ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੋਗਾ ਰੇਲਵੇ ਸਟੇਸ਼ਨ ਨੂੰ ਯੋਜਨਾ ਤਹਿਤ ਲਿਆਉਣ ਲਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੂੰ ਲਿੱਖਿਆ ਪੱਤਰ
*ਵਿਧਾਇਕ ਦੀ ਅਗਵਾਈ ਹੇਠ ਜਲਦ ਹੀ ਵਫਦ ਰੇਲਵੇ ਮੰਤਰੀ ਨੂੰ ਮਿਲੇਗਾ-ਡਾ. ਅਮਨਦੀਪ ਕੌਰ ਅਰੋੜਾ
ਮੋਗਾ, 7 ਅਗਸਤ (ਜਸ਼ਨ)-ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਿਆ ਕੇ ਉਹਨਾਂ ਦਾ ਉਦਘਾਟਨ ਕੀਤਾ ਸੀ। ਇਸ ਯੋਜਨਾ ਦੇ ਚੱਲਦੇ 30 ਰੇਲਵੇ ਸਟੇਸਨ ਬਣਾਏ ਜਾਣੇ ਸਨ, ਜਿਨ੍ਹਾਂ ਵਿਚ ਮੋਗਾ ਵੀ ਸ਼ਾਮਲ ਸੀ। ਪਰ ਸਿਆਸੀ ਦਖਲ ਅੰਦਾਜੀ ਦੇ ਚੱਲਦਿਆ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਬਾਹਰ ਕੱਢਿਆ ਗਿਆ। ਇਸਦੇ ਮੋਗਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਰੋਸ਼ ਦੀ ਲਹਿਰ ਹੈ। ਜਿਸਦੇ ਚੱਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪੱਤਰ ਲਿਖਿਆ ਅਤੇ ਉਹਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਲਿਆਉਣ ਦੀ ਮੰਗ ਕੀਤੀ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹਨਾਂ ਦੀ ਅਗਵਈ ਹੇਠ ਇਕ ਵਫਦ ਭਾਰਤ ਦੇ ਰੇਲਵੇ ਮੰਤਰੀ ਨੂੰ ਮਿਲੇਗਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਨੇ ਮੋਗਾ ਸ਼ਹਿਰ ਨੂੰ ਵਿਕਾਸ ਪੱਖੋ ਪਿਛਾੜ ਕੇ ਰੱਖ ਦਿਤਾ ਹੈ। ਉਹਨਾਂ ਕਿਹਾ ਕਿ ਮੋਗਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਗਈ ਹੈ ਅਤੇ ਮੋਗਾ ਵਿਖੇ ਕਈ ਇੰਡਸਟਰੀ ਅਤੇ ਕਈ ਵਪਾਰ ਦੇ ਕਾਰੋਬਾਰ ਹਨ ਅਤੇ ਮੋਗਾ ਵਿਖੇ ਰੋਜ਼ਾਨਾ ਲੱਗਦੀਆ ਕਣਕ, ਝੋਨੇ ਦੀ ਸਪੈਸ਼ਲਾਂ ਕਾਰਨ ਮੋਗਾ ਰੇਲਵੇ ਸਟੇਸ਼ਨ ਦੀ ਆਮਦਨੀ ਘੱਟ ਨਹੀਂ ਹੈ। ਪਰ ਬੀਤੇ ਦਿਨੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੋਗਾ ਰੇਲਵੇ ਸਟੇਸ਼ਨ ਦਾ ਨਾਮ ਨਾ ਆਉਣ ਕਾਰਨ ਮੋਗਾ ਨਿਵਾਸੀਆ ਵਿਚ ਭਾਰੀ ਰੋਸ਼ ਪਾਇਆ ਗਿਆ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਸ਼ਹੀਦਾਂ ਦੀ ਧਰਤੀ ਹੈ ਅਤੇ ਉਹ ਕੇਂਦਰ ਦੀ ਮੋਦੀ ਸਰਕਾਰ ਤੇ ਰੇਲਵੇ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਮੋਗਾ ਰੇਲਵੇ ਸਟੇਸ਼ਨ ਨੂੰ ਵੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਵਿਚ ਲਿਆਂਦਾ ਜਾਵੇ, ਤਾਂ ਜੋ ਮੋਗਾ ਰੇਲਵੇ ਸਟੇਸ਼ਨ ਨੂੰ ਵਧੀਆ ਬਣਾ ਕੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਹੋ ਸਕਣ।