ਅਗਰਵਾਲ ਸਭਾ ਦੇ ਕੋ-ਚੇਅਰਮੈਨ ਸ਼੍ਰੀ ਨਵੀਨ ਸਿੰਗਲਾ ਨੂੰ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦਾ ਉਪ ਪ੍ਰਧਾਨ ਚੁਣਿਆ ਗਿਆ

ਮੋਗਾ ,5 ਅਗਸਤ (ਜਸ਼ਨ) : ਅੱਜ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦੀ ਇਕ ਅਹਿਮ ਮੀਟਿੰਗ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਅਗਰਵਾਲ, ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਮੋਹਨ ਮਿੱਤਲ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਕਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਚੋਖਾ ਇੰਪਾਇਰ ਵਿਖੇ ਹੋਈ। ਮੀਟਿੰਗ ਦੌਰਾਨ ਅਗਰਵਾਲ ਸਭਾ ਦੇ ਕੋ-ਚੇਅਰਮੈਨ ਸ਼੍ਰੀ ਨਵੀਨ ਸਿੰਗਲਾ ਨੂੰ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦਾ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਉਪ ਪ੍ਰਧਾਨ ਵਜੋਂ ਮਨੋਨੀਤ ਕੀਤੇ ਗਏ ਸ਼੍ਰੀ ਨਵੀਨ ਸਿੰਗਲਾ ਨੇ ਭਵਿੱਖ ਵਿੱਚ ਜ਼ਿਲ੍ਹਾ ਮੋਗਾ ਸਮੇਤ ਪੰਜਾਬ ਭਰ ਵਿੱਚ ਤਨ,ਮਨ ਅਤੇ ਧਨ ਨਾਲ ਆਪਣੀਆਂ ਸੇਵਾਵਾਂ ਦੇਣ ਦਾ ਸੰਕਲਪ ਦੁਹਰਾਇਆ।
ਇਸ ਮੌਕੇ ਆਲ ਇੰਡੀਆ ਅਗਰਵਾਲ ਸੰਮੇਲਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਅਗਰਵਾਲ ਨੇ ਕਿਹਾ ਕਿ ਪੰਜਾਬ ਸੂਬਾਈ ਮਹਾਰਾਜਾ ਅਗਰਸੇਨ ਜੈਅੰਤੀ ਸਮਾਗਮ 29 ਅਕਤੂਬਰ ਨੂੰ ਲੁਧਿਆਣਾ ਵਿਖੇ ਸਦੀਵੀ ਪਰੰਪਰਾ ਅਤੇ ਸ਼ਾਨੋ-ਸ਼ੌਕਤ ਅਨੁਸਾਰ ਮਨਾਇਆ ਜਾਵੇਗਾ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਅਗਰਸੈਨ ਸੰਸਥਾਂਵਾਂ ਦੇ ਅਹੁਦੇਦਾਰ ਸ਼ਿਰਕਤ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਗਰਵਾਲ ਸਭਾ ਮੋਗਾ ਦੇ ਜਨਰਲ ਸਕੱਤਰ ਰਾਮਪਾਲ ਗੁਪਤਾ, ਜ਼ਿਲ੍ਹਾ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ, ਯੂਥ ਅਗਰਵਾਲ ਸਭਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੂ ਅਗਰਵਾਲ, ਜ਼ਿਲ੍ਹਾ ਇੰਚਾਰਜ ਕੌਂਸਲਰ ਭਰਤ ਗੁਪਤਾ ਅਤੇ ਪ੍ਰਦੀਪ ਬਾਂਸਲ ਹਾਜ਼ਰ ਸਨ।


