ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਵਿਸ਼ਾਲ ਭਜਨ ਸੰਧਿਆ ਵਿਚ ਭਜਨ ਸਮਰਾਟ ਬਬਲੀ ਸ਼ਰਮਾ ਨੇ ਬੰਨਿ੍ਹਆ ਸਮਾਂ
ਮੋਗਾ, 1 ਅਗਸਤ (ਜਸ਼ਨ)-ਸ਼ਹਿਰ ਦੇ ਪ੍ਰਤਾਪ ਰੋਡ ਤੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਸ਼੍ਰੀ ਸਨਾਤਨ ਧਰਮ ਹਰਿ ਮੰਦਰ ਦੀ ਅਗਵਾਈ ਹੇਠ ਪਹਿਲੀ ਵਾਰ ਸ਼੍ਰੀ ਖਾਟੂ ਸ਼ਾਮ ਜੀ ਰਾਜਸਥਾਨ ਤੋਂ 33 ਦਿਨਾਂ ਦੀ ਪੰਜਾਬ ਦੇ 33 ਸ਼ਹਿਰਾਂ ਦੀ ਸ਼੍ਰੀ ਸ਼ਿਆਮ ਸੰਕੀਰਤਨ ਯਾਤਰਾ ਦੇ ਸ਼ਾਮ ਨੂੰ ਮੋਗਾ ਪੁੱਜਣ ਤੇ ਸ਼ਿਆਮ ਪ੍ਰੇਮੀਆ ਤੇ ਸ਼ਹਿਰ ਨਿਵਾਸੀਆ ਨੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਸਨਾਤਨ ਧਰਮ ਮੰਦਰ ਵਿਖੇ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਪੰਡਤ ਪਵਨ ਗੌੜ ਪੱਪੂ ਦੀ ਅਗਵਾਈ ਹੇਠ ਸ਼੍ਰੀ ਸਨਾਤਨ ਧਰਮ ਮੰਦਰ ਦੇ ਪ੍ਰਧਾਨ ਸਤਿ ਨਰਾਇਣ ਗੋਇਲ, ਕੈਸ਼ੀਅਰ ਤੀਰਥ ਰਾਮ ਅੱਗਰਵਾਲ, ਮੀਤ ਪ੍ਰਧਾਨ ਮਨਮੋਹਨ ਜਿੰਦਲ, ਪਵਨ ਸਿੰਗਲ ਐਡਵੋਕੇਟ ਅਤੇ ਕਮੇਟੀ ਮੈਂਬਰਾਂ, ਸ਼੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਗੁਪਤਾ, ਵਿਸ਼ਾਲ ਮਿੱਤਲ, ਰਾਕੇਸ਼ ਜੈਨ, ਅਜੇ ਗੋਇਲ, ਨਰੇਸ਼ ਸਾਬੂ, ਰਾਮ ਪ੍ਰਕਾਸ਼ ਮਿੱਤਲ, ਅੰਕੁਰ ਗੁਪਤਾ, ਵਿੱਕੀ ਜਿੰਦਲ, ਪ੍ਰਵੀਨ ਸੱਚਰ, ਕਮਲ ਸ਼ਰਮਾ, ਵਿਸ਼ਾਲ ਮੋਂਗਾ, ਅਨਿਲ ਬਠਿੰਡਾ, ਸਮੂਹ ਸ਼ਿਆਮ ਪ੍ਰੇਮੀਆ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਪੂਜਾ ਅਰਚਨਾ ਦੀ ਰਸਮ ਅਦਾ ਕੀਤੀ। ਇਸ ਦੌਰਾਨ ਭਜਨ ਗਾਇਕ ਹਰਸ਼ ਸ਼ਰਮਾ ਮੋਗਾ ਵਾਲਿਆ ਨੇ ਗਣਪਤੀ ਆਰਾਧਨਾ ਤੇ ਸ਼ਿਆਮ ਆਰਾਧਨਾ ਕਰਕੇ ਭਜਨ ਸੰਧਿਆ ਦਾ ਆਗਾਜ਼ ਕੀਤਾ। ਇਸ ਦੌਰਾਨ ਸ਼ਿਆਮ ਰਥ ਯਾਤਰਾ ਦੇ ਆਯੋਜਕ ਰਾਜੀਵ ਸ਼ਰਮਾ ਬਬਲੀ ਜਿਵੇਂ ਹੀ ਪੰਡਾਲ ਵਿਚ ਪੁੱਜੇ ਤਾਂ ਸਾਰਾ ਪੰਡਾਲ ਸ਼ਿਆਮ ਪਿਆਰੇ ਦੀ ਜੈ, ਲੱਖ ਦਤਾਰ ਦੀ ਜੈ ਜੈਕਾਰੇ ਦੇ ਵਿਚ ਗੁੰਜ ਉਠਿਆ ਤੇ ਲੋਕਾਂ ਨੇ ਫੁਲਾਂ ਦੀ ਵਰਖਾ ਕਰਕੇ ਬਬਲੀ ਸ਼ਰਮਾ ਤੇ ਉਹਨਾਂ ਦੀ ਟੀਮ ਦਾ ਸੁਆਗਤ ਕੀਤਾ। ਇਸ ਦੌਰਾਨ ਭਜਨ ਗਾਇਕ ਬਬਲੀ ਸ਼ਰਮਾ ਨੇ ਸ਼ਿਆਮ ਬਾਬਾ ਦੇ ਪਿਆਰੇ-ਪਿਆਰੇ ਭਜਨਾਂ ਦਾ ਗਾਇਨ ਕਰਕੇ ਆਏ ਸ਼ਹਿਰ ਨਿਵਾਸੀਆ ਨੂੰ ਮੰਤਰਮੁਗਧ ਕੀਤਾ। ਭਜਨ ਸੰਧਿਆ ਦੇ ਅਖੀਰ ਵਿਚ ਸੰਘ ਦੇ ਚੇਅਰਮੈਨ ਦਿਨੇਸ਼ ਗੁਪਤਾ ਤੇ ਹੋਰਨਾਂ ਅੋਹਦੇਦਾਰਾਂ ਨੇ ਬਬਲੀ ਸ਼ਰਮਾ ਤੇ ਉਹਨਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਤੇ ਸ਼੍ਰੀ ਸ਼ਿਆਮ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਗੁਪਤਾ ਨੇ ਦੱਸਿਆ ਕਿ ਇਹ ਸ਼ਿਆਮ ਯਾਤਰਾ 19 ਜੁਲਾਈ ਨੂੰ ਖਾਟੂ ਧਾਮ ਰਾਜਸਤਾਨ ਤੋਂ ਰਵਾਨਾ ਹੋਈ ਸੀ, ਜੋ ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 20 ਅਗਸਤ ਨੂੰ ਖਾਟੂ ਧਾਮ ਵਿਖੇ ਸਮਾਪਤ ਹੋਵਗੀ। ਇਸ ਭਜਨ ਸੰਧਿਆ ਦੀ ਸਮਾਪਤੀ ਤੇ ਸ਼ਿਆਮ ਬਾਬਾ ਦੀ ਆਰਤੀ ਕਰਕੇ ਲੰਗਰ ਦਾ ਪ੍ਰਸਾਦ ਅਟੂਟ ਵੰਡਿਆ ਗਿਆ।