ਨੌਜਵਾਨਾਂ ਨੂੰ ਨਸ਼ਿਆ ਤੇ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਯੋਗਦਾਨ ਪਾ ਸਕਦੀ ਹਨ-ਡਾ.ਸੀਮਾਂਤ ਗਰਗ
*ਸ਼ਹੀਦ ਭਗਤ ਸਿੰਘ ਕ੍ਰਿਕੇਟ ਕੱਲਬ ਟੂਰਨਾਮੈਂਟ ਵਿਚ ਡਾਲਾ ਦੀ ਟੀਮ ਨੇ ਪਹਿਲਾ, ਘੋਲੀਆ ਦੀ ਟੀਮ ਨੇ ਦੂਜਾ, ਡਰੋਲੀ ਭਾਈ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ
ਮੋਗਾ, 1 ਅਗਸਤ ( ਜਸ਼ਨ, )-ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆ ਤੇ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਯੋਗਦਾਨ ਪਾ ਸਕਦੀਆ ਹਨ। ਜਿਸਦੇ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਨਿਵਾਸੀਆ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸ਼ਹੀਦ ਭਗਤ ਸਿੰਘ ਕ੍ਰਿਕੇਟ ਕੱਲਬ ਵੱਲੋਂ ਕਰਵਾਏ ਗਏ ਕ੍ਰਿਕੇਟ ਟੂਰਨਾਮੈਂਟ ਵਿਚ ਪਹਿਲਾ, ਦੂਜਾ, ਤੀਜਾ, ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਟੀਮਾਂ ਨੂੰ ਨਕਦ ਤੇ ਟਰਾਫੀ ਦੇ ਕੇ ਸਨਮਾਨਤ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ। ਇਸ ਮੌਕੇ ਤੇ ਭਾਜਪਾ ਦੇ ਮਹਾ ਮੰਤਰੀ ਵਿੱਕੀ ਸਿਤਾਰਾ, ਹੇਮੰਤ ਸੂਦ, ਸ਼ਹੀਦ ਭਗਤ ਸਿੰਘ ਕ੍ਰਿਕੇਟ ਕੱਲਬ ਦੇ ਅੋਹਦੇਦਾਰ ਜੋਨੀ, ਵੀਰੂ, ਲੱਕੀ, ਕਾਲਾ ਮਹੇਸ਼ਰੀ, ਰੂਪ, ਲੱਡੂ ਆਦਿ ਦੇ ਇਲਾਵਾ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਸ਼ਹਿਰ ਤੇ ਪਿੰਡਾਂ ਦੀ 40 ਟੀਮਾਂ ਦੇ ਖਿਡਾਰੀ ਹਾਜ਼ਰ ਸਨ। ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਜਿਸ ਪ੍ਰਕਾਰ ਨੌਜਵਾਨ ਨਸ਼ਿਆ ਦੀ ਗਿ੍ਰਫਤ ਵਿਚ ਆ ਕੇ ਆਪਣੀ ਜਾਨਾਂ ਨੂੰ ਗਵਾ ਰਹੇ ਹਨ। ਜਿਸ ਨਾਲ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਨਸ਼ਿਆ ਤੇ ਬੁਰਾਈਆਂ ਤੋਂ ਦੂਰ ਰੱਖਣ ਲਈ ਸਰਕਾਰ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡਾਂ ਦੇ ਪ੍ਰਬੰਧ ਕਰਨੇ ਚਾਹੀਦੇ ਅਤੇ ਖੇਡ ਪ੍ਰੇਮੀਆ ਅਤੇ ਖੇਡ ਕੱਲਬਾਂ ਨੂੰ ਖੇਡਾਂ ਦਾ ਸਮਾਨ ਮੁੱਹਈਆ ਕਰਵਾਉਣਾ ਚਾਹੀਦਾ, ਤਾਂ ਜੋ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਕੇ ਚੰਗੇ ਰਾਹ ਤੇ ਚੱਲ ਸਕੇ। ਉਹਨਾਂ ਜੇਤੂ ਖਿਡਾਰੀਆ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ। ਇਸ ਮੌੇਕੇ ਤੇ ਕੱਲਬ ਦੇ ਅੋਹਦੇਦਾਰ ਜੋਨੀ, ਲੱਕੀ, ਕਾਲਾ ਮਹੇਸ਼ਰੀ, ਵੀਰੂ ਆਦਿ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 40 ਤੋਂ ਵੱਧ ਕ੍ਰਿਕੇਟ ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਪਿੰਡ ਡਾਲਾ ਦੀ ਟੀਮ ਨੇ ਪਹਿਲਾ ਸਤਾਨ ਹਾਸਲ ਕਰਕੇ 13 ਹਜ਼ਾਰ ਰੁਪਏ ਨਕਦ, ਟਰਾਫੀ, ਦੂਜਾ ਸਥਾਨ ਹਾਸਲ ਕਰਨ ਵਾਲੀ ਘੋਲੀਆ ਦੀ ਟੀਮ ਨੂੰ 7100 ਰੁਪਏ ਨਕਦ ਤੇ ਟਰਾਫੀ, ਤੀਜਾ ਸਥਾਨ ਹਾਸਲ ਕਰਨ ਵਾਲੀ ਡਰੋਲੀ ਭਾਈ ਦੀ ਟੀਮ ਨੂੰ 1100 ਰੁਪਏ ਨਕਦ ਤੇ ਟਰਾਫੀ, ਚੌਥਾ ਸਥਾਨ ਵਾਰਡ ਨੰਬਰ-23 ਦੀ ਟੀਮ ਨੇ ਜਿੱਤ ਕੇ 1100 ਰੁਪਏ ਨਕਦ ਤੇ ਟਰਾਫੀ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਕ੍ਰਿਕੇਟ ਕੱਲਬ ਦੇ ਅੋਹਦੇਦਾਰਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵੱਲੋਂ ਖਿਡਾਰੀਆ ਦੀ ਹੌਸਲਾ ਅਫਜਾਈ ਕਰਨ ਲਈ ਜਿਥੇ ਉਹਨਾਂ ਦਾ ਧੰਨਵਾਦ ਕੀਤਾ, ਉਥੇ ਉਹਨਾਂ ਕੱਲਬ ਨੂੰ ਸਹਿਯੋਗ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ।