ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮਨਾਇਆ,ਤੀਆਂ ਦਾ ਤਿਉਹਾਰ

ਮੋਗਾ ,5 ਅਗਸਤ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 5 ਅਗਸਤ ਦਿਨ ਸ਼ਨੀਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਅਰਸ਼ਪ੍ਰੀਤ ਕੌਰ ਐੱਸ. ਐੱਚ. ਓ. ਸਾਈਬਰ ਕ੍ਰਾਈਮ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਜਿਸ ਵਿੱਚ ਤੀਸਰੀ ਜਮਾਤ ਤੋਂ ਬਾਹਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਗਿੱਧਾ ਪਾ ਪਾ ਧੂੜਾਂ ਪੱਟੀਆਂ। ਸਕੂਲ ਵਿੱਚ ਅਧਿਆਪਕਾ ਲਈ ਵੀ ਵਿਸ਼ੇਸ਼ ਪ੍ਰੋਗਰਾਮ ਸੀ ਜਿਸ ਵਿੱਚ ਵੱਖ ਵੱਖ ਖੇਡਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ ਗਿਆ। ਬਰਾਈਟ ਲੈਂਡ ਦੇ ਅਧਿਆਪਕਾਂ ਲਈ ਬੁੱਝੋ ਤਾ ਜਾਣੀਏ ਖੇਡ, ਟੈਂਡਰ ਫੀਟ ਦੇ ਅਧਿਆਪਕਾਂ ਲਈ ਗਿਣਤੀ ਖੇਡ ਮੁਕਾਬਲਾ, ਸਕੋਲਰ ਹੋਮ ਦੇ ਅਧਿਆਪਕਾਂ ਲਈ ਰੰਗਾਂ ਦੀ ਖੇਡ ਖਿਡਾਈ ਗਈ। ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਰੰਗਾਂ ਦੀਆਂ ਚੂੜੀਆਂ ਇਕੱਠੀਆਂ ਕਰਨੀਆਂ ਸਨ ਅਤੇ ਸਟੇਪਿੰਗ ਸਟੋਨ ਦੇ ਅਧਿਆਪਕਾਂ ਲਈ ਬੋਲੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਭ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਨੰਦ ਮਾਣਿਆ। ਇਸ ਦੇ ਨਾਲ ਹੀ ਸਕੂਲ ਵਿੱਚ ਤੀਆਂ ਦੀ ਰਾਣੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਦਾ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪਹਿਰਾਵਾ ਦੇਖਿਆ ਗਿਆ ਅਤੇ ਰੈਂਪ ਵਾਕ ਕਰਵਾਈ ਗਈ। ਜਿਸ ਵਿੱਚ ਮੈਡਮ ਲਵਪ੍ਰੀਤ ਕੌਰ ਧੀਆਂ ਦੀ ਰਾਣੀ ਵਜੋਂ ਜੇਤੂ ਹੋਏ। ਜੇਤੂੰ ਅਧਿਆਪਕਾਂ ਨੂੰ ਇਨਾਮ ਦਿੱਤੇ ਗਏ। ਇਸ ਵਿੱਚ ਅੰਮ੍ਰਿਤਪਾਲ ਕੌਰ ਅਤੇ ਸਿਮਰਨ ਅਰੋੜਾ ਨੇ ਗੀਤ ਗਾਇਆ। ਤੀਆਂ ਦਾ ਪ੍ਰੋਗ੍ਰਾਮ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸਤਵਿੰਦਰ ਕੌਰ ਅਤੇ ਜਰਨਲ ਸੈਕਟਰੀ ਮੈਡਮ ਪਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬੀ ਦੇ ਐਚ ਓ ਡੀ ਮੈਡਮ ਸਰਬਜੀਤ ਕੌਰ ਅਤੇ ਸਮਾਜਿਕ ਸਿੱਖਿਆ ਦੇ ਐਚ ਓ ਡੀ ਮੈਡਮ ਜਸਪ੍ਰੀਤ ਦੁਆਰਾ ਆਯੋਜਿਤ ਕੀਤਾ ਗਿਆ। ਮੈਡਮ ਸਤਵਿੰਦਰ ਕੌਰ ਅਤੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੋਰ ਨੇ ਮੁਖ ਮਹਿਮਾਨ ਸ੍ਰੀਮਤੀ ਅਰਸ਼ਪ੍ਰੀਤ ਕੌਰ, ਜਸਵਿੰਦਰ ਕੌਰ ਗਿੱਲ, ਅਮਨਦੀਪ ਕੌਰ , ਹਰਪ੍ਰੀਤ ਕੌਰ ਸਹਿਗਲ ਅਤੇ ਮੈਡਮ ਪੇਮਿੰਦਰ ਕੌਰ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਆਪਣੇ ਵਿਦਿਆਰਥੀਆਂ ਨੂੰ ਪੁਰਾਣੇ ਸਭਿਆਚਾਰ ਅਤੇ ਪੁਰਾਣੇ ਰੀਤੀ ਰਿਵਾਜਾਂ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ।