ਵਿਜੇ ਅਰੋੜਾ ਨੂੰ ਮਿਲੇ ‘ਡਾਕਟਰ ਅਬਦੁਲ ਕਲਾਮ’ ਐਵਾਰਡ ਨਾਲ, ਮੋਗੇ ਜਿਲ੍ਹੇ ਦੇ ਮਾਣ ‘ਚ ਹੋਇਆ ਵਾਧਾ

ਮੋਗਾ, 2 ਅਗਸਤ(ਜਸ਼ਨ):ਲੰਬੇ ਸਮੇਂ ਤੋਂ ਮੋਗਾ ਅਤੇ ਪੰਜਾਬ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ, ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਕਰਕੇ ਡਾਕਟਰ ਅਬਦੁਲ ਕਲਾਮ ਫਾਊਂਡੇਸ਼ਨ ਵੱਲੋਂ ਸ੍ਰੀ ਵਿਜੈ ਅਰੋੜਾ ਪ੍ਰਧਾਨ ਭਾਰਤ ਮਾਤਾ ਮੰਦਰ ਮੋਗਾ ਅਤੇ ਵਾਈਸ ਪ੍ਰਧਾਨ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਨੂੰ ਡਾਕਟਰ ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਬੜੇ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਦਿੱਤਾ ਗਿਆ। ਇਹ ਸਮਾਗਮ ਸਾਬਕਾ ਰਾਸ਼ਟਰਪਤੀ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਰਾਮ ਦਾਸ ਅਠਵਾਲੇ ਮਨਿਸਟਰ ਸੋਸ਼ਲ ਜਸਟਿਸ ਅਤੇ ਇੰਪਾਵਰਮੈਂਟ, ਸ੍ਰੀ ਵਿਜੇ ਗੋਇਲ ਵਾਈਸ ਚੇਅਰਮੈਨ ਗਾਂਧੀ ਦਰਸ਼ਨ, ਸ੍ਰੀ ਬਦਾਰੂਦੀਨ ਅਜਮਦ, ਐਮ. ਪੀ., ਸ੍ਰੀ ਅਸ਼ੋਕ ਬਾਜਪਾਈ ਐਮ. ਪੀ., ਸ੍ਰੀ ਦਾਨਿਸ਼ ਅਲੀ ਐਮ. ਪੀ., ਸ਼੍ਰੀ ਮਿਧਲੇਸ਼ ਕੁਮਾਰ ਐਮ. ਪੀ., ਸ੍ਰੀ ਗੁਲਾਮ ਅਲੀ ਖਟਾਣਾ ਐਮ. ਪੀ. , ਸ੍ਰੀ ਇਮਰਾਨ ਹੁਸੈਨ ਮਨਿਸਟਰ ਗੌਰਮਿੰਟ ਆਫ ਦਿੱਲੀ, ਸ੍ਰੀ ਕਾਲੀ ਦਾਸ ਜੀ ਮਹਾਰਾਜ, ਡਾਕਟਰ ਸਗਾਕੀਲ ਉਜ ਜਮਨ ਫਾਰਮਰ ਮਨਿਸਟਰ ਬਿਹਾਰ, ਸ੍ਰੀ ਜਾਕੀਰ ਖਾਨ ਚੇਅਰਮੈਨ ਦਿੱਲੀ ਮੈਨੋਰਟੀ ਕਮਿਸ਼ਨ, ਸ੍ਰੀ ਐੱਸ ਐੱਮ ਖਾਣ ਅਤੇ ਭਾਰਤ ਸਰਕਾਰ ਵੱਲੋਂ ਹੋਰ ਬਹੁਤ ਸਾਰੇ ਅਫਸਰ ਅਤੇ ਪੋਲਿਟਿਕਲ ਲੀਡਰ ਹਾਜਰ ਸਨ। ਅਰੋੜਾ ਜੀ ਦੇ ਨਾਲ ਇਸ ਪਵਿੱਤਰ ਮੌਕੇ ਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਰਿਆ ਅਰੋੜਾ ਅਤੇ ਬੇਟਾ ਮਾਨਸ ਵੀ ਹਾਜਰ ਸਨ। ਸ਼੍ਰੀਮਤੀ ਰਿਆ ਅਰੋੜਾ ਨੇ ਪ੍ਰੈਸ ਨੂੰ ਦੱਸਿਆ ਕਿ ਇਸ ਸਨਮਾਨ ਨਾਲ ਸਾਡੇ ਸਾਰੇ ਪਰਿਵਾਰ ਦਾ ਮਾਨ ਵਧੀਆ ਹੈ। ਹੁਣ ਸ੍ਰੀ ਵਿਜੇ ਅਰੋੜਾ ਹੋਰ ਵੀ ਵੱਧ ਚੜ੍ਹ ਕੇ ਸਮਾਜੀਕ ਅਤੇ ਧਾਰਮਿਕ ਕੰਮ ਕਰਨਗੇ। ਪਰਿਵਾਰ ਵੱਲੋਂ ਉਨ੍ਹਾਂ ਨੂੰ ਲੋੜਵੰਦਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।