਸਾਰ ਸਜਾਈ ਗਈ ਜਿਸ ਦੀਆਂ ਤਾਜ਼ਾ ਝਲਕੀਆਂ ਹੇਮਕੁੰਟ ਸਕੂਲ ਵਿਖੇ ਦਿਖਾਈ ਦਿੱਤੀਆਂ ਪਿਛਲੇ ਹਫਤੇ ਤੋਂ ਲਗਾਤਾਰ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਜਿਸ ਵਿੱਚ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਜੋ ਕਿ ਅੱਜ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸਪੰਨ ਹੋ ਗਿਆ । ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੇ ਸਨ।ਇਸ ਦੌਰਾਨ ਲੜਕੀਆ ਨੇ ਲੋਕ ਗੀਤ,ਗਿੱਧਾ ਪਾ ਕੇ ਧਮਾਲਾ ਪਾਈਆਂ। ।ਵਿਦਿਆਰਥੀ ਆਪਣੀ ਮਦਰਜ਼ ਵੱਲੋਂ ਤਿਆਰ ਕੀਤੇ ਖੀਰ-ਪੂੜੇ ਲੈ ਕੇ ਆਏ ।ਇਸ ਸਮੇਂ ਸੱਜ ਕੇ ਆਈਆਂ ਮੁਟਿਆਰਾ ਦੇ ਮੁਕਾਬਲੇ ਕੲਰਵਾਏ ਗਏ ਜਿਸ ਵਿੱਚ ਬੈਸਟ ਸੂਟ ਸੰਦੀਪ ਕੌਰ ਅਤੇ ਨਿਮਰਤ ਕੌਰ, ਬੈਸਟ ਜੁੱਤੀ ਖੁਸ਼ਪ੍ਰੀਤ ਕੌਰ ਅਤੇ ਹਰਮਨੀਤ ਕੌਰ ,ਬੈਸਟ ਚੂੜੀਆਂ ਸੁਖਮਨਪ੍ਰੀਤ ਕੌਰ, ਬੈਸਟ ਪਰਾਦਾ ਰਾਜਵੀਰ ਕੌਰ ,ਬੈਸਟ ਮਹਿੰਦੀ ਪਰਾਂਚਲ ਅਤੇ ਤਮੰਨਾ,ਬੇਸਟ ਹੇਅਰ ਸਟਾਈਲ ਲਈ ਖੁਸ਼ੀ, ਬੈਸਟ ਨੇਲਆਰਟ ਨਵਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਮੁਟਿਆਰਾ ਨੰੁ ਚੁਣਿਆ ਗਿਆ ਅਤੇ ਇਨਾਮ ਦਿੱਤੇ ਗਏ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੀ ਸੰਸਕ੍ਰਿਤੀ ਨੂੰ ਜੀਵਤ ਰੱਖਦੇ ਹਨ ਅਤੇ ਊਰਜਾ ਦਾ ਸੰਚਾਰ ਕਰਦੇ ਹਨ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਅੱਜ ਦੇ ਯੁੱਗ ਵਿੱਚ ਜ਼ਿਆਦਾਤਰ ਬੱਚੇ ਆਪਣੇ ਪੁਰਾਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ,ਉੱਥੇ ਸਮੇਂ-ਸਮੇਂ ‘ਤੇ ਮਨਾਏ ਜਾਣ ਵਾਲੇ ਧਾਰਮਿਕ,ਸਮਾਜਿਕ ਅਤੇ ਸੱਭਿਆਚਾਰ ਸਬੰਧੀ ਇਤਿਹਾਸ ਨੂੰ ਵੀ ਭੁਲਾ ਰਹੇ ਹਨ ।ਉਨ੍ਹਾਂ ਦੱਸਿਆਂ ਕਿ ਇਸ ਤਰ੍ਹਾਂ ਸੱਭਿਆਚਾਰਕ ਤਿਉਹਾਰ ਨਾਲ ਆਪਸੀ ਭਾਈਚਾਰਾ ਵੱਧਦਾ ਹੈ । ਤੀਆਂ ਦੇ ਤਿਉਹਾਰ ਨੂੰ ਮਨਾ ਰਹੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਰ ਨਾਲ ਪੂਰਾ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ ਸੀ ।