ਡਿਪਟੀ ਕਮਿਸ਼ਨਰ ਦੇ ਪੀ ਐੱਸ ਓ ਬਲਕਰਨ ਸਿੰਘ ਬਣੇ ਥਾਣੇਦਾਰ, ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਲਗਾਏ ਤਰੱਕੀ ਦੇ ਸਟਾਰ
ਮੋਗਾ, 7 ਅਗਸਤ ( ਜਸ਼ਨ) - ਡਿਪਟੀ ਕਮਿਸ਼ਨਰ ਮੋਗਾ ਦੇ ਪੀ ਐੱਸ ਓ ਬਲਕਰਨ ਸਿੰਘ ਥਾਣੇਦਾਰ ਬਣ ਗਏ ਹਨ। ਪੰਜਾਬ ਪੁਲਿਸ ਵਿਭਾਗ ਵੱਲੋਂ ਉਹਨਾਂ ਦੀਆਂ ਸਰਵਸ੍ਰੇਸ਼ਟ ਸੇਵਾਵਾਂ ਨੂੰ ਦੇਖਦਿਆਂ ਥਾਣੇਦਾਰ ਵਜੋਂ ਤਰੱਕੀ ਦਿੱਤੀ ਗਈ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ ਇਲਨਚੇਲੀਅਨ ਨੇ ਉਹਨਾਂ ਦੇ ਮੋਢੇ ਉੱਤੇ ਤਰੱਕੀ ਦੇ ਸਟਾਰ ਲਗਾਏ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ ਇਲਨਚੇਲੀਅਨ ਨੇ ਸ੍ਰ ਬਲਕਰਨ ਸਿੰਘ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੱਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਦੱਸਣਯੋਗ ਹੈ ਕਿ ਸ੍ਰ ਬਲਕਰਨ ਸਿੰਘ ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਡਿਪਟੀ ਕਮਿਸ਼ਨਰ ਜਾਂ ਹੋਰ ਉੱਚ ਅਧਿਕਾਰੀਆਂ ਨਾਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।