ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਨੇ ਜਾਣਿਆ ਬੱਚਿਆ ਦਾ ਹਾਲਚਾਲ

ਮੋਗਾ, 2 ਅਗਸਤ(ਜਸ਼ਨ)-ਅੱਜ ਮੋਗਾ ਦੇ ਪਿੰਡ ਮਹਿਣਾ ਕੋਲ ਸਕੂਲ ਵੈਨ ਤੇ ਟੱਰਕ ਵਿਚ ਹੋਈ ਟੱਕਰ ਦੇ ਚੱਲਦਿਆ ਜ਼ਖਮੀ ਹੋਏ ਸਕੂਲੀ ਬੱਚਿਆ ਦਾ ਹਾਲਚਾਲ ਜਾਣਨ ਲਈ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਸਿਵਲ ਹਸਪਤਾਲ ਪੁੱਜੇ। ਇਸ ਮੌਕੇ ਤੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ, ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ, ਕੌਸਲਰ ਬਲਜੀਤ ਸਿੰਘ ਚਾਨੀ, ਆਮ ਆਦਮੀ ਪਾਰਟੀ ਦੇ ਐਸ.ਸੀ.ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਬੱਧਨੀ ਆਦਿ ਵਲੰਟੀਅਰ ਹਾਜ਼ਰ ਸਨ। ਇਸ ਮੌਕੇ ਤੇ ਡਾ. ਰਾਕੇਸ਼ ਅਰੋੜਾ ਨੇ ਬੱਚਿਆ ਦਾ ਹਾਲਚਾਲ ਜਾਣਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬੱਚਿਆ ਨੂੰ ਮੁੱਢਲੀ ਇਲਾਜ਼ ਵਿਚ ਕਿਸੇ ਵੀ ਕਿਸਮ ਦੀ ਕਮੀ ਨਾ ਰਹਿਣ ਲਈ ਕਿਹਾ।