ਪਤਨੀ ਤੋਂ 14 ਸਾਲ ਉਮਰ ਦਾ ਗੈਪ ਹੋਣ ਦੇ ਬਾਵਜੂਦ ਮਾਈਕਰੋ ਗਲੋਬਲ ਨੇ ਲਗਵਾਇਆ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਵੀਜ਼ਾ
ਮੋਗਾ, 3 ਅਗਸਤ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਵਿਦੇਸ਼ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਮੁਖੀ ਚਰਨਜੀਤ ਸਿੰਘ ਝੰਡੇਆਣਾ ਇਕ ਸਾਫ਼ ਸੁਥਰੀ ਸਖਸ਼ੀਅਤ ਦੇ ਮਾਲਕ ਹਨ ਜੋ ਕੇ ਬਹੁਤ ਹੀ ਸਾਫ਼ ਸੁਥਰੀਆਂ ਤੇ ਕੁਆਲਟੀ ਇੰਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਸ ਕਾਰਨ ਇਹਨਾਂ ਦਾ ਵੀਜ਼ਾ ਸਫਲਤਾ ਦਰ ਕਾਫੀ ਜ਼ਿਆਦਾ ਹੈ। ਅੱਜ ਗੱਲਬਾਤ ਦੌਰਾਨ ਝੰਡੇਆਣਾ ਨੇ ਦੱਸਿਆ ਕਿ ਉਹਨਾਂ ਨੇ ਸੰਦੀਪ ਸਿੰਘ ਸਪੁੱਤਰ ਸਤਪਾਲ ਦਾ ਸਪਾਊਸ ਓਪਨ ਵਰਕ ਪਰਮਿਟ ਪ੍ਰਾਪਤ ਕੀਤਾ ਹੈ। ਸੰਦੀਪ ਸ਼ੇਰਪੁਰ ਸੱਦਾ,ਸੁਲਤਾਨਪੁਰ ਲੋਧੀ, ਕਪੂਰਥਲਾ ਦਾ ਵਾਸੀ ਹੈ। ਸੰਦੀਪ ਦੀ ਪਤਨੀ ਭਾਵਿਕਾ ਕੈਨੇਡਾ ਵਿੱਚ ਸਟੱਡੀ ਪਰਮਿਟ ਹੋਲਡਰ ਹੈ ਅਤੇ ਸੰਦੀਪ ਦਾ ਆਪਣੀ ਪਤਨੀ ਨਾਲੋਂ ਪੂਰੇ 14 ਸਾਲ ਦਾ ਉਮਰ ਦਾ ਗੈਪ ਹੋਣ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲਗਦਾ ਸੀ ਕਿ ਵੀਜ਼ਾ ਨਹੀਂ ਆਵੇਗਾ। ਪਰ ਮਾਈਕਰੋ ਗਲੋਬਲ ਦੀ ਟੀਮ ਨੇ ਪੂਰੇ ਤਰੀਕੇ ਨਾਲ ਸਾਰੀ ਫਾਈਲ ਨੂੰ ਤਿਆਰ ਕੀਤਾ ਅਤੇ ਸਿਰਫ਼ 30 ਦਿਨ ਵਿੱਚ ਵੀਜ਼ਾ ਪ੍ਰਾਪਤ ਕਰ ਲਿਆ। ਵੀਜ਼ਾ ਸੌਂਪਣ ਮੌਕੇ ਚਰਨਜੀਤ ਸਿੰਘ ਝੰਡੇਆਣਾ, ਰਾਜਬੀਰ ਸਿੰਘ ਝੰਡੇਆਣਾ, ਜਸਵੀਰ ਸਿੰਘ ਅਤੇ ਮੈਨੇਜਰ ਜਤਿੰਦਰ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।