ਭਾਜਪਾ ਨੇ ਪਿੰਡਾਂ ਵਿਚ ਬੂਥ ਪੱਧਰ ਤੇ ਪੁੱਜ ਕੇ ਲੋਕਾਂ ਨੂੰ ਪਾਰਟੀ ਵਿਚ ਕੀਤਾ ਸ਼ਾਮਲ:ਡਾ.ਸੀਮਾਂਤ ਗਰਗ
ਮੋਗਾ, 31 ਜੁਲਾਈ ( ਜਸ਼ਨ ) -ਜਿਵੇਂ-ਜਿਵੇਂ ਲੋਕਸਭਾ ਚੋਣਾਂ ਨਜਦੀਕ ਆ ਰਹੀਆ ਹਨ, ਉਵੇਂ-ਉਵੇਂ ਭਾਜਪਾ ਪੂਰੇ ਦੇਸ਼ ਵਿਚ ਆਪਣੀ ਸਰਗਮੀਆ ਤੇਜ਼ ਕਰ ਰਹੀ ਹੈ ਅਤੇ ਪੰਜਾਬ ਵਿਚ ਭਾਜਪਾ ਖਾਸਕਰ ਆਪਣੀ ਸਰਗਮੀਆ ਨੂੰ ਤੇਜ਼ੀ ਨਾਲ ਵੱਧਾ ਰਹੀ ਹੈ, ਤਾਂ ਜੋ 2024 ਦੇ ਲੋਕ ਸਭਾ ਚੋਣਾਂ ਵਿਚ ਭਾਜਪਾ ਸਾਰੀਆ ਸੀਟਾਂ ਤੇ ਚੰਗਾ ਪ੍ਰਦਰਸ਼ਨ ਕਰਕੇ ਵੱਧ ਤੋਂ ਵੱਧ ਸੀਟਾ ਤੇ ਜਿੱਤ ਹਾਸਲ ਕਰ ਸਕੇ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਦੇ ਪਿੰਡ ਜੈਮਲ ਵਾਲਾ ਵਿਖੇ ਭਾਰੀ ਗਿਮਤੀ ਵਿਚ ਗਰੀਬ ਪਰਿਵਾਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੇ ਮੌਕੇ ਤੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਡਾ,ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਪਾਰਟੀ ਪ੍ਰੋਗ੍ਰਾਮ ਦੇ ਅਨੁਸਾਰ ਬੂਥ ਪੱਧਰ ਤਕ ਭਾਜਪਾ ਨੂੰ ਮਜਬੂਤ ਕਰਨ ਦੀ ਪ੍ਰਕ੍ਰਿਆ ਨੂੰ ਲੋਕਾਂ ਵਿਚ ਲੈ ਕੇ ਪ੍ਰਚਾਰ ਕਰ ਰਹੀ ਹੈ। ਇਸੀ ਕੜੀ ਦੇ ਤਹਿਤ ਅੱਜ ਪਿੰਡ ਜੈਮਲਵਾਲਾ ਵਿਖੇ ਭਾਜਪਾ ਨੂੰ ਬੂਥ ਪੁੱਧਰ ਤੇ ਮਜਬੂਤ ਕਰਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਿੰਡ ਦੇ ਕਾਫੀ ਗਿਣਤੀ ਵਿਚ ਲੋਕ ਭਾਜਪਾ ਵਿਚ ਸ਼ਾਮਲ ਹੋਏ, ਜਿਨਾਂ ਨੂੰ ਭਾਜਪਾ ਦਾ ਸਿਰੋਪਾ ਪਾ ਕੇ ਸਨਮਾਨਤ ਕੀਤਾ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਜ਼ਮੀਨੀ ਪੱਧਰ ਤੇ ਗਰੀਬਾਂ ਨੂੰ ਲਾਭ ਪਹੁੰਚਾਉਣ ਲਈ ਯੋਜਨਾਵਾਂ ਬਣਾ ਕੇ ਸਹੂਲਤਾਂ ਦੇ ਰਹੀ ਹਨ। ਜਦ ਕਿ ਅੱਜ ਤਕ ਜਿਨ੍ਹੀਂ ਵੀ ਪਾਰਟੀਆ ਆਈ ਹਨ ਕਿਸੇ ਨੇ ਵੀ ਲੋਕਾਂ ਨੂੰ ਸਹੂਲਤਾਂ ਮੁੱਹਈਆ ਨਹੀਂ ਕਰਵਾਈ, ਬਲਕਿ ਵੋਟਾਂ ਲਈ ਉਹਨਾਂ ਦਾ ਇਸਤੇਮਾਲ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਪੰਜਾਬ ਵਿਚ ਸਰਕਾਰ ਬਣਨ ਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ, ਜੋ ਅੱਜ ਪੰਜਾਬ ਸਰਕਾਰ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਅੱਜ 103 ਵੇਂ ਮਨ ਦੀ ਗੱਲ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਮਾਜ ਸੇਵੀ ਸੰਸਥਾਵਾਂ ਦੀ ਸਲਾਘਾ ਕੀਤੀ, ਜੋ ਨਸ਼ਿਆ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰ ਰਹੀਆ ਹਨ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਹੜ੍ਹ ਪੀੜਿ੍ਹਤਾਂ ਲਈ 218 ਕਰੋੜ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਸਨ, ਲੇਕਿਨ ਮੌਜੂਦਾ ਸਰਾਰ ਨੇ ਖਰਚ ਨਹੀਂ ਕੀਤੇ।