ਖੇਲੋ ਇੰਡੀਆ ਸੈਂਟਰਾਂ ਲਈ ਸਿਲੈਕਸ਼ਨ ਸ਼ੁਰੂ, ਪਹਿਲੇ ਦਿਨ 40 ਤੋਂ ਵਧੇਰੇ ਖਿਡਾਰੀਆਂ ਨੇ ਦਿੱਤੇ ਟਰਾਇਲ
10 ਬੱਚਿਆਂ ਦੀ ਹੋਈ ਫਾਈਨਲ ਟਰਾਇਲਾਂ ਲਈ ਚੋਣ-ਜ਼ਿਲਾ ਖੇਡ ਅਫ਼ਸਰ
ਮੋਗਾ, 2 ਅਗਸਤ (ਜਸ਼ਨ) ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਵਜੋ ਸੈਸ਼ਨ 2023-24 ਦੌਰਾਨ ਰਾਜ ਦੇ 23 ਖੇਲੋ ਇੰਡੀਆ ਸੈਂਟਰਾਂ ਵਿੱਚ ਵੱਖ ਵੱਖ ਖੇਡਾਂ ਵਿੱਚ ਸਿਲੈਕਸ਼ਨ ਟਰਾਇਲ ਜ਼ਿਲਾ ਮੋਗਾ ਵਿਖੇ ਵੀ ਸ਼ੁਰੂ ਹੋ ਚੁੱਕੇ ਹਨ। ਇਹ ਸਿਲੈਕਸ਼ਨ ਟਰਾਇਲ ਖੇਡ ਫੁੱਟਬਾਲ ਲਈ ਕਰਵਾਏ ਜਾ ਰਹੇ ਹਨ।ਜ਼ਿਲਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿਲੈਕਸ਼ਨ ਟਰਾਇਲਾਂ ਦੇ ਪਹਿਲੇ ਦਿਨ ਜ਼ਿਲਾ ਮੋਗਾ ਵਿੱਚ 40 ਤੋਂ ਵਧੇਰੇ ਖਿਡਾਰੀਆਂ ਨੇ ਫੁੱਟਬਾਲ ਦੇ ਟਰਾਇਲ ਦਿੱਤੇ ਜਿਨਾਂ ਵਿੱਚੋਂ 10 ਖਿਡਾਰੀਆਂ ਦੀ ਫਾਈਨਲ ਟਰਾਇਲਾਂ ਲਈ ਚੋਣ ਕੀਤੀ ਗਈ। ਇਹ ਸਿਲੈਕਸ਼ਨ ਟਰਾਇਲ ਅਮੋਲ ਅਕੈਡਮੀ ਪਿੰਡ ਖੋਸਾ ਪਾਂਡੋ ਵਿਖੇ ਆਯੋਜਿਤ ਮਿਤੀ 3 ਅਗਸਤ, 2023 ਤੱਕ ਕਰਵਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਵੇਰੇ 8:30 ਵਜੇ ਉਕਤ ਸਥਾਨ ਉੱਪਰ ਰਿਪੋਰਟ ਕਰਨੀ ਲਾਜ਼ਮੀ ਹੈ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਜਰੂਰੀ ਲਿਆਉਣ।ਜ਼ਿਲਾ ਮੋਗਾ ਨਾਲ ਸਬੰਧਤ ਖਿਡਾਰੀ ਖੇਡ ਫੁੱਟਬਾਲ ਦੇ ਸਿਲੈਕਸ਼ਨ ਟਰਾਇਲਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਫੁੱਟਬਾਲ ਕੋਚ ਨਵਤੇਜ ਨਾਲ ਫੋਨ ਨੰਬਰ 99144-91678 ਉੱਪਰ ਸੰਪਰਕ ਕਰ ਸਕਦੇ ਹਨ। ਉਨਾਂ ਮੋਗਾ ਜ਼ਿਲਾ ਦੇ ਯੋਗ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਇਨਾਂ ਸਿਲੈਕਸ਼ਨ ਟਰਾਇਲਾਂ ਵਿੱਚ ਵਧ ਚੜ ਕੇ ਹਿੱਸਾ ਲਿਆ ਜਾਵੇ।