ਬੀ.ਬੀ.ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸ਼ਿਜ ਮੋਗਾ ਦੇ ਵਿਦਿਆਰਥੀਆਂ ਨੇ ਮਾਰੀਆ ਮੱਲਾਂ
*ਵਿਦਿਆਰਥੀ ਅਰਮਾਨ ਸਿੰਘ ਨੇ ਹਾਸਲ ਕੀਤੇ ਓਵਰਆਲ 7.5 ਬੈਂਡ
ਮੋਗਾ ,5 ਅਗਸਤ (ਜਸ਼ਨ): ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐੱਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਬਹੁਤ ਹੀ ਥੋੜੇ ਸਮੇਂ ਵਿੱਚ ਆਈਲੈਟਸ ਅਤੇ ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ। ਆਏ ਦਿਨ ਇਸ ਸੰਸਥਾ ਦੇ ਵਿਦਿਆਰਥੀ ਵਧੀਆ ਨਤੀਜੇ ਹਾਸਲ ਕਰ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅਰਮਾਨ ਸਿੰਘ ਨੇ ਬੀਤੇ ਦਿਨੀ ਆਈਲੈਟਸ ਦੇ ਨਤੀਜਿਆਂ ਚੋਂ 7.5 ਓਵਰਆਲ ਬੈਂਡ ਹਾਸਿਲ ਕਰਦਿਆਂ ਆਪਣਾ ਸੁਪਨਾ ਪੂਰਾ ਕੀਤਾ ਹੈ। ਅਰਮਾਨ ਸਿੰਘ ਨੇ ਲਿਸਨਿੰਗ ਚੋਂ 8.5, ਰਾਇਟਿੰਗ ਚੋਂ 7.0, ਰੀਡਿੰਗ ਚੋਂ 8.5, ਸਪੀਕਿੰਗ ਚੋਂ 6.5 ਬੈਂਡ ਸਕੋਰ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਸੰਸਥਾ ਵਿੱਚ ਆਈਲੈਟਸ ਅਤੇ ਪੀ.ਟੀ.ਈ. ਦੀ ਤਿਆਰੀ ਪੁਰੇ ਟੈਕਨਿਕਲ ਏਡ ਦੀ ਵਰਤੋਂ ਕਰਕੇ ਕਰਵਾਈ ਜਾਂਦੀ ਹੈ, ਜਿਸ ਲਈ ਹਰ ਕਲਾਸ ਰੂਮ ਵਿੱਚ ਟੱਚ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਆਈਲੈਟਸ ਵਿੱਚ ਵਿਦਿਆਰਥੀਆਂ ਦੇ ਲੈਵਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਕਮਜ਼ੋਰ ਵਿਦਿਆਰਥੀਆਂ ਦੀ ਅਲੱਗ ਤੋਂ ਕਲਾਸ ਲਗਾਈ ਜਾਂਦੀ ਹੈ। ਪੀ.ਟੀ.ਈ. ਦੀ ਪ੍ਰੈਕਟਿਸ ਲਈ ਵੀ ਆਧੁਨਿਕ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹਰ ਵਿਦਿਆਰਥੀ ਨੂੰ ਵੱਖਰਾ ਕੰਪਿਉਟਰ ਮੁਹਈਆ ਕਰਵਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅਰਮਾਨ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਮਿਹਨਤੀ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ। ਸੈਂਟਰ ਦੇ ਇੰਚਾਰਜ ਪ੍ਰਬੰਧਕ ਨਪਿੰਦਰ ਕੌਰ ਨੇ ਅਰਮਾਨ ਸਿੰਘ ਨੂੰ ਆਈਲੈਟਸ ਦਾ ਰਿਜ਼ਲਟ ਸੌਂਪਦਿਆਂ ਸੁਭ ਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।