ਉੱਘੀ ਸਮਾਜ ਸੇਵਿਕਾ ਅੰਜੂ ਸਿੰਗਲਾ ਬਣੇ ‘ਆਲ ਇੰਡੀਆ ਅਗਰਵਾਲ ਸੰਮੇਲਨ (ਮਹਿਲਾ ਵਿੰਗ) ਪੰਜਾਬ’ ਦੇ ਉੱਪ ਪ੍ਰਧਾਨ

ਮੋਗਾ , 8 ਅਗਸਤ (ਜਸ਼ਨ): ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦੀ ਇਕ ਅਹਿਮ ਮੀਟਿੰਗ ਦੌਰਾਨ ਮੋਗਾ ਦੀ ਉੱਘੀ ਸਮਾਜ ਸੇਵਿਕਾ ਅੰਜੂ ਸਿੰਗਲਾ ਨੂੰ ਆਲ ਇੰਡੀਆ ਅਗਰਵਾਲ ਸੰਮੇਲਨ (ਮਹਿਲਾ ਵਿੰਗ)  ਪੰਜਾਬ ਦੀ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿਚ ਆਲ ਇੰਡੀਆ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਸੁਰਿੰਦਰ ਅਗਰਵਾਲ , ਸਿਮਰਨ ਅਗਰਵਾਲ ਸੂਬਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਅਤੇ ਰਜਨੀਸ਼ ਮਿੱਤਲ ਜਨਰਲ ਸਕੱਤਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮੂਹ ਮੈਂਬਰਾਂ ਨੇ ਅੰਜੂ ਸਿੰਗਲਾ ਦੀ ਸਮਾਜ ਸੇਵੀ ਸੰਸਥਾਵਾਂ ਵਿਚ ਕਾਰਜਸ਼ੈਲੀ ਨੂੰ ਦੇਖਦਿਆਂ ਅਤੇ ਉਹਨਾਂ ਦੇ ਮਨ ਵਿਚ ਲੋਕ ਸੇਵਾ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਵਿਚ ਵੱਡੀ ਜਿੰਮੇਵਾਰੀ ਦਿੰਦਿਆਂ ਉਹਨਾਂ ਨੂੰ ਮਹਿਲਾ ਵਿੰਗ ਦਾ ਵਕਾਰੀ ਉੱਪ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ। ਇਸ ਮੌੇਕੇ ਅੰਜੂ ਸਿੰਗਲਾ ਨੇ ਆਖਿਆ ਕਿ ਮਹਿਲਾਵਾਂ ਦੇ ਸਸ਼ੱਕਤੀਕਰਨ ਅਤੇ ਉਹਨਾਂ ਨੂੰ ਸਮਾਜ ਵਿਚ ਸਤਿਕਾਰਤ ਸਥਾਨ ਦਿਵਾਉਣ ਲਈ ਉਹ Ç੍ਰਦੜ ਸੰਕਲਪ ਹੋ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨਗੇ।  ਅੰਜੂ ਸਿੰਗਲਾ ਨੇ ਆਖਿਆ ਕਿ ਸੰਮੇਲਨ ਵੱਲੋਂ ਸੌਂਪੀ ਜਿੰਮੇਵਾਰੀ ਲਈ ਉਹ ਪੰਜਾਬ ਦੀ ਟੀਮ ਦੇ ਧੰਨਵਾਦੀ ਹਨ ਅਤੇ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਉਹਨਾਂ ਦੀਆਂ ਇੱਛਾਵਾਂ ’ਤੇ ਪੂਰਾ ਉਤਰਨਗੇ।
ਜ਼ਿਕਰਯੋਗ ਹੈ ਕਿ ਅੰਜੂ ਸਿੰਗਲਾ ਮੋਗਾ ਦੀਆਂ ਵੱਖ ਵੱਖ ਸੰਸਥਾਵਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ ਅਤੇ ‘ਨਈਂ ਉਡਾਨ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ (ਮਹਿਲਾ ਵਿੰਗ ) ਦੇ ਪ੍ਰਧਾਨ ਵੀ ਹਨ। ਅੰਜੂ ਸਿੰਗਲਾ ਦੀ ਇਸ ਨਵੀਂ ਨਿਯੁਕਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਕਾਂਸਲ (ਜ਼ਿਲ੍ਹਾ ਪ੍ਰਧਾਨ ਮੋਗਾ) , ਲੀਨਾ ਗੋਇਲ ਚੇਅਰਪਰਸਨ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਿੰਕਲ ਗੁਪਤਾ ਸ਼ਾਮਲ ਹਨ ।  ਸੰਮੇਲਨ ਦੇ ਵੱਖ ਵੱਖ ਅਹੁਦੇਦਾਰਾਂ ਅਤੇ ਪੰਜਾਬ ਭਰ ਵਿਚ ਬਣੇ ਯੂਨਿਟਾਂ ਦੇ ਅਹੁਦੇਦਾਰਾਂ ਵੱਲੋਂ ਫੋਨ ਕਰਕੇ ਅੰਜੂ ਸਿੰਗਲਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।